ਠਗ ਸੁਕੇਸ਼ ਚੰਦਰਸ਼ੇਖਰ ਦੇ ਦੋਸ਼ਾਂ ਤੋਂ ਬਾਅਦ ਤਿਹਾੜ ਜੇਲ੍ਹ ਦੇ DG ਸੰਦੀਪ ਗੋਇਲ ਦਾ ਤਬਾਦਲਾ
Friday, Nov 04, 2022 - 03:20 PM (IST)
ਨਵੀਂ ਦਿੱਲੀ (ਭਾਸ਼ਾ)- ਠਗ ਸੁਕੇਸ਼ ਚੰਦਰਸ਼ੇਖਰ ਵਲੋਂ ਜੇਲ੍ਹ 'ਚ ਸੁਰੱਖਿਆ ਦੇ ਬਦਲੇ 10 ਕਰੋੜ ਰੁਪਏ ਦੀ ਜ਼ਬਰਨ ਵਸੂਲੀ ਦੇ ਦੋਸ਼ ਲਗਾਏ ਜਾਣ ਦੇ ਕੁਝ ਦਿਨ ਬਾਅਦ ਤਿਹਾੜ ਜੇਲ੍ਹ ਦੇ ਡਾਇਰੈਕਟਰ ਜਨਰਲ ਸੰਦੀਪ ਗੋਇਲ ਦਾ ਤਬਾਦਲਾ ਕਰ ਦਿੱਤਾ ਗਿਆ। ਸ਼ੁੱਕਰਵਾਰ ਨੂੰ ਜਾਰੀ ਇਕ ਅਧਿਕਾਰਤ ਆਦੇਸ਼ ਅਨੁਸਾਰ 1989 ਬੈਚ ਦੇ ਏ.ਜੀ.ਐੱਮ.ਯੂ.ਟੀ. ਕੈਡਰ ਦੇ ਅਧਿਕਾਰੀ ਗੋਇਲ ਦਾ ਤਿਹਾੜ ਜੇਲ੍ਹ ਤੋਂ ਤਬਾਦਲਾ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਅੱਗੇ ਦੇ ਆਦੇਸ਼ਾਂ ਲਈ ਪੁਲਸ ਹੈੱਡ ਕੁਆਰਟਰ 'ਚ ਰਿਪੋਰਟ ਕਰਨ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਠੱਗ ਚੰਦਰਸ਼ੇਖਰ ਦਾ ਦਾਅਵਾ- ‘ਆਪ’ ਨੂੰ ਦਿੱਤੇ 50 ਕਰੋੜ, ਮੰਤਰੀ ਸਤੇਂਦਰ ਨੇ ਵਸੂਲੇ 10 ਕਰੋੜ
ਆਦੇਸ਼ ਅਨੁਸਾਰ, 1989 ਬੈਚ ਦੇ ਭਾਰਤੀ ਪੁਲਸ ਸੇਵਾ (ਆਈ.ਪੀ.ਐੱਸ.) ਦੇ ਅਧਿਕਾਰੀ ਸੰਜੇ ਬੇਨੀਵਾਲ ਨੂੰ ਨਵਾਂ ਡਾਇਰੈਕਟਰ ਜਨਰਲ (ਜੇਲ੍ਹ) ਬਣਾਇਆ ਗਿਆ ਹੈ। ਜੇਲ੍ਹ 'ਚ ਬੰਦ ਠਗ ਸੁਕੇਸ਼ ਚੰਦਰਸ਼ੇਖਰ ਨੇ ਦਿੱਲੀ ਦੇ ਉੱਪ ਰਾਜਪਾਲ ਨੂੰ ਚਿੱਠੀ ਲਿਖ ਕੇ ਦੋਸ਼ ਲਗਾਇਆ ਸੀ ਕਿ ਆਮ ਆਦਮੀ ਪਾਰਟੀ ਦੇ ਨੇਤਾ ਸਤੇਂਦਰ ਜੈਨ ਨੇ ਜੇਲ੍ਹ 'ਚ ਉਨ੍ਹਾਂ ਦੀ ਸੁਰੱਖਿਆ ਯਕੀਨੀ ਕਰਨ ਲਈ 2019 'ਚ 10 ਕਰੋੜ ਰੁਪਏ ਵਸੂਲੇ ਸਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ