ਹਿੰਦ ਪ੍ਰਸ਼ਾਂਤ ਖੇਤਰ ''ਚ ਵਿਵਾਦ ਕਦੇ ਵੀ ਲੈ ਸਕਦੈ ਟਕਰਾਅ ਦਾ ਰੂਪ : ਜਲ ਸੈਨਾ ਮੁਖੀ
Friday, Dec 01, 2023 - 04:58 PM (IST)
ਨਵੀਂ ਦਿੱਲੀ (ਵਾਰਤਾ)- ਜਲ ਸੈਨਾ ਮੁਖੀ ਐਡਮਿਰਲ ਆਰ ਹਰਿ ਕੁਮਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਹਿੰਦ ਪ੍ਰਸ਼ਾਂਤ ਖੇਤਰ 'ਚ ਜਿਸ ਤਰ੍ਹਾਂ ਦੇ ਵਿਵਾਦ ਹਨ, ਉਨ੍ਹਾਂ ਕਾਰਨ ਉੱਥੇ ਕਿਸੇ ਵੀ ਸਮੇਂ ਟਕਰਾਅਪੂਰਨ ਸਥਿਤੀ ਬਣ ਸਕਦੀ ਹੈ ਪਰ ਭਾਰਤੀ ਜਲ ਸੈਨਾ ਉੱਥੇ ਸਖ਼ਤ ਨਜ਼ਰ ਰੱਖ ਰਹੀ ਹੈ ਅਤੇ ਹਰ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਸਮਰੱਥ ਹੈ। ਜਲ ਸੈਨਾ ਮੁਖੀ ਨੇ ਜਲ ਸੈਨਾ ਦਿਵਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਇੱਥੇ ਸਾਲਾਨਾ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਹਿੰਦ ਪ੍ਰਸ਼ਾਂਤ ਖੇਤਰ ਦੀ ਸਥਿਤੀ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਕਿਹਾ ਕਿ ਉੱਥੇ ਕੁਝ ਵਿਵਾਦ ਹਨ ਅਤੇ ਇਹ ਟਕਰਾਅ ਦਾ ਰੂਪ ਵੀ ਲੈ ਸਕਦੇ ਹਨ। ਇਸ ਤੋਂ ਇਲਾਵਾ ਉੱਥੇ ਡਕੈਤੀ ਤੋਂ ਲੈ ਕੇ ਤਸਕਰੀ ਅਤੇ ਆਫ਼ਤਾਂ ਦੇ ਸਮੇਂ ਵੱਖ-ਵੱਖ ਤਰ੍ਹਾਂ ਦੀਆਂ ਮੁਹਿੰਮ ਚਲਾਉਣੀਆਂ ਪੈਂਦੀਆਂ ਹਨ।
ਇਹ ਵੀ ਪੜ੍ਹੋ : 15 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੂਰੇ ਸ਼ਹਿਰ 'ਚ ਫੈਲੀ ਸਨਸਨੀ
ਉਨ੍ਹਾਂ ਕਿਹਾ ਕਿ ਹਿੰਦ ਪ੍ਰਸ਼ਾਂਤ 'ਚ ਸ਼ਾਂਤੀ ਅਤੇ ਸਥਿਰਤਾ ਬਣਾਏ ਰੱਖਣ ਲਈ ਗੱਲਬਾਤ ਜ਼ਰੂਰੀ ਹੈ। ਜਲ ਸੈਨਾ ਮੁਖੀ ਨੇ ਕਿਹਾ ਕਿ ਭਾਰਤ ਖੁੱਲ੍ਹੇ, ਮੁਕਤ, ਆਜ਼ਾਦ ਅਤੇ ਨਿਯਮ ਆਧਾਰਤ ਹਿੰਦ ਪ੍ਰਸ਼ਾਂਤ ਖੇਤਰ ਦਾ ਪੱਖਧਰ ਹੈ। ਉਨ੍ਹਾਂ ਕਿਹਾ ਕਿ ਹਿੰਦ ਪ੍ਰਸ਼ਾਂਤ ਖੇਤਰ 'ਚ ਭਾਰਤ ਹਰ ਗਤੀਵਿਧੀ 'ਤੇ ਸਖ਼ਤ ਨਜ਼ਰ ਰੱਖ ਰਿਹਾ ਹੈ ਅਤੇ ਕਿਸੇ ਵੀ ਸਥਿਤੀ ਨਾਲ ਨਜਿੱਠਣ 'ਚ ਸਮਰੱਥ ਹੈ। ਹਿੰਦ ਮਹਾਸਾਗਰ ਬਾਰੇ ਐਡਮਿਰਲ ਆਰ. ਹਰਿ ਕੁਮਾਰ ਨੇ ਕਿਹਾ ਕਿ ਸਾਗਰ ਸਾਂਝੀ ਧਰੋਹਰ ਮੰਨੇ ਜਾਂਦੇ ਹਨ। ਮਹਾਸਾਗਰਾਂ 'ਚ ਹਰ ਦੇਸ਼ ਕਾਨੂੰਨੀ ਰੂਪ ਨਾਲ ਆਪਣੀਆਂ ਆਰਥਿਕ ਇੱਛਾਵਾਂ ਨੂੰ ਪੂਰਾ ਕਰ ਸਕਦਾ ਹੈ। ਚੀਨ ਨੂੰ ਵੀ ਉੱਥੇ ਆਰਥਿਕ ਗਤੀਵਿਧੀਆਂ ਦਾ ਅਧਿਕਾਰ ਹੈ। ਖੇਤਰ 'ਚ ਭਾਰਤ ਇਕ ਜਲ ਸੈਨਿਕ ਤਾਕਤ ਹੈ ਅਤੇ ਉਹ ਹਰ ਦੇਸ਼ ਦੀ ਗਤੀਵਿਧੀ 'ਤੇ ਕਰੀਬੀ ਨਜ਼ਰ ਰੱਖਦਾ ਹੈ। ਉਨ੍ਹਾਂ ਕਿਹਾ ਕਿ ਇਸ ਖੇਤਰ 'ਚ ਭਾਰਤੀ ਹਿੱਤਾਂ ਦੀ ਰੱਖਿਆ ਕਰਨਾ ਜਲ ਸੈਨਾ ਦੀ ਪਹਿਲ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8