ਦਵਿੰਦਰ ਕੇਸ : NIA ਨੇ ਕਸ਼ਮੀਰ ਦੀਆਂ ਵੱਖ-ਵੱਖ ਥਾਵਾਂ ’ਤੇ ਕੀਤੀ ਛਾਪੇਮਾਰੀ

Saturday, Aug 08, 2020 - 06:21 PM (IST)

ਸ਼੍ਰੀਨਗਰ (ਵਾਰਤਾ)— ਰਾਸ਼ਟਰੀ ਸੁਰੱਖਿਆ ਏਜੰਸੀ (ਐਨ. ਆਈ. ਏ.) ਨੇ ਮੁਅੱਤਲ ਡੀ. ਜੀ. ਪੀ. ਦੇਵਿੰਦਰ ਸਿੰਘ ਦੇ ਮਾਮਲੇ ਦੇ ਸੰਬੰਧ ’ਚ ਸ਼ਨੀਵਾਰ ਨੂੰ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਵਿਚ ਛਾਪੇਮਾਰੀ ਕੀਤੀ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਐੱਨ. ਆਈ. ਏ. ਦੇ ਅਧਿਕਾਰੀਆਂ ਨੇ ਸ਼੍ਰੀਨਗਰ ’ਚ ਇਕ ਕਾਲੀਨ ਵਪਾਰੀ ਦੇ ਘਰ ਅਤੇ ਦਫ਼ਤਰ ’ਤੇ ਛਾਪੇਮਾਰੀ ਕੀਤੀ। ਉਨ੍ਹਾਂ ਨੇ ਕਿਹਾ ਕਿ ਘਾਟੀ ਵਿਚ ਹੋਰ ਥਾਵਾਂ ’ਤੇ ਵੀ ਇਸ ਤਰ੍ਹਾਂ ਦੇ ਛਾਪੇ ਮਾਰੇ ਗਏ। ਅਜੇ ਹੋਰ ਜਾਣਕਾਰੀ ਦੀ ਉਡੀਕ ਕੀਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਦਵਿੰਦਰ ਸਿੰਘ ਨੂੰ ਇਸ ਸਾਲ 13 ਜਨਵਰੀ ਨੂੰ ਹਾਈਵੇਅ ’ਤੇ ਗਿ੍ਰਫ਼ਤਾਰ ਕੀਤਾ ਗਿਆ ਸੀ। ਉਸ ਸਮੇਂ ਉਹ ਹਿਜ਼ਬੁਲ ਮੁਜਾਹਿਦੀਨ ਦੇ ਇਕ ਸੀਨੀਅਰ ਕਮਾਂਡਰ ਨਾਵੇਦ ਬਾਬੂ ਅਤੇ ਹੋਰ ਅੱਤਵਾਦੀਆਂ ਨੂੰ ਕਾਰ ਤੋਂ ਜੰਮੂ ਲਿਜਾ ਰਹੇ ਸਨ। ਐੱਨ. ਆਈ. ਏ. ਨੇ ਇਸ ਸੰਬੰਧ ਵਿਚ ਕਈ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਹੈ ਅਤੇ ਜੰਮੂ-ਕਸ਼ਮੀਰ ਘਾਟੀ ਵਿਚ ਕਈ ਥਾਂ ਛਾਪੇਮਾਰੀ ਕੀਤੀ।


Tanu

Content Editor

Related News