ਨੈਨੋਵਾਲ ਵੈਦ ਦੇ ਪੁਲ ''ਤੇ ਵਾਪਰੇ ਹਾਦਸੇ ''ਚ ਜ਼ਖ਼ਮੀ 2 ਨੌਜਵਾਨਾਂ ’ਚੋਂ ਇਕ ਦੀ ਇਲਾਜ ਦੌਰਾਨ ਮੌਤ
Friday, Oct 23, 2026 - 07:36 PM (IST)
ਟਾਂਡਾ ਉੜਮੁੜ (ਮੋਮੀ, ਪੰਡਿਤ)-ਹੁਸ਼ਿਆਰਪੁਰ-ਟਾਂਡਾ ਮਾਰਗ ’ਤੇ ਪੈਂਦੇ ਪਿੰਡ ਨੈਨੋਵਾਲ ਵੈਦ ਦੇ ਪੁਲ ’ਤੇ ਬੀਤੇ ਦਿਨ ਵਾਪਰੇ ਭਿਆਨਕ ਸੜਕ ਹਾਦਸੇ ’ਚ ਗੰਭੀਰ ਰੂਪ ’ਚ ਜ਼ਖ਼ਮੀ ਹੋਏ 2 ਮੋਟਰਸਾਈਕਲ ਸਵਾਰਾਂ ’ਚੋਂ ਇਕ ਨੌਜਵਾਨ ਦੀ ਇਲਾਜ ਦੌਰਾਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਬੀਤੇ ਦਿਨ 22 ਅਕਤੂਬਰ ਨੂੰ ਕਰਨਵੀਰ ਸਿੰਘ (32) ਪੁੱਤਰ ਅਮਰਜੀਤ ਸਿੰਘ ਅਤੇ ਰਣਵੀਰ ਸਿੰਘ (40) ਪੁੱਤਰ ਸਰਵਣ ਰਾਮ, ਦੋਵੇਂ ਵਾਸੀ ਖਰਲ-ਖੁਰਦ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਹੁਸ਼ਿਆਰਪੁਰ ਸਾਈਡ ਤੋਂ ਆਪਣੇ ਪਿੰਡ ਆ ਰਹੇ ਸਨ। ਦੁਪਹਿਰ ਕਰੀਬ 12 ਵਜੇ ਜਦੋਂ ਉਹ ਪਿੰਡ ਨੈਨੋਵਾਲ ਵੈਦ ਦੇ ਪੁਲ ਉੱਪਰ ਪਹੁੰਚੇ ਤਾਂ ਪਿੱਛਿਓਂ ਤੇਜ਼ ਰਫ਼ਤਾਰ ਆ ਰਹੇ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਜ਼ੋਰਦਾਰ ਫੇਟ ਮਾਰ ਦਿੱਤੀ। ਇਸ ਟੱਕਰ ਕਾਰਨ ਮੋਟਰਸਾਈਕਲ ਬੇਕਾਬੂ ਹੋ ਕੇ ਅੱਗੇ ਜਾ ਰਹੀ ਟਰੈਕਟਰ-ਟਰਾਲੀ ਨਾਲ ਜਾ ਟਕਰਾਇਆ, ਜਿਸ ਨਾਲ ਦੋਵੇਂ ਨੌਜਵਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ Alert! 2 ਦਿਨ ਪਵੇਗਾ ਮੀਂਹ, ਮੌਸਮ ਵਿਭਾਗ ਵੱਲੋਂ 27 ਅਕਤੂਬਰ ਤੱਕ ਵੱਡੀ ਭਵਿੱਖਬਾਣੀ
ਹਾਦਸੇ ਤੋਂ ਤੁਰੰਤ ਬਾਅਦ ਦੋਵਾਂ ਬੇਹੋਸ਼ ਜ਼ਖ਼ਮੀਆਂ ਨੂੰ ਜੋਗਾ ਸਿੰਘ ਸਰੋਆ ਦੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਵੱਲੋਂ ਇਲਾਜ ਦੌਰਾਨ 40 ਸਾਲਾ ਰਣਵੀਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੂਜੇ ਨੌਜਵਾਨ ਕਰਨਵੀਰ ਸਿੰਘ (32) ਦੀ ਲੱਤ ਅਤੇ ਬਾਂਹ ’ਚ ਫਰੈਕਚਰ ਹੋਣ ਕਾਰਨ ਹਾਲਤ ਗੰਭੀਰ ਬਣੀ ਹੋਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ! ਇਨ੍ਹਾਂ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ
