ਦੁਬਈ ਜਾ ਰਹੇ 2 ਯਾਤਰੀਆਂ ਤੋਂ 2.6 ਕਰੋੜ ਰੁਪਏ ਦੇ ਹੀਰੇ ਦੇ ਟੁਕੜੇ ਜ਼ਬਤ

Monday, Feb 13, 2023 - 11:27 AM (IST)

ਦੁਬਈ ਜਾ ਰਹੇ 2 ਯਾਤਰੀਆਂ ਤੋਂ 2.6 ਕਰੋੜ ਰੁਪਏ ਦੇ ਹੀਰੇ ਦੇ ਟੁਕੜੇ ਜ਼ਬਤ

ਮੈਂਗਲੁਰੂ (ਭਾਸ਼ਾ)- ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਮੈਂਗਲੁਰੂ ਅੰਤਰਰਾਸ਼ਟਰੀ ਹਵਾਈ ਅੱਡੇ (ਐੱਮ.ਆਈ.ਏ.) 'ਤੇ 2 ਯਾਤਰੀਆਂ ਤੋਂ 2.6 ਕਰੋੜ ਰੁਪਏ ਮੁੱਲ ਦੇ ਹੀਰੇ ਦੇ ਟੁਕੜੇ ਜ਼ਬਤ ਕੀਤੇ ਹਨ। ਅਧਿਕਾਰਤ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਡੀ.ਆਰ.ਆਈ. ਸੂਤਰਾਂ ਨੇ ਦੱਸਿਆ ਕਿ ਏਜੰਸੀ ਦੇ ਅਧਿਕਾਰੀਆਂ ਨੇ ਹਵਾਈ ਅੱਡੇ 'ਤੇ ਕੇਂਦਰੀ ਉਦਯੋਗਿਕ ਸੁਰੱਖਿਆ ਫ਼ੋਰਸ (ਸੀ.ਆਈ.ਐੱਸ.ਐੱਫ.) ਕਰਮਚਾਰੀਆਂ ਦੀ ਮਦਦ ਨਾਲ ਭਟਕਲ ਦੇ 2 ਯਾਤਰੀਆਂ ਅਨਸ ਅਤੇ ਅਮਰ ਤੋਂ ਉਸ ਸਮੇਂ ਹੀਰੇ ਜ਼ਬਤ ਕੀਤੇ, ਜਦੋਂ ਸ਼ਨੀਵਾਰ ਨੂੰ ਉਹ ਦੁਬਈ ਲਈ ਉਡਾਣ 'ਚ ਸਵਾਰ ਹੋਣ ਵਾਲੇ ਸਨ। 

ਇਕ ਗੁਪਤ ਸੂਚਨਾ ਦੇ ਆਧਾਰ 'ਤੇ ਡੀ.ਆਰ.ਆਈ. ਦੇ ਅਧਿਕਾਰੀਆਂ ਨੇ ਇਮੀਗ੍ਰੇਸ਼ਨ ਕਾਊਂਟਰ 'ਤੇ ਡੂੰਘੀ ਜਾਂਚ ਦੌਰਾਨ ਯਾਤਰੀਆਂ 'ਚੋਂ ਇਕ ਦੇ ਬੂਟ 'ਚ ਲੁਕੇ ਹੋਏ ਹੀਰੇ ਦੇ ਟੁਕੜਿਆਂ ਦੇ 2 ਪੈਕੇਟ ਬਰਾਮਦ ਕੀਤੇ। ਸੂਤਰਾਂ ਨੇ ਕਿਹਾ ਕਿ ਸੀ.ਆਈ.ਐੱਸ.ਐੱਫ. ਕਰਮੀਆਂ ਨੇ ਦੋਹਾਂ ਯਾਤਰੀਆਂ ਨੂੰ ਅੱਗੇ ਦੀ ਜਾਂਚ ਲਈ ਡੀ.ਆਰ.ਆਈ. ਅਧਿਕਾਰੀਆਂ ਨੂੰ ਸੌਂਪ ਦਿੱਤਾ।


author

DIsha

Content Editor

Related News