ਪੁਰੀ ਜਗਨਨਾਥ ਮੰਦਰ ''ਚ ਬਣੇ ਭਾਜੜ ਵਰਗੇ ਹਾਲਾਤ, 2 ਮਹਿਲਾ ਸ਼ਰਧਾਲੂ ਹੋਈਆਂ ਬੇਹੋਸ਼

Sunday, Jan 15, 2023 - 04:29 PM (IST)

ਪੁਰੀ ਜਗਨਨਾਥ ਮੰਦਰ ''ਚ ਬਣੇ ਭਾਜੜ ਵਰਗੇ ਹਾਲਾਤ, 2 ਮਹਿਲਾ ਸ਼ਰਧਾਲੂ ਹੋਈਆਂ ਬੇਹੋਸ਼

ਓਡੀਸ਼ਾ- ਓਡੀਸ਼ਾ ਦੇ ਪੁਰੀ ਸਥਿਤ ਜਗਨਨਾਥ ਮੰਦਰ ਵਿਚ ਐਤਵਾਰ ਨੂੰ ਭਾਜੜ ਵਰਗੇ ਹਾਲਾਤ ਬਣ ਗਏ। ਦਰਅਸਲ ਮਕਰ ਸੰਕ੍ਰਾਂਤੀ ਮੌਕੇ ਮੰਦਰ ਵਿਚ ਸ਼ਰਧਾਲੂਆਂ ਦੀ ਵੱਡੀ ਭੀੜ ਇਕੱਠੀ ਹੋ ਗਈ ਸੀ। ਇਸ ਭੀੜ ਨਾਲ ਹਾਲਾਤ ਬੇਕਾਬੂ ਹੋ ਗਏ। ਬੇਕਾਬੂ ਭੀੜ 'ਚ ਫਸ ਕਰ ਕੇ ਦੋ ਔਰਤਾਂ ਬੇਹੋਸ਼ ਹੋ ਗਈਆਂ। ਇਨ੍ਹਾਂ ਨੂੰ ਤੁਰੰਤ ਐਂਬੂਲੈਂਸ ਤੋਂ ਹਸਪਤਾਲ ਲਿਜਾਇਆ ਗਿਆ। ਹਸਪਤਾਲ ਦੇ ਸੂਤਰਾਂ ਮੁਤਾਬਕ ਦੋਹਾਂ ਦੀ ਹਾਲਤ ਸਥਿਰ ਹੈ।

ਮੰਦਰ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਰਧਾਲੂਆਂ ਲਈ ਮੰਦਰ ਖੋਲ੍ਹੇ ਜਾਣ ਤੋਂ ਪਹਿਲਾਂ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ ਸਨ, ਜਿਸ ਕਾਰਨ ਅਜਿਹੀ ਸਥਿਤੀ ਪੈਦਾ ਹੋਈ। ਅਧਿਕਾਰੀ ਨੇ ਕਿਹਾ ਕਿ ਸ਼ਨੀਵਾਰ ਰਾਤ ਨੂੰ ਮਕਰ ਸੰਕ੍ਰਾਂਤੀ ਸਬੰਧੀ ਧਾਰਮਿਕ ਰਸਮਾਂ ਵਿਚ ਕਾਫੀ ਸਮਾਂ ਲੱਗ ਗਿਆ, ਜਿਸ ਕਾਰਨ ਮੰਦਰ ਦੇ ਕਿਵਾੜ ਖੁੱਲਣ ਵਿਚ ਐਤਵਾਰ ਸਵੇਰੇ ਥੋੜ੍ਹੀ ਦੇਰ ਹੋ ਗਈ।

'ਮੰਗਲਾ ਆਰਤੀ' ਵੇਖਣ ਲਈ ਲੋਕਾਂ ਦੀ ਭੀੜ ਟੁੱਟ ਪਈ ਅਤੇ ਇਸ ਦੌਰਾਨ ਦੋ ਸ਼ਰਧਾਲੂ ਬੇਹੋਸ਼ ਹੋ ਕੇ ਡਿੱਗ ਗਈਆਂ। ਇਸ ਦਰਮਿਆਨ ਪੁਰੀ ਦੇ ਜ਼ਿਲ੍ਹਾ ਅਧਿਕਾਰੀ ਸਮਰਥ ਵਰਮਾ ਨੇ ਮੰਦਰ ਦਾ ਦੌਰਾ ਕੀਤਾ ਅਤੇ ਜ਼ਿਲ੍ਹਾ ਹੈੱਡਕੁਆਟਰ ਹਸਪਤਾਲ ਵਿਚ ਭਰਤੀ ਸ਼ਰਧਾਲੂਆਂ ਦਾ ਹਾਲ-ਚਾਲ ਪੁੱਛਿਆ।


author

Tanu

Content Editor

Related News