ਖੜ੍ਹੇ ਜਹਾਜ਼ 'ਚ ਯਾਤਰੀਆਂ ਨੂੰ ਪੂਰੀ ਰਾਤ ਬਿਠਾਈ ਰੱਖਣ ਨੂੰ ਲੈ ਕੇ ਇੰਡੀਗੋ ਖਿਲਾਫ ਜਾਂਚ ਕਰੇਗਾ DGCA

09/05/2019 1:45:32 PM

ਨਵੀਂ ਦਿੱਲੀ—ਹਵਾਬਾਜ਼ੀ ਰੈਗੂਲੇਟਰੀ ਡਾਇਰੈਕਟੋਰੇਟ ਜਨਰਲ ਆਫ ਸ਼ਿਵਲ ਏਵੀਏਸ਼ਨ (ਡੀ. ਜੀ. ਸੀ. ਏ) ਜੈਪੁਰ ਜਾਣ ਵਾਲੇ ਯਾਤਰੀਆਂ ਨੂੰ ਪੂਰੀ ਰਾਤ ਮੁੰਬਈ ਹਵਾਈ ਅੱਡੇ 'ਤੇ ਖੜ੍ਹੇ ਇੱਕ ਜਹਾਜ 'ਚ ਬੈਠਣ ਲਈ ਮਜ਼ਬੂਰ ਕਰਨ ਦੇ ਇੰਡੀਗੋ ਖਿਲਾਫ ਲੱਗੇ ਦੋਸ਼ਾਂ ਦੀ ਜਾਂਚ ਕਰੇਗਾ। ਦੱਸ ਦੇਈਏ ਕਿ ਇੰਡੀਗੋ ਨੇ ਭਾਰੀ ਬਾਰਿਸ਼ ਕਾਰਨ ਮੁੰਬਈ ਹਵਾਈ ਅੱਡੇ 'ਤੇ ਬੁੱਧਵਾਰ ਨੂੰ ਕਈ ਉਡਾਣਾ ਰੱਦ ਕਰ ਦਿੱਤੀਆਂ ਸੀ, ਜਿਸ ਕਾਰਨ ਉਸ ਦੇ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਇੱਕ ਯਾਤਰੀ ਨੇ ਦੱਸਿਆ ਹੈ ਕਿ ਮੇਰੀ ਇੰਡੀਗੋ ਦੀ ਉਡਾਣ ਬੁੱਧਵਾਰ ਸ਼ਾਮ 7.55 ਵਜੇ ਜੈਪੁਰ ਲਈ ਰਵਾਨਾ ਹੋਣ ਵਾਲੀ ਸੀ ਪਰ ਜਹਾਜ਼ ਨੇ ਵੀਰਵਾਰ ਸਵੇਰੇ 6 ਵਜੇ ਉਡਾਣ ਭਰੀ ਅਤੇ ਮੈਂ ਸਵੇਰੇ ਲਗਭਗ 8 ਵਜੇ ਜੈਪੁਰ ਪਹੁੰਚਿਆ। ਮੈਂ ਅੱਧੀ ਰਾਤ ਨੂੰ ਜਹਾਜ਼ 'ਚ ਸਵਾਰ ਹੋਇਆ ਅਤੇ ਸਵੇਰੇ ਉਡਾਣ ਭਰਨ ਤੱਕ ਜਹਾਜ਼ 'ਚ ਹੀ ਬੈਠਾ ਰਿਹਾ। ਸਾਨੂੰ ਰਾਤ ਨੂੰ ਖਾਣਾ ਵੀ ਨਹੀਂ ਦਿੱਤਾ ਗਿਆ। ਯਾਤਰੀਆਂ ਨੇ ਇਸ ਤੋਂ ਨਿਰਾਸ਼ ਹੋ ਕੇ ਹੰਗਾਮਾ ਕੀਤਾ। ਕਿਸੇ ਨੇ ਸੀ. ਆਈ. ਐੱਸ. ਐੱਫ. ਨੂੰ ਵੀ ਇਸ ਸੰਬੰਧੀ ਸੂਚਿਤ ਕੀਤਾ।'' ਡੀ. ਜੀ. ਸੀ. ਏ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਸ ਬਾਰੇ ਸੰਬੰਧੀ ਪੁੱਛੇ ਜਾਣ 'ਤੇ ਕਿਹਾ, ''ਅਸੀਂ ਇਸ ਮਾਮਲੇ ਦੀ ਜਾਂਚ ਕਰਾਂਗੇ।''


Iqbalkaur

Content Editor

Related News