ਸ੍ਰੀਨਗਰ ''ਚ ਤੈਨਾਤ ਧੋਨੀ ਨੇ ਗਸ਼ਤ ਤੇ ਗਾਰਡ ਦੀ ਕੀਤੀ ਡਿਊਟੀ

Thursday, Aug 01, 2019 - 02:32 AM (IST)

ਸ੍ਰੀਨਗਰ ''ਚ ਤੈਨਾਤ ਧੋਨੀ ਨੇ ਗਸ਼ਤ ਤੇ ਗਾਰਡ ਦੀ ਕੀਤੀ ਡਿਊਟੀ

ਸ੍ਰੀਨਗਰ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਤੇ ਵਿਕਟਕੀਪਰ ਬੱਲੇਬਾਜ਼ ਫੌਜ ਦੀ ਪੈਰਾਸ਼ੂਟ ਰੇਜੀਮੇਂਟ 'ਚ ਮਾਨਦ ਲੈਫਟੀਨੈਂਟ ਕਰਨਲ ਮਹਿੰਦਰ ਸਿੰਘ ਧੋਨੀ ਨੇ ਬੁੱਧਵਾਰ ਨੂੰ ਇਕ ਆਮ ਜਵਾਨ ਦੀ ਤਰ੍ਹਾਂ ਅੱਤਵਾਦ ਨਾਲ ਪ੍ਰਭਾਵਿਤ ਦੱਖਣੀ ਕਸ਼ਮੀਰ ਦੇ ਇਲਾਕੇ 'ਚ ਗਸ਼ਤ ਲਗਾਈ, ਗਾਰਡ ਡਿਊਟੀ ਕੀਤੀ ਤੇ ਹੋਰ ਜ਼ਿੰਮੇਦਾਰੀਆਂ ਨੂੰ ਸਫਲਤਾਪੂਰਵਕ ਨਿਭਾਇਆ। ਧੋਨੀ ਨੂੰ ਫੌਜ ਨਾਲ ਟ੍ਰੈਨਿੰਗ ਦੇ ਲਈ ਕਸ਼ਮੀਰ 'ਚ ਤੈਨਾਤ ਕੀਤਾ ਗਿਆ ਹੈ। ਫੌਜ ਵਲੋਂ ਜਾਰੀ ਅਧਿਕਾਰਿਕ ਬਿਆਨ ਅਨੁਸਾਰ ਧੋਨੀ 31 ਜੁਲਾਈ ਤੋਂ 106 ਟੀ. ਏ. ਬਟਾਲੀਅਨ (ਪਾਰਾ) ਦੇ ਨਾਲ ਕਸ਼ਮੀਰ 'ਚ ਟ੍ਰੇਨਿੰਗ ਕਰਨਗੇ। ਭਾਰਤੀ ਫੌਜ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਧੋਨੀ 31 ਜੁਲਾਈ ਤੋਂ 15 ਅਗਸਤ ਤਕ ਕਸ਼ਮੀਰ ਘਾਟੀ 'ਚ ਬਟਾਲੀਅਨ ਦੀ ਵਿਕਟਰ ਫੋਰਸ ਦੇ ਨਾਲ ਤੈਨਾਤ ਰਹਿਣਗੇ। ਧੋਨੀ ਨੇ ਫੌਜ ਦੇ ਨਾਲ ਟ੍ਰੇਨਿੰਗ ਦੇ ਲਈ ਅਪੀਲ ਕੀਤੀ ਸੀ ਤੇ ਇਸ ਦੇ ਨਾਲ ਹੀ ਫੌਜ ਦੇ ਮੁਖੀ ਬਿਪਿਨ ਰਾਵਤ ਵਲੋਂ ਪਿਛਲੇ ਹਫਤੇ ਮਨਜ਼ੂਰੀ ਦਿੱਤੀ। ਧੋਨੀ ਨੂੰ ਇਸ ਦੌਰਾਨ ਗਸ਼ਤ ਲਗਾਉਣ, ਗਾਰਡ ਤੇ ਪੋਸਟ ਡਿਊਟੀ ਦਿੱਤੀ ਗਈ ਹੈ ਤੇ ਉਹ ਇਸ ਦੌਰਾਨ ਫੌਜ ਦੇ ਨਾਲ ਰਹਿਣਗੇ। ਭਾਰਤੀ ਕ੍ਰਿਕਟਰ ਨੇ ਹਾਲ ਹੀ 'ਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਤੋਂ 2 ਮਹੀਨੇ ਦਾ ਆਰਾਮ ਲਿਆ ਹੈ ਤਾਂਕਿ ਉਹ ਫੌਜ ਦੇ ਨਾਲ ਟ੍ਰੇਨਿੰਗ ਕਰ ਸਕੇ। ਉਨ੍ਹਾਂ ਨੇ ਖੁਦ ਨੂੰ ਅਗਲੇ ਮਹੀਨੇ ਸ਼ੁਰੂ ਹੋ ਰਹੇ ਵੈਸਟਇੰਡੀਜ਼ ਦੌਰੇ ਤੋਂ ਵੀ ਖੁਦ ਨੂੰ ਅਲੱਗ ਕਰ ਲਿਆ ਹੈ।

PunjabKesari


author

Gurdeep Singh

Content Editor

Related News