NIT ਦੇ ਪ੍ਰੋਫੈਸਰ ਨੇ ਵਿਦਿਆਰਥਣ ਨੂੰ ਜਬਰੀ ਪਿਲਾਈ ਸ਼ਰਾਬ, ਜਬਰ-ਜ਼ਨਾਹ ਦੀ ਕੀਤੀ ਕੋਸ਼ਿਸ਼

Monday, Nov 14, 2022 - 01:12 PM (IST)

NIT ਦੇ ਪ੍ਰੋਫੈਸਰ ਨੇ ਵਿਦਿਆਰਥਣ ਨੂੰ ਜਬਰੀ ਪਿਲਾਈ ਸ਼ਰਾਬ, ਜਬਰ-ਜ਼ਨਾਹ ਦੀ ਕੀਤੀ ਕੋਸ਼ਿਸ਼

ਰਾਏਪੁਰ– ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਸਥਿਤ ਐੱਨ. ਆਈ. ਟੀ. ਦੇ ਇਕ ਪ੍ਰੋਫੈਸਰ ਨੇ ਆਈ. ਆਈ. ਟੀ. ਦੀ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਦਿੱਲੀ ਦੇ ਇਕ ਹੋਟਲ ’ਚ ਵਿਦਿਆਰਥਣ ਨੂੰ ਲੈ ਗਿਆ ਅਤੇ ਉਸ ਨੂੰ ਜ਼ਬਰਦਸਤੀ ਸ਼ਰਾਬ ਪਿਲਾਈ। ਇਸ ਤੋਂ ਬਾਅਦ ਉਹ ਲੜਕੀ ਨਾਲ ਅਸ਼ਲੀਲ ਹਰਕਤਾਂ ਕਰਨ ਲੱਗਾ। ਬਚਾਅ ’ਚ ਵਿਦਿਆਰਥਣ ਨੇ ਮੁਲਜ਼ਮ ਪ੍ਰੋਫੈਸਰ ਨੂੰ ਲੈਪਟਾਪ ਨਾਲ ਮਾਰਿਆ, ਉਸ ਨੂੰ ਦੰਦਾਂ ਨਾਲ ਕੱਟਿਆ ਅਤੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਬਚਾਇਆ। ਵਿਦਿਆਰਥਣ ਦੀ ਸ਼ਿਕਾਇਤ ਤੋਂ ਬਾਅਦ ਦਿੱਲੀ ਪੁਲਸ ਨੇ ਮੁਲਜ਼ਮ ਨੂੰ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ।

ਜਾਣਕਾਰੀ ਮੁਤਾਬਕ, ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਦਾ ਰਹਿਣ ਵਾਲਾ ਮਯੰਕ ਟੇਂਗੂਰੀਆ (32) ਰਾਏਪੁਰ ਸਥਿਤ ਐੱਨ. ਆਈ. ਟੀ. ’ਚ ਅਸਿਸਟੈਂਟ ਪ੍ਰੋਫੈਸਰ ਹੈ। ਕੁਝ ਸਾਲ ਪਹਿਲਾਂ ਹਮੀਦਪੁਰ ਐੱਨ. ਆਈ. ਟੀ. ’ਚ ਪੜ੍ਹਾਈ ਦੌਰਾਨ ਉਸ ਦੀ ਪਛਾਣ ਉੱਥੇ 26 ਸਾਲਾ ਜੂਨੀਅਰ ਵਿਦਿਆਰਥਣ ਨਾਲ ਹੋਈ ਸੀ। ਇਸ ਤੋਂ ਬਾਅਦ ਦੋਵੇਂ ਦੋਸਤ ਬਣ ਗਏ। ਵਿਦਿਆਰਥਣ ਦਾ ਦੋਸ਼ ਹੈ ਕਿ ਮਯੰਕ 30 ਅਕਤੂਬਰ ਨੂੰ ਦਿੱਲੀ ਆਇਆ ਸੀ। ਇੱਥੇ ਉਸ ਨੇ ਵਿਦਿਆਰਥਣ ਨੂੰ ਬੁਲਾਇਆ ਅਤੇ ਉਸ ਨੂੰ ਲੈ ਕੇ ਹੋਟਲ ਗਿਆ। ਉਥੇ ਮੁਲਜ਼ਮ ਨੇ ਸ਼ਰਾਬ ਪੀਤੀ ਅਤੇ ਵਿਦਿਆਰਥਣ ਨੂੰ ਜ਼ਬਰਦਸਤੀ ਪੀਣ ਲਈ ਮਜਬੂਰ ਕੀਤਾ ਅਤੇ ਫਿਰ ਉਸ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ।


author

Rakesh

Content Editor

Related News