ਦਿਗਵਿਜੇ ਦੇ ਫਰਜ਼ੀ ਟਵਿੱਟਰ ਅਕਾਊਂਟ ਤੋਂ ਰਾਹੁਲ ''ਤੇ ਅਪਮਾਨਜਨਕ ਟਿੱਪਣੀ
Wednesday, Jun 10, 2020 - 09:15 PM (IST)
ਭੋਪਾਲ (ਅਨਸ) : ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਦੇ ਨਾਂ ਤੋਂ ਚੱਲ ਰਹੇ ਇਕ ਫਰਜ਼ੀ ਟਵਿੱਟਰ ਅਕਾਊਂਟ ਹੈਂਡਲ ਤੋਂ ਪਾਰਟੀ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨੂੰ ਲੈ ਕੇ ਵਿਵਾਦਿਤ ਟਵੀਟ ਕੀਤਾ ਗਿਆ। ਦੇਖਦੇ ਹੀ ਦੇਖਦੇ ਇਹ ਟਵਿਟ ਵਾਇਰਲ ਹੋ ਗਿਆ। ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਨੇ ਇਸ ਨੂੰ ਰੀ-ਟਵੀਟ ਕਰ ਦਿੱਤਾ। ਇਸ ਦੀ ਜਾਣਕਾਰੀ ਜਦ ਦਿਗਵਿਜੇ ਤੱਕ ਪੁੱਜੀ ਤਾਂ ਉਨ੍ਹਾਂ ਨੇ ਸਾਈਬਰ ਸੈੱਲ 'ਚ ਸ਼ਿਕਾਇਤ ਕਰ ਕਾਰਵਾਈ ਦੀ ਮੰਗ ਕੀਤੀ।
ਮੰਗਲਵਾਰ ਨੂੰ ਸ਼ੋਸਲ ਮੀਡੀਆ 'ਤੇ ਇਕ ਵਿਵਾਦਿਤ ਟਵੀਟ ਕਾਫੀ ਵਾਇਰਲ ਹੋਇਆ। ਹਾਰੁਲ ਗਾਂਧੀ ਨੂੰ ਲੈ ਕੇ ਕੀਤਾ ਗਿਆ ਇਹ ਟਵੀਟ ਦਿਗਵਿਜੇ ਸਿੰਘ ਦੀ ਫੋਟੋ ਵਾਲੇ ਟਵਿੱਟਰ ਹੈਂਡਲ ਤੋਂ ਹੋਇਆ ਸੀ। ਪਹਿਲੀ ਨਜ਼ਰ 'ਚ ਦੇਖਣ ਤੋਂ ਹੀ ਟਵਿੱਟਰ ਹੈਂਡਲ ਫਰਜ਼ੀ ਲੱਗ ਰਿਹਾ ਸੀ ਕਿਉਂਕਿ ਉਹ ਵੈਰੀਫਾਈਡ ਨਹੀਂ ਸੀ, ਜਦਕਿ ਦਿਗਵਿਜੇ ਸਿੰਘ ਦਾ ਆਧਿਕਾਰਿਤ ਟਵਿੱਟਰ ਹੈਂਡਲ ਬਲੂ ਟਿਕ ਦੇ ਨਾਲ ਵੈਰੀਫਾਇਡ ਹੈ।