ਮੱਧ ਪ੍ਰਦੇਸ਼ ''ਚ ਮਿਲੇ ਡਾਇਨਾਸੌਰ ਦੇ ਕਰੋੜਾਂ ਸਾਲ ਪੁਰਾਣੇ ਆਂਡੇ

Saturday, Feb 12, 2022 - 06:46 PM (IST)

ਮੱਧ ਪ੍ਰਦੇਸ਼ ''ਚ ਮਿਲੇ ਡਾਇਨਾਸੌਰ ਦੇ ਕਰੋੜਾਂ ਸਾਲ ਪੁਰਾਣੇ ਆਂਡੇ

ਬੜਵਾਨੀ (ਵਾਰਤਾ)- ਮੱਧ ਪ੍ਰਦੇਸ਼ ਦੇ ਇੰਦੌਰ ਸਥਿਤ ਪੁਰਾਤੱਤਵ ਵਿਭਾਗ ਨੇ ਬੜਵਾਨੀ ਜ਼ਿਲ੍ਹੇ ਦੇ ਸੇਂਧਵਾ ਅਨੁ ਵਿਭਾਗ 'ਚ ਡਾਇਨਾਸੌਰ ਦੇ ਆਂਡੇ ਮਿਲਣ ਦਾ ਦਾਅਵਾ ਕੀਤਾ ਹੈ। ਇੰਦੌਰ ਸਥਿਤ ਪੁਰਾਤੱਤਵ ਵਿਭਾਗ ਦੇ ਡਿਪਟੀ ਸੰਚਾਲਕ ਡਾ. ਡੀ.ਪੀ. ਪਾਂਡੇ ਨੇ ਦੱਸਿਆ ਕਿ ਆਂਡੇ ਮਿਲਣ ਦੀ ਸੂਚਨਾ 'ਤੇ ਉਨ੍ਹਾਂ ਨੇ ਜੰਗਲਾਤ ਵਿਭਾਗ ਦੀ ਟੀਮ ਨਾਲ ਸੇਂਧਵਾ ਅਨੁ ਵਿਭਾਗ ਖੇਤਰ ਦਾ ਦੌਰਾ ਕੀਤਾ ਅਤੇ ਵਰਲਾ ਖੇਤਰ 'ਚ 25 ਤੋਂ 70 ਕਿਲੋ ਭਾਰ ਦੇ 6 ਅੰਡਾਕਾਰ ਆਕ੍ਰਿਤੀ ਦੇ ਫਾਸਿਲਸ ਆਂਡੇ ਦੇਖੇ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਕਰੋੜਾਂ ਸਾਲ ਪੁਰਾਣੇ ਡਾਇਨਾਸੌਰ ਦੇ ਆਂਡੇ ਹਨ। ਉਨ੍ਹਾਂ ਕਿਹਾ ਕਿ ਇਹ ਕਰੀਬ ਇਕ ਕਰੋੜ ਸਾਲ ਪੁਰਾਣੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਸੁਰੱਖਿਅਤ ਕਰ ਕੇ ਮਿਊਜ਼ੀਅਮ 'ਚ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ : ਹੈਵਾਨ ਪਤੀ ਨੇ ਪਤਨੀ ਨੂੰ ਜਿਊਂਦੇ ਸਾੜਿਆ, ਗੁਆਂਢੀਆਂ ਨੇ ਪੁੱਛਿਆ-ਕਿਵੇਂ ਦੀ ਬਦਬੂ ਹੈ ਤਾਂ ਬੋਲਿਆ- ਮਾਸ ਭੁੰਨ ਰਿਹਾ ਹਾਂ

ਦੂਜੇ ਪਾਸੇ ਜਿਓਲਾਜਿਕਲ ਸਰਵੇ ਆਫ਼ ਇੰਡੀਆ ਦੇ ਸਾਬਕਾ ਡਿਪਟੀ ਡਾਇਰੈਕਟਰ ਜਨਰਲ ਅਤੇ ਦੇਸ਼ ਦੇ ਪ੍ਰਸਿੱਧ ਪੁਰਾਜੀਵ ਸ਼ਾਸਤਰੀ ਡਾ. ਧਨੰਜਯ ਮੋਹਾਬੇ ਨੇ ਫੋਨ 'ਤੇ ਗੱਲ ਕਰਦੇ ਹੋਏ ਪੁਰਾਤੱਤਵ ਵਿਭਾਗ ਦੇ ਦਾਅਵੇ ਨੂੰ ਖਾਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਉਕਤ ਢਾਂਚੇ ਵੱਖ-ਵੱਖ ਆਕਾਰ ਦੇ ਹਨ ਅਤੇ ਜਵਾਲਾਮੁਖੀ ਦੇ ਲਾਵੇ ਨਾਲ ਬਣੇ ਬੇਸਾਲਟ ਪਿੰਡ ਹਨ। ਉਨ੍ਹਾਂ ਕਿਹਾ ਕਿ ਅੰਡਾਕਾਰ ਪਿੰਡ ਬੇਸਾਲਟ ਚੱਟਾਨ ਦੀ ਹੈ, ਜਿਸ 'ਚ ਓਨੀਅਲ ਪੀਲ ਸਟਰਕਚਰ (ਪਿਆਜ਼ ਦੇ ਛਿਲਕੇ ਵਰਗਾ ਕਵਚ) ਪੈਦਾ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਦੇ ਧਾਰ ਖੇਤਰ 'ਚ ਕਈ ਸਾਲ ਪੁਰਾਣੇ ਡਾਇਨਾਸੌਰ ਆਂਡੇ ਮਿਲੇ ਸਨ। ਉਨ੍ਹਾਂ ਕਿਹਾ ਕਿ ਜਲਦਬਾਜ਼ੀ 'ਚ ਕਿਸੇ ਨਤੀਜੇ 'ਤੇ ਪਹੁੰਚਣ ਦੀ ਬਜਾਏ ਪੁਰਾਤੱਤਵ ਵਿਭਾਗ ਵਲੋਂ ਸੇਂਧਵਾ ਖੇਤਰ 'ਚ ਕੀਤੇ ਜਾ ਰਹੇ ਦਾਅਵੇ ਦੀ ਸਹੀ ਜਾਂਚ ਜ਼ਰੂਰੀ ਹੈ। ਧਾਰ ਜ਼ਿਲ੍ਹੇ 'ਚ ਡਾਇਨਾਸੌਰ ਦੇ ਆਂਡੇ ਦੀ ਖੇਜ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾ ਕੇ ਇਸ ਵਿਸ਼ੇ 'ਤੇ ਤਿੰਨ ਰਿਸਰਚ ਪੇਪਰ ਲਿਖਣ ਵਾਲੇ ਵਿਸ਼ਾਲ ਵਰਮਾ ਨੇ ਵੀ ਸਪੱਸ਼ਟ ਕੀਤਾ ਕਿ ਸੇਂਧਵਾ ਅਨੁਵਿਭਾਗ 'ਚ ਮਿਲੀਆਂ ਰਚਨਾਵਾਂ ਡਾਇਨਾਸੌਰ ਦੇ ਆਂਡੇ ਨਹੀਂ ਹਨ। ਉਨ੍ਹਾਂ ਕਿਹਾ ਕਿ ਉਸ ਸਮੇਂ ਜੋ ਜਵਾਲਾਮੁਖੀ ਲਾਵੇ ਦੇ ਮੈਗਮਾ ਦੇ ਠੰਡਾ ਹੋਣ ਨਾਲ ਢਾਂਚੇ ਬਣਦੇ ਹਨ, ਇਹ ਗੋਲਾਕਾਰ ਪਿੰਡ 'ਚ ਉਨ੍ਹਾਂ 'ਚੋਂ ਇਕ ਹੈ। ਡਾਇਨਾਸੌਰ ਦੇ ਆਂਡਿਆਂ ਬਾਰੇ ਮਾਹਿਰ ਹੀ ਅੰਤਿਮ ਨਤੀਜਾ ਦੱਸ ਸਕਦੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News