ਦੀਵਾਲੀ ''ਤੇ ਤੁਹਾਡੇ ਘਰ ਵੀ ਆ ਸਕਦੈ ''ਜ਼ਹਿਰ'', ਇੰਝ ਕਰੋ ਅਸਲੀ ਤੇ ਨਕਲੀ ਮਠਿਆਈ ਦੀ ਪਛਾਣ

Saturday, Oct 11, 2025 - 01:42 PM (IST)

ਦੀਵਾਲੀ ''ਤੇ ਤੁਹਾਡੇ ਘਰ ਵੀ ਆ ਸਕਦੈ ''ਜ਼ਹਿਰ'', ਇੰਝ ਕਰੋ ਅਸਲੀ ਤੇ ਨਕਲੀ ਮਠਿਆਈ ਦੀ ਪਛਾਣ

ਵੈੱਬ ਡੈਸਕ- ਦੀਵਾਲੀ ਦਾ ਤਿਉਹਾਰ ਖੁਸ਼ੀਆਂ ਅਤੇ ਰੋਸ਼ਨੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਲੋਕ ਇਸ ਦਿਨ ਆਪਣੇ ਘਰਾਂ ਨੂੰ ਸੋਹਣੀ ਤਰ੍ਹਾਂ ਸਜਾਉਂਦੇ ਹਨ, ਸਾਫ-ਸਫਾਈ ਕਰਦੇ ਹਨ ਅਤੇਆਪਣੇ ਰਿਸ਼ਤੇਦਾਰਾਂ ਨੂੰ ਮਠਿਆਈਆਂ ਅਤੇ ਤੋਹਫ਼ੇ ਦਿੰਦੇ ਹਨ। ਪਰ ਤਿਉਹਾਰਾਂ ਦੇ ਮੌਕੇ ਮਠਿਆਈਆਂ 'ਚ ਮਿਲਾਵਟ ਬਹੁਤ ਹੋ ਜਾਂਦੀ ਹੈ, ਜੋ ਸਿਹਤ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ।

ਸਭ ਤੋਂ ਪਹਿਲਾਂ ਇਹ ਧਿਆਨ 'ਚ ਰੱਖੋ:

ਕਈ ਲੋਕ ਸਸਤੀ ਕੀਮਤ 'ਚ ਗਲੀ-ਮਹੱਲੇ ਦੀਆਂ ਦੁਕਾਨਾਂ ਤੋਂ ਮਠਿਆਈਆਂ ਖਰੀਦ ਲੈਂਦੇ ਹਨ। ਪਰ ਇਹ ਖ਼ਤਰਨਾਕ ਹੋ ਸਕਦਾ ਹੈ ਕਿਉਂਕਿ ਇੱਥੇ ਹਾਈਜੀਨ ਦੀ ਕਮੀ ਅਤੇ ਮਿਲਾਵਟ ਦਾ ਖ਼ਤਰਾ ਵੱਧ ਹੁੰਦਾ ਹੈ। ਸਦਾ ਸਾਫ਼-ਸੁਥਰੀ ਅਤੇ ਮਾਣਤਾ ਪ੍ਰਾਪਤ ਦੁਕਾਨ ਤੋਂ ਹੀ ਮਠਿਆਈ ਖਰੀਦੋ, ਜੇਕਰ ਕਿਸੇ ਦੁਕਾਨ ‘ਤੇ ਸ਼ੱਕ ਹੋਵੇ ਤਾਂ ਉੱਥੋਂ ਮਠਿਆਈ ਨਾ ਖਰੀਦੋ।

ਮਠਿਆਈਆਂ 'ਚ ਮਿਲਾਵਟ ਕਿਵੇਂ ਹੁੰਦੀ ਹੈ?

ਤਿਉਹਾਰਾਂ 'ਚ ਮੰਗ ਵੱਧ ਹੋਣ ਕਾਰਨ ਦੁਕਾਨਦਾਰ ਨਕਲੀ ਮਾਵਾ, ਸਿੰਥੈਟਿਕ ਰੰਗ, ਕੈਮੀਕਲ, ਪਾਮ ਆਇਲ ਜਾਂ ਡਾਲਡਾ ਵਰਗੀ ਸਸਤੀ ਚੀਜ਼ਾਂ ਮਠਿਆਈ 'ਚ ਮਿਲਾ ਕੇ ਲਾਭ ਵਧਾਉਂਦੇ ਹਨ। ਇਹ ਮਿਲਾਵਟ ਸਿਹਤ ਲਈ ਬਿਲਕੁਲ ਜ਼ਹਿਰ ਵਰਗੀ ਹੈ ਅਤੇ ਬੀਮਾਰੀ ਦਾ ਕਾਰਨ ਬਣ ਸਕਦੀ ਹੈ।

ਨਕਲੀ ਅਤੇ ਅਸਲੀ ਮਠਿਆਈ ਦੀ ਪਛਾਣ:

  • ਜੇਕਰ ਮਠਿਆਈ ਜ਼ਿਆਦਾ ਰੰਗ ਵਾਲੀ ਨਜ਼ਰ ਆ ਰਹੀ ਤਾਂ ਉਸ ਨੂੰ ਲੈਣ ਤੋਂ ਬਚੋ, ਕਿਉਂਕਿ ਇਸ 'ਚ ਸਿੰਥੈਟਿਕ ਰੰਗ ਦਾ ਇਸਤੇਮਾਲ ਹੋ ਸਕਦਾ ਹੈ।
  • ਸੁੰਘ ਕੇ ਵੀ ਪਤਾ ਲੱਗ ਸਕਦਾ ਹੈ, ਜੇ ਮਠਿਆਈ ਪਾਮ ਆਇਲ ਜਾਂ ਡਾਲਡਾ ਨਾਲ ਬਣੀ ਹੋਵੇ ਤਾਂ ਇਸ ਦੀ ਖ਼ੁਸ਼ਬੂ ਗੰਧ ਵੱਖਰੀ ਆਵੇਗੀ।
  • ਇਕ ਟੁਕੜਾ ਉਂਗਲੀਆਂ ਨਾਲ ਮਸਲ ਕੇ ਦੇਖੋ; ਜੇ ਬਹੁਤ ਤੇਲ ਨਿਕਲ ਰਿਹਾ ਹੈ, ਤਾਂ ਮਠਿਆਈ ਘਿਓ ਨਾਲ ਨਹੀਂ ਬਣੀ।
  • ਸਵਾਦ ਜਾਂ ਖਟਾਸ ਨੂੰ ਚੈੱਕ ਕਰੋ; ਅਜੀਬ ਸਵਾਦ ਵਾਲੀ ਮਠਿਆਈ ਨਕਲੀ ਹੋ ਸਕਦੀ ਹੈ।
  • ਗਰਮ ਪਾਣੀ 'ਚ ਪਾ ਕੇ ਵੀ ਟੈਸਟ ਕਰੋ; ਜੇ ਰੰਗ ਨਿਕਲ ਰਿਹਾ ਹੈ ਜਾਂ ਝੱਗ ਬਣ ਰਿਹਾ ਹੈ, ਤਾਂ ਇਹ ਨਕਲੀ ਮਠਿਆਈ ਹੋ ਸਕਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News