ਇਸ ਕਿਸਾਨ ਦੇ ਖੇਤਾਂ ''ਚ ''ਉੱਗੇ'' ਹੀਰੇ, ਰਾਤੋ-ਰਾਤ ਬਣ ਗਿਆ ਕਰੋੜਪਤੀ
Saturday, Nov 16, 2024 - 05:44 PM (IST)

ਪੰਨਾ : ਪੰਨਾ ਨੂੰ ਦੇਸ਼ ਅਤੇ ਦੁਨੀਆ ਵਿੱਚ ਕੀਮਤੀ ਹੀਰਿਆਂ ਲਈ ਜਾਣਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇੱਥੋਂ ਦੀ ਧਰਤੀ ਕਿਸੇ ਦੀ ਵੀ ਕਿਸਮਤ ਨੂੰ ਚਮਕਾ ਸਕਦੀ ਹੈ ਅਤੇ ਇੱਕ ਆਮ ਵਿਅਕਤੀ ਨੂੰ ਪਲ ਵਿੱਚ ਖ਼ਾਸ ਬਣਾ ਸਕਦੀ ਹੈ। ਇਸੇ ਸੰਦਰਭ ਵਿੱਚ ਅੱਜ ਇੱਕ ਹੋਰ ਕਿਸਾਨ ਨੂੰ ਆਪਣੇ ਖੇਤ ਵਿੱਚੋਂ 7 ਕੈਰੇਟ ਅਤੇ 44 ਸੈਂਟ ਦਾ ਕੀਮਤੀ ਹੀਰਾ ਮਿਲਿਆ ਹੈ। ਇਸ ਹੀਰੇ ਦੀ ਅੰਦਾਜ਼ਨ ਕੀਮਤ ਕਰੀਬ 20 ਲੱਖ ਰੁਪਏ ਦੱਸੀ ਜਾ ਰਹੀ ਹੈ। ਉਕਤ ਵਿਅਕਤੀ ਨੇ ਹੀਰੇ ਨੂੰ ਹੀਰਾ ਦਫ਼ਤਰ ਵਿੱਚ ਜਮ੍ਹਾਂ ਕਰਵਾ ਦਿੱਤਾ ਹੈ। ਇਸ ਹੀਰੇ ਨੂੰ 4 ਦਸੰਬਰ ਨੂੰ ਹੋਣ ਵਾਲੀ ਨਿਲਾਮੀ ਵਿੱਚ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ - ਹੁਣ ਕੈਸ਼ ਨਾਲ ਨਹੀਂ ਖਰੀਦੀ ਜਾ ਸਕੇਗੀ 'ਸ਼ਰਾਬ', ਸ਼ੌਕੀਨਾਂ ਨੂੰ ਵੱਡਾ ਝਟਕਾ
ਦੱਸ ਦੇਈਏ ਕਿ ਹੁਣ ਤੱਕ ਕਿਸਾਨ ਅਤੇ ਉਸ ਦੇ ਸਾਥੀ ਦਰਜਨ ਤੋਂ ਵੱਧ ਹੀਰੇ ਲੱਭ ਚੁੱਕੇ ਹਨ, ਜਿਸ ਨਾਲ ਉਹ ਰਾਤੋ-ਰਾਤ ਕਰੋੜਪਤੀ ਬਣ ਗਏ। ਕਿਸਾਨ ਦਲੀਪ ਮਿਸਤਰੀ ਨੇ ਦੱਸਿਆ ਕਿ ਉਹ ਅਤੇ ਉਸ ਦੇ ਦੋਸਤ ਪੇਸ਼ੇ ਤੋਂ ਕਿਸਾਨ ਹਨ। ਲਾਕਡਾਊਨ ਦੇ ਸਮੇਂ ਉਨ੍ਹਾਂ ਨੇ ਆਪਣੇ ਨਿੱਜੀ ਫਾਰਮ ਦੇ ਡਾਇਮੰਡ ਆਫਿਸ ਤੋਂ ਲੀਜ਼ 'ਤੇ ਖਦਾਨ ਲਗਾਈ, ਉਸ ਸਮੇਂ ਤੋਂ ਹੀ ਉਹਨਾਂ ਨੂੰ ਵੱਖ-ਵੱਖ ਦੋਸਤਾਂ ਦੇ ਨਾਂ 'ਤੇ ਦਰਜਨ ਤੋਂ ਵੱਧ ਹੀਰੇ ਮਿਲ ਚੁੱਕੇ ਹਨ। ਅੱਜ ਉਹਨਾਂ ਨੂੰ 7 ਕੈਰੇਟ ਅਤੇ 44 ਸੈਂਟ ਦਾ ਹੀਰਾ ਮਿਲਿਆ। ਇਹ ਉਹਨਾਂ ਦਾ ਇਸ ਸਾਲ ਦਾ ਦੂਜਾ ਸਭ ਤੋਂ ਵੱਡਾ ਹੀਰਾ ਹੈ। ਇਸ ਤੋਂ ਪਹਿਲਾਂ ਵੀ ਉਸ ਨੂੰ ਇਸੇ ਖੇਤ ਵਿੱਚੋਂ 16 ਕੈਰੇਟ ਦਾ ਹੀਰਾ ਮਿਲਿਆ ਸੀ। ਜੋ ਉਸ ਨੇ ਹੀਰਾ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾ ਦਿੱਤਾ ਸੀ।
ਇਹ ਵੀ ਪੜ੍ਹੋ - ਸਰਕਾਰ ਦਾ ਵੱਡਾ ਫ਼ੈਸਲਾ: ਸਕੂਲ ਬੰਦ ਕਰਨ ਦੇ ਹੁਕਮ
ਉਹਨਾਂ ਦੱਸਿਆ ਕਿ ਹੀਰਾ ਮਿਲਣ ਤੋਂ ਬਾਅਦ ਉਹ ਬਹੁਤ ਖੁਸ਼ ਹੈ, ਜਿਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਹੀਰੇ ਦੀ ਨਿਲਾਮੀ ਤੋਂ ਬਾਅਦ ਪ੍ਰਾਪਤ ਹੋਈ ਰਕਮ ਨੂੰ ਆਪਣੇ ਬੱਚਿਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੇ ਭਵਿੱਖ ਨੂੰ ਰੌਸ਼ਨ ਕਰਨ ਲਈ ਖ਼ਰਚ ਕਰੇਗਾ। ਉਕਤ ਹੀਰੇ ਦੇ ਮਾਹਰ ਨੇ ਦੱਸਿਆ ਕਿ ਉਕਤ ਹੀਰਾ ਆਉਣ ਵਾਲੀ ਨਿਲਾਮੀ ਵਿਚ ਰੱਖਿਆ ਜਾਵੇਗਾ।
ਇਹ ਵੀ ਪੜ੍ਹੋ - MRI ਮਸ਼ੀਨ 'ਚ ਪਿਆ ਮਰੀਜ਼ ਮਲਣ ਲੱਗਾ ਜਰਦਾ, ਵੀਡੀਓ ਵਾਇਰਲ, ਡਾਕਟਰ ਤੇ ਲੋਕ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8