ਸਰਕਾਰ ਦਾ ਵੱਡਾ ਤੋਹਫ਼ਾ: ਦਿਵਿਆਂਗ ਨਾਲ ਵਿਆਹ ਕਰਵਾਉਣ 'ਤੇ ਮਿਲਣਗੇ 50,000 ਰੁਪਏ

Tuesday, Sep 09, 2025 - 02:44 PM (IST)

ਸਰਕਾਰ ਦਾ ਵੱਡਾ ਤੋਹਫ਼ਾ: ਦਿਵਿਆਂਗ ਨਾਲ ਵਿਆਹ ਕਰਵਾਉਣ 'ਤੇ ਮਿਲਣਗੇ 50,000 ਰੁਪਏ

ਨੈਸ਼ਨਲ ਡੈਸਕ : ਉਤਰਾਖੰਡ ਸਰਕਾਰ ਨੇ ਦਿਵਿਆਂਗ ਲੋਕਾਂ ਲਈ ਇੱਕ ਵੱਡਾ ਅਤੇ ਮਹੱਤਵਪੂਰਨ ਫ਼ੈਸਲਾ ਲਿਆ ਹੈ। ਇਸ ਸੂਬੇ ਦੀ ਸਰਕਾਰ ਦਾ ਕਹਿਣਾ ਹੈ ਕਿ ਜੇਕਰ ਕੋਈ ਮਰਦ ਜਾਂ ਔਰਤ ਕਿਸੇ ਦਿਵਿਆਂਗ ਸ਼ਖ਼ਸ ਨਾਲ ਵਿਆਹ ਕਰਦਾ ਹੈ, ਤਾਂ ਉਨ੍ਹਾਂ ਨੂੰ ਇਸ ਲਈ 50,000 ਰੁਪਏ ਦੀ ਵਿੱਤੀ ਰਕਮ ਦਿੱਤੀ ਜਾਵੇਗੀ। ਪਹਿਲਾਂ ਇਸ ਯੋਜਨਾ ਤਹਿਤ 25,000 ਰੁਪਏ ਦੀ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਂਦੀ ਸੀ, ਜਿਸ ਨੂੰ ਹੁਣ ਵਧਾ ਦਿੱਤਾ ਗਿਆ ਹੈ। ਸੀਐਮ ਪੁਸ਼ਕਰ ਸਿੰਘ ਧਾਮੀ ਨੇ ਹਾਲ ਹੀ ਵਿੱਚ ਇਸ ਦਾ ਐਲਾਨ ਕੀਤਾ ਹੈ, ਜਿਸਦਾ ਉਦੇਸ਼ ਸਮਾਜ ਵਿੱਚ ਅਪਾਹਜਾਂ ਨੂੰ ਬਰਾਬਰ ਦਾ ਦਰਜਾ ਦੇਣਾ ਅਤੇ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣਾ ਹੈ।

ਇਹ ਵੀ ਪੜ੍ਹੋ : 10 ਦਿਨ ਸਕੂਲ-ਕਾਲਜ ਬੰਦ! ਆਨਲਾਈਨ ਹੋਵੇਗੀ ਪੜ੍ਹਾਈ, ਜਾਣੋ ਹੈਰਾਨੀਜਨਕ ਵਜ੍ਹਾ

ਵਿਦਿਆਰਥੀਆਂ ਲਈ ਖ਼ਾਸ ਐਲਾਨ
ਸਰਕਾਰ ਨੇ ਸਿਰਫ਼ ਵਿਆਹ ਲਈ ਵਿੱਤੀ ਮਦਦ ਦੇਣ ਲਈ ਨਹੀਂ ਸਗੋਂ ਦਿਗਿਆਂਗ ਵਿਦਿਆਰਥੀਆਂ ਲਈ ਵੀ ਇੱਕ ਵੱਡਾ ਕਦਮ ਚੁੱਕਿਆ ਹੈ। ਹੁਣ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਦਿਵਿਆਂਗ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਸਕਾਲਰਸ਼ਿਪ ਲਈ ਆਮਦਨ ਸੀਮਾ ਦੀ ਸ਼ਰਤ ਹਟਾ ਦਿੱਤੀ ਗਈ ਹੈ। ਇਸਦਾ ਮਤਲਬ ਹੈ ਕਿ ਹੁਣ ਕਿਸੇ ਵੀ ਆਮਦਨ ਵਰਗ ਦੇ ਦਿਵਿਆਂਗ ਵਿਦਿਆਰਥੀ ਇਸ ਸਕਾਲਰਸ਼ਿਪ ਦਾ ਲਾਭ ਉਠਾ ਸਕਣਗੇ, ਤਾਂ ਜੋ ਉਨ੍ਹਾਂ ਦੀ ਸਿੱਖਿਆ ਵਿੱਚ ਕੋਈ ਰੁਕਾਵਟ ਨਾ ਆਵੇ।

ਇਹ ਵੀ ਪੜ੍ਹੋ : ਹਾਏ ਓ ਰੱਬਾ! ਜਵਾਕ ਨੂੰ ਫ੍ਰੀਜ਼ਰ 'ਚ ਰੱਖ ਖੁਦ ਸੌਂ ਗਈ ਮਾਂ, ਤੇ ਫਿਰ...

ਜਾਣੋ ਕਿਹੜੇ ਲੋਕਾਂ ਨੂੰ ਹੋਵੇਗਾ ਇਸ ਯੋਜਨਾ ਦਾ ਲਾਭ 
ਸਮਾਜ ਭਲਾਈ ਵਿਭਾਗ ਦੀ ਇਸ ਯੋਜਨਾ ਦਾ ਲਾਭ ਲੈਣ ਲਈ ਕੁਝ ਸ਼ਰਤਾਂ ਨਿਰਧਾਰਤ ਕੀਤੀਆਂ ਗਈਆਂ ਹਨ:

ਅਪੰਗਤਾ ਦੀ ਸਥਿਤੀ: ਪਤੀ-ਪਤਨੀ ਵਿੱਚੋਂ ਇੱਕ ਜਾਂ ਦੋਵੇਂ 40% ਜਾਂ ਇਸ ਤੋਂ ਵੱਧ ਅਪੰਗ ਹੋਣੇ ਚਾਹੀਦੇ ਹਨ।
ਨਾਗਰਿਕਤਾ: ਬਿਨੈਕਾਰ ਘੱਟੋ-ਘੱਟ 5 ਸਾਲਾਂ ਲਈ ਉਤਰਾਖੰਡ ਦਾ ਸਥਾਈ ਨਿਵਾਸੀ ਹੋਣਾ ਚਾਹੀਦਾ ਹੈ।
ਆਮਦਨ ਸੀਮਾ: ਜੇਕਰ ਪਤੀ-ਪਤਨੀ ਵਿੱਚੋਂ ਕੋਈ ਵੀ ਆਮਦਨ ਟੈਕਸ ਅਦਾ ਕਰਦਾ ਹੈ, ਤਾਂ ਉਹ ਇਸ ਯੋਜਨਾ ਲਈ ਯੋਗ ਨਹੀਂ ਹੋਣਗੇ।
ਵਿਆਹੁਤਾ ਸਥਿਤੀ: ਦੋਵਾਂ ਵਿੱਚੋਂ ਕੋਈ ਵੀ ਪਹਿਲਾਂ ਵਿਆਹਿਆ ਹੋਇਆ ਨਹੀਂ ਹੋਣਾ ਚਾਹੀਦਾ।
ਅਪਰਾਧਿਕ ਰਿਕਾਰਡ: ਬਿਨੈਕਾਰ ਵਿਰੁੱਧ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੋਣਾ ਚਾਹੀਦਾ।
ਉਮਰ ਸੀਮਾ: ਵਿਆਹ ਦੇ ਸਮੇਂ ਆਦਮੀ ਦੀ ਉਮਰ 21 ਤੋਂ 45 ਸਾਲ ਦੇ ਵਿਚਕਾਰ ਅਤੇ ਔਰਤ ਦੀ ਉਮਰ 18 ਤੋਂ 45 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਪ੍ਰਾਈਵੇਟ ਕਰਮਚਾਰੀਆਂ ਲਈ ਵੱਡੀ ਖ਼ਬਰ: ਹੁਣ 10 ਘੰਟੇ ਕਰਨਾ ਪਵੇਗਾ ਕੰਮ

ਇੰਝ ਕਰੋ ਅਪਲਾਈ
ਇਸ ਯੋਜਨਾ ਲਈ ਅਪਲਾਈ ਕਰਨਾ ਬਹੁਤ ਆਸਾਨ ਹੈ। ਇਸ ਯੋਜਨਾ ਵਿਚ ਦਿਲਚਸਪੀ ਰੱਖਣ ਵਾਲੇ ਲੋਕ ਉੱਤਰਾਖੰਡ ਸਰਕਾਰ ਦੇ ਸਮਾਜ ਭਲਾਈ ਵਿਭਾਗ ਦੇ ਅਧਿਕਾਰਤ ਪੋਰਟਲ ਤੋਂ ਫਾਰਮ ਡਾਊਨਲੋਡ ਕਰ ਸਕਦੇ ਹਨ। ਫਾਰਮ ਭਰਨ ਤੋਂ ਬਾਅਦ ਇਸਨੂੰ ਸਾਰੇ ਜ਼ਰੂਰੀ ਦਸਤਾਵੇਜ਼ਾਂ ਦੇ ਨਾਲ ਸਹਾਇਕ ਸਮਾਜ ਭਲਾਈ ਦਫ਼ਤਰ ਵਿੱਚ ਜਮ੍ਹਾ ਕਰਵਾਉਣਾ ਪਵੇਗਾ।

ਇਹ ਵੀ ਪੜ੍ਹੋ : ਛੁੱਟੀਆਂ ਨੂੰ ਲੈ ਕੇ ਵੱਡੀ ਖ਼ਬਰ: ਜਾਣੋ ਹੋਰ ਕਿੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ!

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News