ਧਨੰਜੈ ਮੁੰਡੇ ਨੇ ਦਿੱਤਾ ਅਸਤੀਫ਼ਾ
Tuesday, Mar 04, 2025 - 12:05 PM (IST)

ਮੁੰਬਈ- ਮਹਾਰਾਸ਼ਟਰ ਦੇ ਖੁਰਾਕ ਅਤੇ ਸਪਲਾਈ ਮੰਤਰੀ ਧਨੰਜੈ ਮੁੰਡੇ ਨੇ ਬੀਡ ਜ਼ਿਲ੍ਹੇ ਦੇ ਸਰਪੰਚ ਦੇ ਕਤਲ ਨਾਲ ਜੁੜੇ ਵਿਵਾਦ ਦਰਮਿਆਨ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਐਲਾਨ ਕੀਤਾ ਕਿ ਨੈਸ਼ਨਲ ਕਾਂਗਰਸ ਪਾਰਟੀ (ਐੱਨਸੀਪੀ) ਦੇ ਵਿਧਾਇਕ ਮੁੰਡੇ ਨੂੰ ਉਨ੍ਹਾਂ ਦੀਆਂ ਮੰਤਰੀ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦਾ ਅਸਤੀਫ਼ਾ ਅਗਲੀ ਕਾਰਵਾਈ ਲਈ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨੂੰ ਭੇਜ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਬੀਡ ਜ਼ਿਲ੍ਹੇ 'ਚ ਪਿਛਲੇ ਦਸੰਬਰ 'ਚ ਸਰਪੰਚ ਸੰਤੋਸ਼ ਦੇਸ਼ਮੁਖ ਦੇ ਕਤਲ 'ਚ ਬਾਲਮੀਕੀ ਕਰਾੜ ਨਾਮ ਦੇ ਵਿਅਕਤੀ ਨੂੰ ਦੋਸ਼ੀ ਬਣਾਇਆ ਗਿਆ ਹੈ। ਕਰਾੜ, ਸ਼੍ਰੀ ਮੁੰਡੇ ਦਾ ਖਾਸ ਆਦਮੀ ਦੱਸਿਆ ਜਾ ਰਿਹਾ ਹੈ। ਸ੍ਰੀ ਮੁੰਡੇ ਨੇ ਅੱਜ ਸਵੇਰੇ ਆਪਣਾ ਅਸਤੀਫ਼ਾ ਮੁੱਖ ਮੰਤਰੀ ਦੇ ਨਿਵਾਸ 'ਤੇ ਭੇਜ ਦਿੱਤਾ।
ਇਹ ਵੀ ਪੜ੍ਹੋ : ਬਾਬਾ ਵੇਂਗਾ ਦੀ ਭਵਿੱਖਬਾਣੀ; ਇਸ ਸਾਲ ਭੂਚਾਲ ਨਾਲ ਪੂਰੀ ਦੁਨੀਆ 'ਚ ਹੋਵੇਗੀ ਤਬਾਹੀ
ਧਨੰਜੈ ਮੁੰਡੇ ਕੌਣ ਹੈ?
ਧਨੰਜੈ ਮੁੰਡੇ ਪਰਲੀ ਵਿਧਾਨ ਸਭਾ ਤੋਂ ਵਿਧਾਇਕ ਹਨ। ਧਨੰਜੈ ਮਹਾਰਾਸ਼ਟਰ ਦੇ ਸਾਬਕਾ ਉੱਪ ਮੁੱਖ ਮੰਤਰੀ ਗੋਪੀਨਾਥ ਮੁੰਡੇ ਦੇ ਭਰਾ ਪੰਡਿਤ ਅੰਨਾ ਮੁੰਡੇ ਦੇ ਪੁੱਤਰ ਹਨ। ਧਨੰਜੈ ਆਪਣੇ ਪਰਿਵਾਰ ਦੀ ਰਾਜਨੀਤਿਕ ਵਿਰਾਸਤ ਨੂੰ ਅੱਗੇ ਵਧਾ ਰਹੇ ਹਨ। 2014 'ਚ, ਧਨੰਜੈ ਮੁੰਡੇ ਨੇ ਪੰਕਜਾ ਵਿਰੁੱਧ ਚੋਣ ਲੜੀ, ਜਿਸ 'ਚ ਉਹ ਹਾਰ ਗਏ। ਇਸ ਤੋਂ ਬਾਅਦ 2019 'ਚ ਉਹ ਮੁੜ ਚੋਣ ਲੜਏ ਅਤੇ ਇਸ ਵਾਰ ਉਨ੍ਹਾਂ ਨੇ ਪੰਕਜਾ ਮੁੰਡੇ ਨੂੰ ਹਰਾ ਦਿੱਤਾ ਸੀ। ਧਨੰਜੈ ਮੁੰਡੇ ਨੇ ਆਪਣਾ ਰਾਜਨੀਤਿਕ ਸਫ਼ਰ ਭਾਜਪਾ ਯੁਵਾ ਮੋਰਚਾ ਰਾਜਨੀਤੀ ਨਾਲ ਸ਼ੁਰੂ ਕੀਤਾ। ਇਸ ਤੋਂ ਬਾਅਦ ਸਾਲ 2012 'ਚ ਉਹ ਸ਼ਰਦ ਪਵਾਰ ਦੇ ਸਾਹਮਣੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ) 'ਚ ਸ਼ਾਮਲ ਹੋ ਗਏ। ਧਨੰਜੈ ਮੁੰਡੇ ਸਾਬਕਾ ਮਰਹੂਮ ਭਾਜਪਾ ਨੇਤਾ ਗੋਪੀਨਾਥ ਮੁੰਡੇ ਦੇ ਭਤੀਜੇ ਅਤੇ ਭਾਜਪਾ ਨੇਤਾ ਪੰਕਜਾ ਮੁੰਡੇ ਦੇ ਚਚੇਰੇ ਭਰਾ ਹਨ। 2019 ਦੀਆਂ ਵਿਧਾਨ ਸਭਾ ਚੋਣਾਂ 'ਚ ਧਨੰਜੈ ਮੁੰਡੇ ਨੇ ਪਰਾਲੀ ਵਿਧਾਨ ਸਭਾ 'ਚ ਆਪਣੀ ਚਚੇਰੀ ਭੈਣ ਪੰਕਜਾ ਮੁੰਡੇ ਨੂੰ 30 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8