ਕੁਦਰਤ ਨਾਲ ਪਿਆਰ ਕਰਕੇ ਰਿਹਾ ਕੁਆਰਾ, ਹੁਣ ਤੱਕ 8 ਲੱਖ ਬੂਟੇ ਲਗਾ ਚੁੱਕੈ ਇਹ ਸ਼ਖ਼ਸ

Monday, Feb 06, 2023 - 02:48 PM (IST)

ਕੁਦਰਤ ਨਾਲ ਪਿਆਰ ਕਰਕੇ ਰਿਹਾ ਕੁਆਰਾ, ਹੁਣ ਤੱਕ 8 ਲੱਖ ਬੂਟੇ ਲਗਾ ਚੁੱਕੈ ਇਹ ਸ਼ਖ਼ਸ

ਬਿਹਾਰ- ਪੱਛਮੀ ਚੰਪਾਰਨ ਦੇ ਇਕ ਵਿਅਕਤੀ ਨੇ ਕੁਦਰਤ ਪ੍ਰਤੀ ਆਪਣੇ ਪਿਆਰ ਕਾਰਨ ਕੁਆਰਾ ਰਹਿਣ ਲਈ ਸੰਕਲਪ ਲਿਆ ਹੈ ਤਾਂ ਕਿ ਉਹ ਆਪਣਾ ਪੂਰਾ ਸਮਾਂ ਵੱਧ ਤੋਂ ਵੱਧ ਦਰੱਖਤ ਲਗਾਉਣ ਅਤੇ ਵੱਡੇ ਦਰੱਖਤਾਂ ਨੂੰ ਲੱਕੜਹਾਰਿਆਂ ਤੋਂ ਬਚਾਉਣ 'ਚ ਲਗਾ ਸਕੇ। ਪਿਪਰਾ ਪਿੰਡ ਵਾਸੀ 40 ਸਾਲਾ ਗਜੇਂਦਰ ਯਾਦਵ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੇ ਲੋਕ ਉਸ 'ਤੇ ਵਿਆਹ ਲਈ ਕਾਫ਼ੀ ਦਬਾਅ ਪਾਉਂਦੇ ਹਨ ਪਰ ਉਨ੍ਹਾਂ ਨੇ ਪਰਿਵਾਰ ਦੀ ਗੱਲ ਅਤੇ ਉਨ੍ਹਾਂ ਦੀ ਮੰਗ 'ਤੇ ਧਿਆਨ ਨਹੀਂ ਦਿੱਤਾ। ਯਾਦਵ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਜੇਕਰ ਮੈਂ ਵਿਆਹ ਦਾ ਬਦਲ ਚੁਣਿਆ ਹੁੰਦਾ ਤਾਂ ਮੈਂ ਵਾਤਾਵਰਣ ਦੀ ਸੁਰੱਖਿਆ ਦਾ ਪੂਰਾ ਧਿਆਨ ਨਹੀਂ ਦਿੱਤਾ ਹੁੰਦਾ। ਦਰੱਖਤਾਂ ਨੂੰ ਆਪਣਾ ਬੱਚਾ ਦੱਸਦੇ ਹੋਏ ਯਾਦਵ ਨੇ ਕਿਹਾ ਕਿ ਉੱਠਣ ਤੋਂ ਬਾਅਦ ਸਿਰਫ਼ ਦਰੱਖਤਾਂ ਦੀ ਹੀ ਸੇਵਾ ਕਰਦਾ ਹਾਂ। ਉਹ ਆਪਣੇ ਚਾਰ ਭਰਾ-ਭੈਣਾਂ 'ਚ ਸਭ ਤੋਂ ਵੱਡੇ ਹਨ ਅਤੇ ਬਾਕੀ ਸਾਰਿਆਂ ਦਾ ਹੁਣ ਵਿਆਹ ਹੋ ਚੁੱਕਿਆ ਹੈ।

PunjabKesari

ਸੀਨੀਅਰ ਆਈ.ਪੀ.ਐੱਸ. ਅਧਿਕਾਰੀ ਵਿਕਾਸ ਵੈਭਵ ਨੇ ਦੱਸਿਆ ਕਿ ਗਜੇਂਦਰ ਯਾਦਵ ਦੀ ਪਹਿਲ ਨੇ ਵਾਤਾਵਰਣ ਦੀ ਸੁਰੱਖਿਆ ਬਾਰੇ ਸਮਾਜ 'ਚ ਵੱਡੇ ਪੈਮਾਨੇ 'ਤੇ ਜਾਗਰੂਕਤਾ ਪੈਦਾ ਕੀਤੀ ਹੈ। ਉਨ੍ਹਾਂ ਨੇ ਦਰੱਖਤਾਂ ਦੀ ਦੇਖਭਾਲ ਲਈ ਵਿਆਹ ਨਹੀਂ ਕੀਤਾ ਹੈ। ਯਾਦਵ ਨੇ ਆਪਣਾ ਜੀਵਨ ਵਾਤਾਵਰਣ ਦੀ ਸੁਰੱਖਿਆ ਲਈ ਸਮਰਪਿਤ ਕਰ ਦਿੱਤਾ ਹੈ। ਵਿਕਾਸ ਵੈਭਵ ਨੇ ਕਿਹਾ ਕਿ ਉਨ੍ਹਾਂ ਦੀ ਪਹਿਲ ਨੇ ਸਮਾਜ ਤੋਂ ਪ੍ਰਸ਼ੰਸਾ ਅਤੇ ਰਾਜ ਸਰਕਾਰ ਤੋਂ ਸਨਮਾਨ ਪ੍ਰਾਪਤ ਕੀਤਾ ਹੈ। ਉਨ੍ਹਾਂ ਨੂੰ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਦੇ ਨਾਲ ਰਾਜ ਦੇ ਵਾਤਾਵਰਣ ਅਤੇ ਜੰਗਲਾਤ ਵਿਭਾਗ ਨੇ ਸਨਮਾਨਤ ਕੀਤਾ ਹੈ। ਯਾਦਵ ਦਾ ਦਾਅਵਾ ਹੈ ਕਿ 2003 'ਚ ਵਾਤਾਵਰਣ ਸੁਰੱਖਿਆ ਕੰਮ 'ਚ ਸ਼ਾਮਲ ਹੋਣ ਦੇ ਬਾਅਦ ਤੋਂ ਉਨ੍ਹਾਂ ਨੇ ਲਗਭਗ 8 ਲੱਖ ਬੂਟੇ ਲਗਾਏ ਹਨ। ਯਾਦਵ ਦਿਲ ਦੀ ਗੰਭੀਰ ਬੀਮਾਰੀ ਨਾਲ ਜੂਝਣ ਤੋਂ ਬਾਅਦ 2 ਸਾਲ ਤੱਕ ਬਿਸਤਰ 'ਤੇ ਹੀ ਰਹੇ। ਉਨ੍ਹਾਂ ਕਿਹਾ ਕਿ ਮੇਰੇ ਜੀਵਨ ਤੋਂ ਖੁਸ਼ੀ ਪੂਰੀ ਤਰ੍ਹਾਂ ਗਾਇਬ ਹੋ ਗਈ ਸੀ। ਇਕੱਲਾਪਣ ਦੂਰ ਕਰਨ ਲਈ ਮੈਂ ਰੇਡੀਓ ਪ੍ਰੋਗਰਾਮ ਸੁਣਨੇ ਸ਼ੁਰੂ ਕੀਤੇ ਅਤੇ ਦਰੱਖਤਾਂ ਦੇ ਮਹੱਤਵ ਬਾਰੇ ਜਾਣਿਆ। ਉਦੋਂ ਮੈਂ ਜਿਊਂਦੇ ਰਹਿਣ 'ਤੇ ਵਾਤਾਵਰਣ ਨੂੰ ਬਚਾਉਣ ਦਾ ਸੰਕਲਪ ਲਿਆ। ਯਾਦਵ ਦਾ ਕਹਿਣਾ ਹੈ ਕਿ ਉਹ ਦਰੱਖਤਾਂ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਤਰ੍ਹਾਂ ਮੰਨਦੇ ਹਨ ਅਤੇ ਉਨ੍ਹਾਂ ਨਾਲ ਤਿਉਹਾਰ ਮਨਾਉਂਦੇ ਹਨ।


author

DIsha

Content Editor

Related News