ਦਿੱਲੀ ''ਚ ਡੀਜ਼ਲ 63 ਤਾਂ ਮੁੰਬਈ ''ਚ ਪੈਟਰੋਲ 80 ਤੋਂ ਪਾਰ

01/23/2018 2:16:14 AM

ਨਵੀਂ ਦਿੱਲੀ - ਘਰੇਲੂ ਬਾਜ਼ਾਰ 'ਚ ਡੀਜ਼ਲ-ਪੈਟਰੋਲ ਦੀਆਂ ਕੀਮਤਾਂ 'ਚ ਵਾਧਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਦਿੱਲੀ 'ਚ ਅੱਜ ਡੀਜ਼ਲ ਦੀ ਕੀਮਤ 63 ਰੁਪਏ ਅਤੇ ਮੁੰਬਈ 'ਚ ਪੈਟਰੋਲ 80 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਿਆ।
 ਰਾਜਧਾਨੀ 'ਚ ਡੀਜ਼ਲ ਦੀ ਕੀਮਤ ਨਵੇਂ ਰਿਕਾਰਡ 'ਤੇ ਹੈ। ਵੈਸੇ ਦੋਵਾਂ ਹੀ ਈਂਧਨਾਂ ਦੀਆਂ ਕੀਮਤਾਂ ਵਪਾਰਕ ਮਹਾਨਗਰ 'ਚ ਸਭ ਤੋਂ ਜ਼ਿਆਦਾ ਹਨ। ਸਰਕਾਰ ਨੇ ਪਿਛਲੇ ਸਾਲ 15 ਅਕਤੂਬਰ ਤੋਂ ਦੋਵਾਂ ਈਂਧਨਾਂ ਦੀਆਂ ਕੀਮਤਾਂ ਨੂੰ ਰੋਜ਼ਾਨਾ ਕੌਮਾਂਤਰੀ ਕੀਮਤਾਂ ਅਨੁਸਾਰ ਤੈਅ ਕਰਨ ਦਾ ਫ਼ੈਸਲਾ ਲਿਆ ਸੀ। ਇਸ ਤੋਂ ਬਾਅਦ ਇਕ-ਅੱਧੇ ਮੌਕੇ ਨੂੰ ਛੱਡ ਕੇ ਇਨ੍ਹਾਂ ਦੇ ਮੁੱਲ ਵਧਦੇ ਹੀ ਰਹੇ ਹਨ।


Related News