ਜਹਾਜ਼ ਹਾਦਸਾ: ਕੋਝੀਕੋਡ ਹਵਾਈਅੱਡੇ ਦੇ ਰਨਵੇਅ 'ਚ ਸਨ ਸੁਰੱਖਿਆ ਸਬੰਧੀ ਖ਼ਾਮੀਆਂ, DGCA ਨੇ ਦਿੱਤੀ ਸੀ ਚਿਤਵਾਨੀ

Saturday, Aug 08, 2020 - 03:43 PM (IST)

ਨਵੀਂ ਦਿੱਲੀ (ਭਾਸ਼ਾ) : ਹਵਾਬਾਜ਼ੀ ਰੈਗੂਲੇਟਰ ਡੀ.ਜੀ.ਸੀ.ਏ. ਨੇ ਕੋਝੀਕੋਡ ਹਵਾਈਅੱਡੇ ਦੇ ਕਈ ਸਥਾਨਾਂ 'ਤੇ 'ਸੁਰੱਖਿਆ ਸਬੰਧੀ ਵੱਖ-ਵੱਖ ਵੱਡੀਆਂ ਖ਼ਾਮੀਆਂ' ਪਾਏ ਜਾਣ ਦੇ ਬਾਅਦ ਪਿਛਲੇ ਸਾਲ 11 ਜੁਲਾਈ ਨੂੰ ਹਵਾਈਅੱਡਾ ਨਿਰਦੇਸ਼ਕ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ ਨੇ ਰਨਵੇਅ 'ਤੇ ਦਰਾਰਾਂ ਹੋਣ, ਪਾਣੀ ਰੁਕਣ ਅਤੇ ਬਹੁਤ ਜ਼ਿਆਦਾ ਰਬੜ ਇਕੱਠੀ ਹੋਣ ਸਮੇਤ ਕਈ ਖ਼ਾਮੀਆਂ ਦਾ ਕਾਰਨ ਦੱਸੋ ਨੋਟਿਸ ਵਿਚ ਜ਼ਿਕਰ ਕੀਤਾ ਸੀ। ਸਊਦੀ ਅਰਬ ਦੇ ਦੰਮਾਮ ਤੋਂ ਆਏ ਏਅਰ ਇੰਡੀਆ ਐਕਸਪ੍ਰੇਸ ਦੇ ਜਹਾਜ਼ ਦਾ ਪਿੱਛਲਾ ਹਿੱਸਾ ਪਿਛਲੇ ਸਾਲ 2 ਜੁਲਾਈ ਨੂੰ ਕੋਝੀਕੋਡ ਹਵਾਈਅੱਡੇ 'ਤੇ ਉਤਰਦੇ ਸਮੇਂ ਰਨਵੇਅ ਨਾਲ ਟਕਰਾ ਗਿਆ ਸੀ। ਇਸ ਹਾਦਸੇ ਦੇ ਬਾਅਦ ਡੀ.ਜੀ.ਸੀ.ਏ. ਨੇ ਨਿਰੀਖਣ ਕੀਤਾ ਸੀ। ਇਸ ਦੇ ਕਰੀਬ ਇਕ ਸਾਲ ਬਾਅਦ 7 ਅਗਸਤ 2020 ਯਾਨੀ ਬੀਤੇ ਦਿਨ ਵੀ ਏਅਰ ਇੰਡੀਆ ਐਕਸਪ੍ਰੇਸ ਦਾ ਦੁਬਈ ਤੋਂ ਆਇਆ ਜਹਾਜ਼ ਭਾਰੀ ਮੀਂਹ ਕਾਰਨ ਕਾਲੀਕਟ ਹਵਾਈਅੱਡੇ 'ਤੇ ਰਨਵੇ ਤੋਂ ਫਿਸਲ ਕੇ ਖੱਡ ਵਿਚ ਡਿੱਗਣ ਦੇ ਬਾਅਦ 2 ਹਿੱਸਿਆ ਵਿਚ ਵੰਡਿਆ ਸੀ। ਇਸ ਹਾਦਸੇ ਵਿਚ ਘੱਟ ਤੋਂ ਘੱਟ 18 ਲੋਕਾਂ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ: ਕੋਝੀਕੋਡ ਜਹਾਜ਼ ਹਾਦਸੇ 'ਚ ਮਾਰੇ ਗਏ ਲੋਕਾਂ ਦਾ ਬਿਓਰਾ ਜਾਰੀ

PunjabKesari

ਡੀ.ਜੀ.ਸੀ.ਏ. ਦੇ ਇਕ ਅਧਿਕਾਰੀ ਨੇ ਕਿਹਾ, 'ਪਿਛਲੇ ਸਾਲ 2 ਜੁਲਾਈ ਦੇ ਹਾਦਸੇ ਦੇ ਬਾਅਦ ਡੀ.ਜੀ.ਸੀ.ਏ. ਨੇ 4 ਅਤੇ 5 ਜੁਲਾਈ ਨੂੰ ਹਵਾਈਅੱਡੇ ਦਾ ਨਿਰੀਖਣ ਕੀਤਾ ਸੀ ਅਤੇ ਉਨ੍ਹਾਂ ਨੂੰ ਸੁਰੱਖਿਆ ਸਬੰਧੀ ਕਈ ਵੱਡੀਆਂ ਖ਼ਾਮੀਆਂ ਮਿਲੀਆਂ ਸਨ।' ਡੀ.ਜੀ.ਸੀ.ਏ. ਦੇ ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਕੋਝੀਕੋਡ ਹਵਾਈਅੱਡਾ ਨਿਰਦੇਸ਼ਕ ਦੇ ਸ਼੍ਰੀਨਿਵਾਸ ਰਾਓ ਨੂੰ 11 ਜੁਲਾਈ ਨੂੰ ਇਕ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਨੋਟਿਸ ਦੀ ਕਾਪੀ 'ਪੀਟੀਆਈ' ਕੋਲ ਹੈ। ਇਹ ਪੁੱਛੇ ਜਾਣ 'ਤੇ ਕੀ ਨੋਟਿਸ ਦੇ ਬਾਅਦ ਕੀ ਰਾਓ ਖ਼ਿਲਾਫ ਕੋਈ ਕਦਮ ਚੁੱਕਿਆ ਗਿਆ ਸੀ, ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀ (ਰਾਓ)  ਨੂੰ ਫਟਕਾਰ ਲਗਾਈ ਗਈ ਸੀ। ਨੋਟਿਸ ਵਿਚ ਕਿਹਾ ਗਿਆ ਸੀ ਕਿ ਰਨਵੇ 28 ਟੀਡੀਜੈਡ ਅਤੇ ਰਨਵੇ 10 ਟੀਡੀਜੈਡ ਵਿਚ ਦਰਾਰਾਂ ਵੇਖੀਆਂ ਗਈਆਂ ਸਨ। ਟੀਡੀਜੈਡ ਉਹ ਖ਼ੇਤਰ ਹੁੰਦਾ ਹੈ, ਜਿਸ ਨਾਲ ਜਹਾਜ਼ ਹੇਠਾਂ ਉਤਰਦੇ ਸਮੇਂ ਸਭ ਤੋਂ ਪਹਿਲਾਂ ਸੰਪਰਕ ਵਿਚ ਆਉਂਦਾ ਹੈ। ਨੋਟਿਸ ਵਿਚ ਪਾਣੀ ਰੁਕਣ ਅਤੇ ਬਹੁਤ ਜ਼ਿਆਦਾ ਰਬੜ ਇਕੱਠੀ ਹੋਣ ਸਮੇਤ ਕਈ ਖ਼ਾਮੀਆਂ ਦਾ ਜ਼ਿਕਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਹੁਣ ਘਰ ਬੈਠੇ ਫੋਨ ਜ਼ਰੀਏ ਬਣਵਾਓ ਰਾਸ਼ਨ ਕਾਰਡ, ਜਾਣੋ ਆਸਾਨ ਤਰੀਕਾ


cherry

Content Editor

Related News