ਉਤਰਾਖੰਡ ’ਚ ਪਲਾਸਟਿਕ ਤੋਂ ਡੀਜ਼ਲ ਬਣਨਾ ਸ਼ੁਰੂ

Wednesday, Aug 28, 2019 - 11:28 AM (IST)

ਉਤਰਾਖੰਡ ’ਚ ਪਲਾਸਟਿਕ ਤੋਂ ਡੀਜ਼ਲ ਬਣਨਾ ਸ਼ੁਰੂ

ਦੇਹਰਾਦੂਨ—ਦੇਸ਼ ’ਚ ਪਹਿਲੀ ਵਾਰ ਪਲਾਸਟਿਕ ਤੋਂ ਡੀਜ਼ਲ ਅਤੇ ਹੋਰ ਪੈਟ੍ਰੋ ਪਦਾਰਥ ਦਾ ਉਤਪਾਦਨ ਕੀਤਾ ਜਾਵੇਗਾ। ਇਸ ਦੀ ਸ਼ੁਰੂਆਤ ਉਤਰਾਖੰਡ ਦੀ ਰਾਜਧਾਨੀ ਤੋਂ ਹੋਵੇਗੀ। ਇਸ ਤੋਂ ਜਿੱਥੇ ਤੇਲ ਸੰਕਟ ਨੂੰ ਕਾਫੀ ਹੱਦ ਤੱਕ ਦੂਰ ਕਰਨ ’ਚ ਮਦਦ ਮਿਲੇਗੀ ਅਤੇ ਉੱਥੇ ਦੇਸ਼ ਦੇ ਵਿਕਾਸ ਨੂੰ ਵੀ ਨਵੀਂ ਦਿਸ਼ਾ ਮਿਲੇਗੀ। ਪਲਾਸਟਿਕ ਵਰਗੇ ਖਤਰਨਾਕ ਪਦਾਰਥਾਂ ਨੂੰ ਨਸ਼ਟ ਕੀਤਾ ਜਾਵੇਗਾ, ਜੋ ਕੁਦਰਤ ਲਈ ਬਹੁਤ ਹੀ ਘਾਤਕ ਹਨ ਅਤੇ ਆਸਾਨੀ ਨਾਲ ਨਸ਼ਟ ਨਹੀਂ ਹੁੰਦਾ ਹੈ।

ਕੇਂਦਰੀ ਵਿਗਿਆਨ ਅਤੇ ਉਦਯੋਗਿਕ ਮੰਤਰੀ ਡਾ. ਹਰਸ਼ਵਰਧਨ ਅਤੇ ਮੁੱਖ ਮੰਤਰੀ ਤ੍ਰਿਵੇਂਦਰਮ ਸਿੰਘ ਰਾਵਤ ਨੇ ਮੰਗਲਵਾਰ ਨੂੰ ਭਾਰਤੀ ਪੈਟ੍ਰੋਲੀਅਮ ਸੰਸਥਾਨ (ਆਈ. ਆਈ. ਪੀ) ’ਚ ਅਸ਼ਪੱਸ਼ਟ ਪਲਾਸਟਿਕ ਤੋਂ ਡੀਜ਼ਲ ਉਦਯੋਗਿਕ ਪਲਾਂਟ ਦਾ ਉਦਘਾਟਨ ਕੀਤਾ। ਇਸ ਪਲਾਂਟ ’ਚ ਇੱਕ ਟਨ ਪਲਾਸਟਿਕ ਕਚਰੇ ਤੋਂ 800 ਲੀਟਰ ਡੀਜ਼ਲ ਬਣੇਗਾ।

ਕੇਂਦਰੀ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਹੈ ਕਿ ਕਈ ਸਾਲਾਂ ਦੀ ਖੋਜ ਤੋਂ ਬਾਅਦ ਆਈ. ਆਈ. ਪੀ. ਪਲਾਸਟਿਕ ਨਾਲ ਵੱਡੇ ਪੱਧਰ ’ਤੇ ਡੀਜ਼ਲ ਅਤੇ ਪੈਟਰੋਲ ਉਤਪਾਦਨ ਕੀਤਾ ਜਾ ਰਿਹਾ ਹੈ। ਇਸ ਤੋਂ ਦੇਸ਼ ’ਚ ਪੈਟਰੋਲੀਅਮ ਉਤਪਾਦਾਂ ਨੂੰ ਲੈ ਕੇ ਹੋਰ ਦੇਸ਼ਾਂ ’ਤੇ ਨਿਰਭਰਤਾ ਘੱਟ ਹੋਵੇਗੀ। ਪਲਾਂਟ ਲਈ ਐੱਨ. ਜੀ. ਓ. ਦੀ ਸਹਾਇਤਾ ਨਾਲ ਪਲਾਸਟਿਕ ਕਚਰੇ ਨੂੰ ਇਕੱਠਾ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਪਿਛਲੇ ਸਾਲ 27 ਅਗਸਤ ਨੂੰ ਉਨ੍ਹਾਂ ਨੇ ਆਈ. ਆਈ. ਪੀ. ਦੇਹਰਾਦੂਨ ’ਚ ਜੈਟ੍ਰੋਫਾ ਨਾਲ ਬਾਇਓਫਿਊਲ ਬਣਾਉਣ ਦੀ ਤਕਨੀਕ ਦਾ ਆਰੰਭ ਕੀਤਾ ਸੀ। ਠੀਕ ਇੱਕ ਸਾਲ ਬਾਅਦ ਇੱਕ ਅਜਿਹੇ ਪਲਾਂਟ ਦਾ ਆਰੰਭ ਕੀਤਾ ਹੈ, ਜੋ ਵਾਤਾਵਰਨ ਲਈ ਖਤਰਾ ਬਣੇ ਪਲਾਸਟਿਕ ਤੋਂ ਡੀਜ਼ਲ ਅਤੇ ਪੈਟ੍ਰੋਲ ਬਣਾਏਗਾ। 


author

Iqbalkaur

Content Editor

Related News