ਅਸ਼ਟਮੀ ਮੌਕੇ ਮਾਤਾ ਵੈਸ਼ਨੋ ਦੇਵੀ ਦਰਬਾਰ ''ਚ ਉਮੜੇ ਸ਼ਰਧਾਲੂ

Saturday, Apr 05, 2025 - 10:10 AM (IST)

ਅਸ਼ਟਮੀ ਮੌਕੇ ਮਾਤਾ ਵੈਸ਼ਨੋ ਦੇਵੀ ਦਰਬਾਰ ''ਚ ਉਮੜੇ ਸ਼ਰਧਾਲੂ

ਕਟੜਾ- ਚੇਤ ਨਰਾਤਿਆਂ ਦੀ ਅਸ਼ਟਮੀ ਮੌਕੇ ਜੰਮੂ ਦੇ ਕਟੜਾ ਜ਼ਿਲ੍ਹੇ 'ਚ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਵਿਚ ਸ਼ਰਧਾਲੂਆਂ ਦਾ ਤਾਂਤਾ ਲੱਗਾ ਹੋਇਆ ਹੈ। ਔਰਤਾਂ ਅਤੇ ਬੱਚਿਆਂ ਸਮੇਤ ਸ਼ਰਧਾਲੂ ਧਾਰਮਿਕ ਚੁੰਨੀਆਂ ਅਤੇ ਸਿਰ 'ਤੇ ਚੁੰਨੀਆਂ ਬੰਨ੍ਹੇ 'ਮਾਤਾ ਰਾਣੀ ਦੇ ਦਰਬਾਰ' ਵੱਲ ਜਾਣ ਲਈ ਤਿਆਰ ਹੁੰਦੇ ਵੇਖੇ ਗਏ। ਇਸ ਦਰਮਿਆਨ ਜੰਮੂ ਵਿਚ ਬਾਵੇ ਵਾਲੀ ਮਾਤਾ ਮਹਾਕਾਲੀ ਮੰਦਰ ਵਿਚ ਪੂਜਾ ਕਰਨ ਲਈ ਸ਼ਰਧਾਲੂਆਂ ਦੀ ਭਾਰੀ ਭੀੜ ਵੇਖੀ ਗਈ। 

ਹਿੰਦੂ ਪੌਰਾਣਿਕ ਕਥਾਵਾਂ ਮੁਤਾਬਕ ਨਰਾਤਿਆਂ ਦਾ 8ਵਾਂ ਦਿਨ ਮਹਾਗੌਰੀ ਨੂੰ ਸਮਰਪਿਤ ਹੈ, ਜਿਸ ਨੇ ਸਖ਼ਤ ਤਪੱਸਿਆ ਜ਼ਰੀਏ "ਗੌਰ ਵਰਣ" ਪ੍ਰਾਪਤ ਕੀਤਾ। 'ਮਹਾਗੌਰੀ' ਨਾਮ ਦਾ ਅਰਥ ਹੈ ਬਹੁਤ ਹੀ ਉੱਜਵਲ। ਉਹ ਬੈਲ 'ਤੇ ਸਵਾਰ ਹੁੰਦੀ ਹੈ। ਨਰਾਤਿਆਂ ਜਿਸ ਦਾ ਸੰਸਕ੍ਰਿਤ ਵਿਚ ਅਰਥ ਹੈ 'ਨੌਂ ਰਾਤਾਂ', ਇਕ ਹਿੰਦੂ ਤਿਉਹਾਰ ਹੈ ਜੋ ਦੇਵੀ ਦੁਰਗਾ ਅਤੇ ਉਸ ਦੇ ਨੌਂ ਅਵਤਾਰਾਂ ਨੂੰ ਵੱਖ-ਵੱਖ ਰੂਪਾਂ ਵਿਚ ਮਨਾਇਆ ਜਾਂਦਾ ਹੈ। ਜਿਨ੍ਹਾਂ ਨੂੰ ਸਮੂਹਿਕ ਤੌਰ 'ਤੇ ਨਵਦੁਰਗਾ ਵਜੋਂ ਜਾਣਿਆ ਜਾਂਦਾ ਹੈ। ਇਹ ਰਾਮ ਨੌਮੀ 'ਤੇ ਖਤਮ ਹੁੰਦਾ ਹੈ। 


author

Tanu

Content Editor

Related News