ਸਬਰੀਮਾਲਾ ਮੰਦਰ ''ਚ ਸ਼ਰਧਾਲੂਆਂ ਨੇ ਖੁੱਲ੍ਹੇ ਦਿਲ ਨਾਲ ਕੀਤਾ ਦਾਨ, ਸਿੱਕੇ ਗਿਣਦੇ-ਗਿਣਦੇ ਥੱਕ ਗਏ ਕਾਮੇ

02/13/2023 1:04:31 PM

ਤਿਰੁਵਨੰਤਪੁਰਮ- ਕੇਰਲ ਦੇ ਸਬਰੀਮਾਲਾ 'ਚ ਭਗਵਾਨ ਅਯੱਪਾ ਦੇ ਮੰਦਰ 'ਚ ਸ਼ਰਧਾਲੂਆਂ ਦੀ ਭਾਰੀ ਭੀੜ ਲੱਗੀ ਹੋਈ ਹੈ। ਨਵੰਬਰ 'ਚ ਸ਼ੁਰੂ ਹੋਏ 60 ਦਿਨਾਂ ਦੇ ਮੰਡਲਮ-ਮਕਾਰਵਿਲੱਕੂ ਤਿਉਹਾਰ 'ਚ ਲੱਖਾਂ ਸ਼ਰਧਾਲੂਆਂ ਨੇ ਇਸ ਵਾਰ ਖੁੱਲ੍ਹੇ ਦਿਲ ਨਾਲ ਦਾਨ ਦਿੱਤਾ। ਇਸ ਵਾਰ ਮੰਦਰ ਨੂੰ ਮਿਲੇ ਦਾਨ ਦਾ ਪਿਛਲਾ ਰਿਕਾਰਡ ਵੀ ਟੁੱਟ ਗਿਆ ਹੈ। ਮੰਦਰ ਨੇ 351 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਹਾਲਾਂਕਿ ਇਹ ਅਜੇ ਅੰਤਿਮ ਅੰਕੜਾ ਨਹੀਂ ਹੈ ਕਿਉਂਕਿ ਮੰਦਰ 'ਚ ਸਿੱਕਿਆਂ ਦੀ ਗਿਣਤੀ ਅਜੇ ਪੂਰੀ ਹੋਣੀ ਬਾਕੀ ਹੈ।

ਇਹ ਵੀ ਪੜ੍ਹੋ- ਦਿੱਲੀ: ਕਾਰਖ਼ਾਨੇ 'ਚ ਲੱਗੀ ਭਿਆਨਕ ਅੱਗ, ਧੂਹ-ਧੂਹ ਕੇ ਸੜ ਗਈ ਪੂਰੀ ਇਮਾਰਤ

ਸਿੱਕੇ ਗਿਣਨ ਵਾਲੇ ਕਾਮੇ ਗਿਣ-ਗਿਣ ਕੇ ਥੱਕ ਚੁੱਕੇ ਹਨ, ਇਸ ਲਈ ਉਨ੍ਹਾਂ ਨੂੰ ਥੋੜ੍ਹਾ ਆਰਾਮ ਦਿੱਤਾ ਗਿਆ ਹੈ। ਕੁਝ ਸਮੇਂ ਬਾਅਦ ਮੁੜ ਗਿਣਤੀ ਸ਼ੁਰੂ ਹੋਵੇਗੀ। ਮੀਡੀਆ ਰਿਪੋਰਟਾਂ ਮੁਤਾਬਕ ਤ੍ਰਾਵਣਕੋਰ ਦੇਵਸਵਮ ਬੋਰਡ ਦੇ ਪ੍ਰਧਾਨ ਕੇ. ਅਨੰਤ ਗੋਪਾਲ ਦਾ ਕਹਿਣਾ ਹੈ ਕਿ ਨੋਟ ਗਿਣਨ ਵਾਲੀ ਮਸ਼ੀਨ ਨਾਲ ਸਿੱਕੇ ਦੀ ਗਿਣਤੀ ਕਰਨੀ ਸੰਭਵ ਨਹੀਂ ਹੈ। ਅਯੱਪਾ ਮੰਦਰ ਨੂੰ ਸਿੱਕਿਆਂ ਦੇ ਰੂਪ 'ਚ ਕਰੋੜਾਂ ਰੁਪਏ ਦਾ ਦਾਨ ਵੀ ਮਿਲਦਾ ਹੈ। ਮੰਦਰ ਪ੍ਰਬੰਧਨ ਨੇ ਸਿੱਕਿਆਂ ਦੀ ਗਿਣਤੀ ਕਰਨ ਲਈ 600 ਕਾਮਿਆਂ ਨੂੰ ਲਗਾਇਆ ਹੈ।

ਇਹ ਵੀ ਪੜ੍ਹੋ- PM ਮੋਦੀ ਨੇ 'ਏਰੋ ਇੰਡੀਆ' ਦਾ ਕੀਤਾ ਉਦਘਾਟਨ, ਕਿਹਾ- ਅੱਜ ਭਾਰਤ ਤੇਜ਼ ਅਤੇ ਦੂਰ ਦੀ ਸੋਚਦਾ ਹੈ

ਪ੍ਰਸਾਦ ਤੋਂ ਵੀ ਵੱਡੀ ਆਮਦਨ ਹੋਈ

ਮੰਦਰ ਨੂੰ ਪ੍ਰਸ਼ਾਦ ਦੀ ਵਿਕਰੀ ਤੋਂ ਵੀ ਕਾਫੀ ਆਮਦਨ ਹੁੰਦੀ ਹੈ। ਤਿਉਹਾਰ ਦੇ ਦੌਰਾਨ ਮੰਦਰ ਤੋਂ ਅਰਾਵਨਾ ਪ੍ਰਸਾਦਮ ਅੱਪਮ ਦਿੱਤੇ ਜਾਂਦੇ ਹਨ। ਅੱਪਮ ਦੀ ਹੁੰਡੀ 100 ਰੁਪਏ 'ਚ ਮਿਲਦੀ ਹੈ। ਰੋਜ਼ਾਨਾ ਔਸਤਨ 1 ਲੱਖ ਸ਼ਰਧਾਲੂ ਮੰਦਰ ਪਹੁੰਚਦੇ ਹਨ। ਇਨ੍ਹਾਂ ਸ਼ਰਧਾਲੂਆਂ ਵੱਲੋਂ ਲਏ ਗਏ ਪ੍ਰਸ਼ਾਦ ਤੋਂ ਮੰਦਰ ਨੂੰ ਕਾਫੀ ਆਮਦਨ ਹੋਈ। ਮੰਦਰ ਦੇ ਪਾਵਨ ਅਸਥਾਨ ਵਿਚ ਸ਼ਰਧਾਲੂ ਜੋ ਦਾਨ ਦਿੰਦੇ ਹਨ, ਉਸ ਨੂੰ ਕਨਿਕਾ ਕਿਹਾ ਜਾਂਦਾ ਹੈ। ਸਿੱਕਿਆਂ ਦੇ ਰੂਪ 'ਚ ਮਿਲੀ ਕਨਿਕਾ ਦੀ ਅਸਲ ਕੀਮਤ ਕਰੋੜਾਂ ਰੁਪਏ ਹੈ, ਜਿਸ ਦੀ ਹੁਣ ਤੱਕ ਗਿਣਤੀ ਨਹੀਂ ਹੋਈ।

ਇਹ ਵੀ ਪੜ੍ਹੋ- ਪਿਓ ਨੇ ਪੁੱਤ ਦੇ ਬਚਪਨ ਦਾ ਸੁਫ਼ਨਾ ਕੀਤਾ ਪੂਰਾ; ਹੈਲੀਕਾਪਟਰ 'ਚ ਵਿਆਹ ਕੇ ਲਿਆਇਆ ਲਾੜੀ, ਖੜ੍ਹ-ਖੜ੍ਹ ਤੱਕਦੇ ਰਹੇ ਲੋਕ

ਮੌਜੂਦਾ ਸਮੇਂ 'ਚ ਇਹ ਸਿੱਕੇ ਵੱਡੇ ਸਟੋਰ ਰੂਮ 'ਚ ਰੱਖੇ ਗਏ ਹਨ, ਜੋ ਸਿੱਕਿਆਂ ਦੇ ਵੱਡੇ ਪਹਾੜ ਦੇ ਰੂਪ 'ਚ ਨਜ਼ਰ ਆ ਰਹੇ ਹਨ। ਭਗਵਾਨ ਅਯੱਪਾ ਨੂੰ ਕਨਿਕਾ ਭੇਟ ਕਰਨ ਦਾ ਆਪਣਾ ਵੱਖਰਾ ਰਿਵਾਜ ਹੈ। ਇੱਥੇ ਪੈਸੇ ਸਿੱਧੇ ਹੁੰਡੀ ਜਾਂ ਦਾਨ ਬਾਕਸ ਵਿਚ ਨਹੀਂ ਪਾਏ ਜਾਂਦੇ। ਨੋਟ ਜਾਂ ਸਿੱਕੇ ਇਕ ਥੈਲੇ 'ਚ ਰੱਖੇ ਜਾਂਦੇ ਹਨ ਅਤੇ ਉਸ 'ਚ ਇਕ ਪਾਨ ਦਾ ਪਤਾ ਵੀ ਰੱਖਿਆ ਜਾਂਦਾ ਹੈ। ਇਸ ਬੈਗ ਨੂੰ ਫਿਰ ਕਨਿਕਾ ਵਜੋਂ ਪੇਸ਼ ਕੀਤਾ ਜਾਂਦਾ ਹੈ। ਜੇਕਰ ਇਸ ਥੈਲੇ ਨੂੰ ਜ਼ਿਆਦਾ ਦੇਰ ਤੱਕ ਨਾ ਖੋਲ੍ਹਿਆ ਗਿਆ ਤਾਂ ਸੁਪਾਰੀ ਦੇ ਪਿਘਲਣ ਨਾਲ ਨੋਟ ਵੀ ਖਰਾਬ ਹੋ ਸਕਦੇ ਹਨ।
 


Tanu

Content Editor

Related News