ਦਿਲਜੀਤ ਦੋਸਾਂਝ ਨੇ ਗੁਰਦੁਆਰਾ ਬੰਗਲਾ ਸਾਹਿਬ ''ਚ ਟੇਕਿਆ ਮੱਥਾ, ਦਿੱਲੀ ਸ਼ੋਅ ਲਈ ਕੀਤੀ ਅਰਦਾਸ
Saturday, Oct 26, 2024 - 10:30 AM (IST)

ਐਂਟਰਟੇਨਮੈਂਟ ਡੈਸਕ - ਗਲੋਬਲ ਸਟਾਰ ਦਿਲਜੀਤ ਦੋਸਾਂਝ ਨੇ ਬੀਤੀ ਸ਼ਾਮ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਮੱਥਾ ਟੇਕਿਆ। ਇਸ ਦੌਰਾਨ ਉਨ੍ਹਾਂ ਨੇ ਗੁਰੂ ਘਰ 'ਚ ਇਲਾਹੀ ਬਾਣੀ ਦਾ ਵੀ ਆਨੰਦ ਮਾਣਿਆ। ਦਿਲਜੀਤ ਦੋਸਾਂਝ ਨੇ ਆਪਣੇ ਸ਼ੋਅ ਲਈ ਗੁਰੂ ਘਰ ਅਰਦਾਸ ਕੀਤੀ।
ਇਸ ਦੌਰਾਨ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਉਹ ਗੁਰੂ ਘਰ 'ਚ ਮੱਥਾ ਟੇਕਦੇ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਅੱਜ ਰਾਤ ਦਿੱਲੀ 'ਚ ਦਿਲਜੀਤ ਦਾ ਲਾਈਵ ਸ਼ੋਅ ਹੈ। ਇਸ ਦੌਰਾਨ ਭਾਰੀ ਇੱਕਠ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ।