“ਜਿੰਨਾ ਮੈਂ ਚੁੱਪ ਰਹਿੰਦੀ ਹਾਂ, ਓਨਾ ਹੀ ਜ਼ਿਆਦਾ ਸਿੱਖਦੀ ਹਾਂ”: ਸੈਂਡਰਾ ਬੁਲੋਕ

Sunday, Sep 20, 2026 - 10:44 AM (IST)

“ਜਿੰਨਾ ਮੈਂ ਚੁੱਪ ਰਹਿੰਦੀ ਹਾਂ, ਓਨਾ ਹੀ ਜ਼ਿਆਦਾ ਸਿੱਖਦੀ ਹਾਂ”: ਸੈਂਡਰਾ ਬੁਲੋਕ

ਨਵੀਂ ਦਿੱਲੀ - ਮਸ਼ਹੂਰ ਹਾਲੀਵੁੱਡ ਅਦਾਕਾਰਾ ਸੈਂਡਰਾ ਬੁਲੋਕ ਨੇ ਆਪਣੀ ਸੁਪਰਹਿੱਟ ਫਿਲਮ 'ਪ੍ਰੈਕਟੀਕਲ ਮੈਜਿਕ' ਦੇ ਸੀਕਵਲ ਵਿੱਚ ਵਾਪਸੀ ਕਰਨ ਬਾਰੇ ਗੱਲਬਾਤ ਕਰਦਿਆਂ ਆਪਣੇ ਫਿਲਮੀ ਸਫ਼ਰ, ਅਦਾਕਾਰੀ ਅਤੇ ਨਿਰਮਾਣ ਦੀਆਂ ਚੁਣੌਤੀਆਂ ਅਤੇ ਜ਼ਿੰਦਗੀ ਦੇ ਤਜ਼ਰਬਿਆਂ ਨੂੰ ਸਾਂਝਾ ਕੀਤਾ ਹੈ।

ਇੱਕ ਇੰਟਰਵਿਊ ਵਿੱਚ ਉਨ੍ਹਾਂ ਕਿਹਾ, "ਮੈਂ ਜਿੰਨੀ ਉਮਰਦਰਾਜ਼ ਹੁੰਦੀ ਜਾ ਰਹੀ ਹਾਂ, ਓਨਾ ਹੀ ਚੁੱਪ ਰਹਿਣਾ ਪਸੰਦ ਕਰਦੀ ਹਾਂ। ਜਿੰਨਾ ਮੈਂ ਚੁੱਪ ਰਹਿੰਦੀ ਹਾਂ, ਓਨਾ ਹੀ ਜ਼ਿਆਦਾ ਸਿੱਖਦੀ ਹਾਂ, ਸੁਣਦੀ ਹਾਂ ਅਤੇ ਇਹ ਸਮਝਦੀ ਹਾਂ ਕਿ ਮੈਂ ਇੱਥੇ ਸਿਰਫ਼ ਕੁਝ ਸਮੇਂ ਲਈ ਲੋਕਾਂ ਦਾ ਮਨੋਰੰਜਨ ਕਰਨ ਅਤੇ ਖੁਸ਼ੀਆਂ ਵੰਡਣ ਆਈ ਹਾਂ।"

ਲਗਭਗ 30 ਸਾਲਾਂ ਬਾਅਦ 'ਪ੍ਰੈਕਟੀਕਲ ਮੈਜਿਕ' ਦੇ ਦੂਜੇ ਭਾਗ ਨਾਲ ਵਾਪਸੀ ਕਰਨ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਨਿਕੋਲ ਕਿਡਮੈਨ ਨਾਲ ਦੁਬਾਰਾ ਕੰਮ ਕਰਨਾ ਬਹੁਤ ਵਧੀਆ ਅਨੁਭਵ ਰਿਹਾ। ਉਨ੍ਹਾਂ ਅਨੁਸਾਰ ਇੰਨੇ ਸਾਲਾਂ ਦੇ ਵਕਫ਼ੇ ਨੇ ਕਹਾਣੀ ਅਤੇ ਕਿਰਦਾਰਾਂ ਨੂੰ ਹੋਰ ਬਿਹਤਰ ਬਣਾਇਆ ਹੈ। ਬੁਲੋਕ ਨੇ ਦੱਸਿਆ ਕਿ ਅਦਾਕਾਰੀ ਦੇ ਨਾਲ-ਨਾਲ ਫਿਲਮ ਪ੍ਰੋਡਿਊਸ ਕਰਨ ਨਾਲ ਜ਼ਿੰਮੇਵਾਰੀ ਕਾਫ਼ੀ ਵਧ ਜਾਂਦੀ ਹੈ। ਉਨ੍ਹਾਂ ਮਜ਼ਾਕੀਆ ਲਹਿਜ਼ੇ 'ਚ ਕਿਹਾ, "ਨਿਰਮਾਤਾ ਵਜੋਂ ਕੰਮ ਕਰਨ ਨਾਲ ਨੀਂਦ ਘੱਟ ਆਉਂਦੀ ਹੈ ਅਤੇ ਵਾਲ ਸਫ਼ੈਦ ਹੋਣ ਲੱਗਦੇ ਹਨ।

ਮਾਂ ਬਣਨ ਤੋਂ ਬਾਅਦ ਉਨ੍ਹਾਂ ਦੇ ਕੰਮ ਕਰਨ ਦੇ ਤਰੀਕੇ 'ਚ ਵੱਡਾ ਬਦਲਾਅ ਆਇਆ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨਾਲ ਸਮਾਂ ਬਿਤਾਉਣਾ ਉਨ੍ਹਾਂ ਦੀ ਸਭ ਤੋਂ ਵੱਡੀ ਤਰਜੀਹ ਹੈ, ਇਸੇ ਲਈ ਉਹ ਹੁਣ ਹਰ ਦੋ ਸਾਲਾਂ 'ਚ ਇੱਕ ਫਿਲਮ ਕਰਨਾ ਪਸੰਦ ਕਰਦੀ ਹੈ।


author

cherry

Content Editor

Related News