ਮਾਂ ਚਿੰਤਪੂਰਨੀ ਪ੍ਰਤੀ ਆਸਥਾ: ਪੰਜਾਬ ਦੇ ਸ਼ਰਧਾਲੂ ਨੇ ਮਾਤਾ ਦੇ ਦਰਬਾਰ ’ਚ ਚੜ੍ਹਾਇਆ ਚਾਂਦੀ ਦਾ ਛੱਤਰ
Monday, Nov 21, 2022 - 06:11 PM (IST)
ਚਿੰਤਪੂਰਨੀ- ਹਿਮਾਚਲ ਪ੍ਰਦੇਸ਼ ਦੇ ਵਿਸ਼ਵ ਪ੍ਰਸਿੱਧ ਸ਼ਕਤੀਪੀਠ ਮਾਂ ਚਿੰਤਪੂਰਨੀ ਦੇ ਦਰਬਾਰ ’ਚ ਰੋਜ਼ਾਨਾ ਹਜ਼ਾਰਾਂ ਸ਼ਰਧਾਲੂ ਨਤਮਸਤਕ ਹੁੰਦੇ ਹਨ। ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸ਼ਰਧਾਲੂ ਮਨੋਕਾਮਨਾਵਾਂ ਪੂਰੀਆਂ ਹੋਣ ’ਤੇ ਨਕਦੀ, ਸੋਨਾ ਅਤੇ ਚਾਂਦੀ ਚੜ੍ਹਾਵੇ ਦੇ ਰੂਪ ’ਚ ਚੜ੍ਹਾਉਂਦੇ ਹਨ। ਐਤਵਾਰ ਨੂੰ ਮਾਂ ਚਿੰਤਪੂਰਨੀ ਦੇ ਦਰਬਾਰ ’ਚ ਪੰਜਾਬ ਤੋਂ ਆਏ ਸ਼ਰਧਾਲੂ ਨੇ 3 ਕਿਲੋ 65 ਗ੍ਰਾਮ ਦਾ ਚਾਂਦੀ ਦਾ ਛੱਤਰ ਮਾਤਾ ਰਾਣੀ ਦੇ ਦਰਬਾਰ ’ਚ ਚੜ੍ਹਾਇਆ। ਸ਼ਰਧਾਲੂ ਵਲੋਂ ਇਹ ਛੱਤਰ ਗੁਪਤ ਦਾਨ ਦੇ ਰੂਪ ’ਚ ਮੰਦਰ ’ਚ ਚੜ੍ਹਾਇਆ ਗਿਆ ਹੈ।
ਜਦੋਂ ਸ਼ਰਧਾਲੂ ਤੋਂ ਇਸ ਦਾਨ ਕੀਤੇ ਹੋਏ ਛੱਤਰ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਇਸ ਬਾਰੇ ਕੋਈ ਵੀ ਗੱਲਬਾਤ ਨਹੀਂ ਕਰਨਾ ਚਾਹੁੰਦੇ ਹਨ। ਉਨ੍ਹਾਂ ਵੱਲੋਂ ਇਹ ਗੁਪਤ ਦਾਨ ਕੀਤਾ ਗਿਆ ਹੈ। ਮੰਦਰ ਅਧਿਕਾਰੀ ਬਲਵੰਤ ਪਟਿਆਲ ਨੇ ਦੱਸਿਆ ਕਿ ਸ਼ਰਧਾਲੂ ਵੱਲੋਂ ਮਾਤਾ ਦੇ ਦਰਬਾਰ ’ਚ ਲੱਗਭਗ 3 ਕਿਲੋ 65 ਗ੍ਰਾਮ ਦਾ ਸੋਨੇ ਦਾ ਛੱਤਰ ਚੜ੍ਹਾਇਆ ਹੈ।