ਹੁਣ ਪੈਟਰੋਲੀਅਮ ਮੰਤਰੀ ਹੋਏ ਕੋਰੋਨਾ ਪਾਜ਼ੀਟਿਵ, ਹਸਪਤਾਲ 'ਚ ਦਾਖ਼ਲ
Tuesday, Aug 04, 2020 - 08:35 PM (IST)
ਨਵੀਂ ਦਿੱਲੀ— ਕੇਂਦਰੀ ਪੈਟਰੋਲੀਅਮ ਮੰਤਰੀ ਧਰਮੇਂਦਰ ਪ੍ਰਧਾਨ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ। ਉਨ੍ਹਾਂ ਨੂੰ ਮੇਦਾਂਤਾ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ।
ਪ੍ਰਧਾਨ ਮੋਦੀ ਸਰਕਾਰ ਦੇ ਦਜੇ ਮੰਤਰੀ ਹਨ, ਜੋ ਕੋਰੋਨਾ ਸੰਕ੍ਰਮਿਤ ਹੋਏ ਹਨ। ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 'ਚ ਕੋਰੋਨਾ ਦੇ ਹਲਕੇ ਲੱਛਣ ਦੇਖੇ ਗਏ ਸਨ। ਉਹ ਵੀ ਮੇਦਾਂਤਾ ਹਸਪਤਾਲ 'ਚ ਦਾਖ਼ਲ ਹਨ। ਧਰਮੇਂਦਰ ਪ੍ਰਧਾਨ ਦੀ ਟਵੀਟ ਕਰਕੇ ਕਿਹਾ, ''ਕੋਵਿਡ-19 ਦੇ ਲੱਛਣ ਦਿਸਣ 'ਤੇ ਮੈਂ ਟੈਸਟ ਕਰਾਇਆ ਜਿਸ 'ਚ ਮੇਰੀ ਰਿਪੋਰਟ ਪਾਜ਼ੀਟਿਵ ਆਈ ਹੈ। ਡਾਕਟਰਾਂ ਦੀ ਸਲਾਹ 'ਤੇ ਮੈਂ ਹਸਪਤਾਲ 'ਚ ਦਾਖ਼ਲ ਹਾਂ ਅਤੇ ਠੀਕ ਹਾਂ।''
#COVID19 के लक्षण दिखने पर मैंने टेस्ट करवाया जिसमें मेरी रिपोर्ट पॉज़िटिव आई है। डाक्टरों की सलाह पर मैं अस्पताल में भर्ती हूँ और स्वस्थ हूँ।
— Dharmendra Pradhan (@dpradhanbjp) August 4, 2020
ਗੌਰਤਲਬ ਹੈ ਕਿ ਬਹੁਤ ਸਾਰੇ ਦਿੱਗਜ ਨੇਤਾ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋਏ ਹਨ। ਇਨ੍ਹਾਂ 'ਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਕਰਨਾਟਕ ਦੇ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ, ਸਾਬਕਾ ਮੁੱਖ ਮੰਤਰੀ ਸਿੱਧਾਰਮਈਆ ਸ਼ਾਮਲ ਹਨ।