ਸ਼ਰਧਾਲੂ ਨੇ ਸ਼੍ਰੀ ਕਨਕ ਦੁਰਗਾ ਮੰਦਰ ਨੂੰ ਸੋਨੇ ਤੇ ਹੀਰਿਆਂ ਦੇ ਗਹਿਣੇ ਦਾਨ ਕੀਤੇ
Saturday, Oct 18, 2025 - 12:21 AM (IST)

ਅਮਰਾਵਤੀ (ਭਾਸ਼ਾ)-ਗਹਿਣਿਆਂ ਦੇ ਇਕ ਵਿਕਰੇਤਾ ਨੇ ਸ਼ੁੱਕਰਵਾਰ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ’ਚ ਸ਼੍ਰੀ ਕਨਕ ਦੁਰਗਾ ਮੰਦਰ ਨੂੰ 500 ਗ੍ਰਾਮ ਤੋਂ ਵੱਧ ਭਾਰ ਦੇ ਹੀਰਿਆਂ ਨਾਲ ਜੜੇ ਸੋਨੇ ਦੇ ਗਹਿਣੇ ਦਾਨ ਕੀਤੇ। ਸ਼ਰਧਾਲੂ ਸੂਰਜ ਸ਼ਾਂਤ ਕੁਮਾਰ ਨੇ ਕੁੱਲ 531 ਗ੍ਰਾਮ ਭਾਰ ਦੇ ਗਹਿਣੇ ਦਾਨ ਕੀਤੇ। ਉਸ ਨੇ ਮੰਦਰ ’ਚ ਦੇਵੀ ਸ਼੍ਰੀ ਕਨਕ ਦੁਰਗਾ ਨੂੰ ਇਹ ਗਹਿਣੇ ਭੇਟ ਕੀਤੇ, ਜਿਸ ਨੂੰ ਮੰਦਰ ਦੇ ਪ੍ਰਧਾਨ ਰਾਧਾਕ੍ਰਿਸ਼ਨ ਨੇ ਪ੍ਰਾਪਤ ਕੀਤਾ। ਦਾਨ ਕੀਤੇ ਗਏ ਗਹਿਣਿਆਂ ’ਚ ਇਕ ਨੱਥ, ਬਿੰਦੀ, ਯੱਗਸੂਤਰ, ਹਾਰ ਤੇ ਹੋਰ ਗਹਿਣੇ ਸ਼ਾਮਲ ਹਨ। ਸਾਰੇ ਹੀਰੇ ਤੇ ਸੋਨੇ ਨਾਲ ਜੜੇ ਹੋਏ ਸਨ।