MP ਦੇ ਜੰਗਲਾਂ ’ਚ ਮਿਲਿਆ ਦੇਸ਼ ਦਾ ਸਭ ਤੋਂ ਵੱਡਾ ਹੀਰਾ ਭੰਡਾਰ ਪਰ ਇਸ ਲਈ ਚੜ੍ਹੇਗੀ 2 ਲੱਖ ਤੋਂ ਜ਼ਿਆਦਾ ਦਰੱਖਤਾਂ ਦੀ ਬਲੀ

Saturday, Apr 03, 2021 - 02:13 PM (IST)

MP ਦੇ ਜੰਗਲਾਂ ’ਚ ਮਿਲਿਆ ਦੇਸ਼ ਦਾ ਸਭ ਤੋਂ ਵੱਡਾ ਹੀਰਾ ਭੰਡਾਰ ਪਰ ਇਸ ਲਈ ਚੜ੍ਹੇਗੀ 2 ਲੱਖ ਤੋਂ ਜ਼ਿਆਦਾ ਦਰੱਖਤਾਂ ਦੀ ਬਲੀ

ਛਤਰਪੁਰ– ਉਂਝ ਤਾਂ ਮੱਧ-ਪ੍ਰਦੇਸ਼ ਦੇ ਪੰਨਾ ਜ਼ਿਲੇ ਨੂੰ ਹੀਰਿਆਂ ਦੀ ਖਾਨ ਮੰਨਿਆ ਜਾਂਦਾ ਹੈ ਪਰ ਪੰਨਾ ਨਾਲ ਲਗਦੇ ਛਤਰਪੁਰ ਜ਼ਿਲੇ ਦੇ ਬਕਸਵਾਹਾ ਜੰਗਲਾਂ ’ਚ ਦੇਸ਼ ਦਾ ਹੀਰਿਆਂ ਦਾ ਸਭ ਤੋਂ ਵੱਡਾ ਭੰਡਾਰ ਮਿਲਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਨ੍ਹਾਂ ਜੰਗਲਾਂ ’ਚ 3.24 ਕਰੋੜ ਕੈਰੇਟ ਹੀਰੇ ਦੱਬੇ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ ਜੋ ਪੰਨਾ ਤੋਂ 15 ਗੁਣਾ ਜ਼ਿਆਦਾ ਦੱਸੇ ਜਾ ਰਹੇ ਹਨ ਪਰ ਇਨ੍ਹਾਂ ਹੀਰਿਆਂ ਨੂੰ ਪਾਉਣ ਲਈ ਉਥੇ ਲੱਗੇ ਦਰੱਖਤਾਂ ਦੀ ਬਲੀ ਦੇਣੀ ਹੋਵੇਗੀ ਜਿਸ ਲਈ 382.131 ਹੈਕਟੇਅਰ ਜੰਗਲ ਖ਼ਤਮ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। 

PunjabKesari

ਛਤਰਪੁਰ ਦੇ ਬਕਸਵਾਹਾ ’ਚ ਬੰਦਰ ਡਾਇਮੰਡ ਪ੍ਰਾਜੈਕਟ ਤਹਿਤ 20 ਸਾਲ ਪਹਿਲਾਂ ਇਕ ਸਰਵੇ ਸ਼ੁਰੂ ਹੋਇਆ ਸੀ। ਦੋ ਸਾਲ ਪਹਿਲਾਂ ਸੂਬਾ ਸਰਕਾਰ ਨੇ ਇਸ ਜੰਗਲ ਦੀ ਨਿਲਾਮੀ ਕੀਤੀ ਸੀ ਜਿਸ  ਆਦਿੱਤਿਆ ਬਿਡਲਾ ਸਮੂਹ ਦੀ ਐੱਸੇਲ ਮਾਈਨਿੰਗ ਐਂਡ ਇੰਡਸਟਰੀਜ਼ ਲਿਮਟਿਡ ਨੇ ਖਰੀਦਿਆ ਸੀ। ਹੀਰਾ ਭੰਡਾਰ ਵਾਲੀ 62.64 ਹੈਕਟੇਅਰ ਜ਼ਮੀਨ ਨੂੰ ਮੱਧ-ਪ੍ਰਦੇਸ਼ ਸਰਕਾਰ ਨੇ ਇਸ ਕੰਪਨੀ ਨੂੰ 50 ਸਾਲਾਂ ਲਈ ਕਿਰਾਏ ’ਤੇ ਦਿੱਤਾ ਹੈ। 

PunjabKesari

ਜ਼ਮੀਨ ਦੀ ਖੁਦਾਈ ਲਈ ਹੋਵੇਗੀ ਦਰੱਖਤਾਂ ਦੀ ਕਟਾਈ
ਹੀਰਿਆਂ ਲਈ ਜ਼ਮੀਨ ਦੀ ਖੁਦਾਈ ਲਈ ਹੁਣ ਜੰਗਲ ’ਚ ਦਰੱਖਤਾਂ ਦੀ ਕਟਾਈ ਕੀਤੀ ਜਾਵੇਗੀ। ਇਸ ਲਈ ਜੰਗਲ ਵਿਭਾਗ ਨੇ ਜ਼ਮੀਨ ’ਤੇ ਲੱਗੇ ਦਰੱਖਤਾਂ ਦੀ ਗਿਣਤੀ ਕਰ ਲਈ ਹੈ ਜੋ 2,15,875 ਹਨ। ਇਨ੍ਹਾਂ ’ਚ ਸਾਗੌਨ, ਕੇਮ, ਜਾਮੁਨ, ਬਹੇੜਾ, ਪਿੱਪਲ, ਤੇਂਦੂ, ਅਰਜੁਨ ਦੇ ਦਰੱਖਤ ਹਨ। ਬਿਡਲਾ ਸਮੂਹ ਤੋਂ ਪਹਿਲਾਂ ਆਸਟ੍ਰੇਲੀਆਈ ਕੰਪਨੀ ਰਿਓਟਿੰਟੋ ਨੇ ਮਾਈਨਿੰਗ ਲੀਜ਼ ਲਈ ਅਰਜ਼ੀ ਦਿੱਤੀ ਸੀ ਪਰ ਮਈ 2017 ’ਚ ਸੋਧ ਪ੍ਰਸਤਾਵ ’ਤੇ ਵਾਤਾਵਰਣ ਮੰਤਰਾਲੇ ਦੇ ਆਖਰੀ ਫੈਸਲੇ ਤੋਂ ਪਹਿਲਾਂ ਹੀ ਰਿਓਟਿੰਟੋ ਨੇ ਇਥੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ। 

PunjabKesari

ਦੱਸ ਦੇਈਏ ਕਿ ਹੁਣ ਤਕ ਦੇਸ਼ ਦਾ ਸਭ ਤੋਂ ਵੱਡਾ ਹੀਰਾ ਭੰਡਾਰ ਪੰਨਾ ਜ਼ਿਲੇ ’ਚ ਹੈ। ਇਥੇ ਕੁਲ 22 ਲੱਖ ਕੈਰੇਟ ਹੀਰਿਆਂ ਦਾ ਭੰਡਾਰ ਹੈ। ਇਨ੍ਹਾਂ ’ਚੋਂ 13 ਲੱਖ ਕੈਰੇਟ ਹੀਰਾ ਕੱਢਿਆ ਜਾ ਚੁੱਕਾ ਹੈ। ਬਕਸਵਾਹਾ ਦੇ ਜੰਗਲ ’ਚ ਪੰਨਾ ਤੋਂ 15 ਗੁਣਾ ਜ਼ਿਆਦਾ ਹੀਰਿਆਂ ਦਾ ਭੰਡਾਰ ਹੋਣ ਦਾ ਅਨੁਮਾਨ ਹੈ। 


author

Rakesh

Content Editor

Related News