ਅਮਰਾਵਤੀ ''ਚ 63,000 ਕਰੋੜ ਰੁਪਏ ਦੇ ਵਿਕਾਸ ਕਾਰਜ ਕੀਤੇ ਜਾਣਗੇ ਸ਼ੁਰੂ

Monday, Oct 28, 2024 - 10:19 AM (IST)

ਅਮਰਾਵਤੀ ''ਚ 63,000 ਕਰੋੜ ਰੁਪਏ ਦੇ ਵਿਕਾਸ ਕਾਰਜ ਕੀਤੇ ਜਾਣਗੇ ਸ਼ੁਰੂ

ਅਮਰਾਵਤੀ : ਆਂਧਰਾ ਪ੍ਰਦੇਸ਼ ਦੇ ਮੰਤਰੀ ਨਾਰਾ ਲੋਕੇਸ਼ ਨੇ ਕਿਹਾ ਕਿ ਰਾਜਧਾਨੀ ਅਮਰਾਵਤੀ ਅਤੇ ਇਸ ਦੇ ਆਸ-ਪਾਸ ਸਰਕਾਰੀ ਅਤੇ ਨਿੱਜੀ ਖੇਤਰਾਂ ਦੁਆਰਾ 63,000 ਕਰੋੜ ਰੁਪਏ ਦੇ ਨਿਰਮਾਣ ਅਤੇ ਵਿਕਾਸ ਕਾਰਜ ਜਲਦੀ ਹੀ ਸ਼ੁਰੂ ਹੋ ਜਾਣਗੇ। ਲੋਕੇਸ਼, ਜੋ ਇਸ ਸਮੇਂ ਅਮਰੀਕਾ ਦੇ ਦੌਰੇ 'ਤੇ ਹਨ, ਨੇ ਉਦਯੋਗਪਤੀਆਂ ਨੂੰ ਸੂਬੇ 'ਚ ਨਿਵੇਸ਼ ਕਰਨ ਦੀ ਅਪੀਲ ਕੀਤੀ ਹੈ, ਜਿੱਥੇ ਨਿਵੇਸ਼ ਦਾ ਮਾਹੌਲ ਹਰ ਪੱਖ ਤੋਂ ਅਨੁਕੂਲ ਹੈ।

ਇਹ ਵੀ ਪੜ੍ਹੋ - ਨਈਂ ਰੀਸਾਂ ਪੰਜਾਬ ਦੇ ਸ਼ੇਰ ਦੀਆਂ, Diljit Dosanjh ਨੇ ਦਿੱਲੀ 'ਚ ਕਰਵਾ 'ਤੀ ਬੱਲੇ-ਬੱਲੇ, ਵੀਡੀਓ ਵਾਇਰਲ

ਲੋਕੇਸ਼ ਨੇ ਐਤਵਾਰ ਰਾਤ ਸੋਸ਼ਲ ਮੀਡੀਆ 'ਤੇ ਇਕ ਪੋਸਟ 'ਚ ਕਿਹਾ, ''ਮੈਂ ਦੱਸਿਆ ਕਿ ਰਾਜਧਾਨੀ ਅਮਰਾਵਤੀ ਦੇ ਆਲੇ ਦੁਆਲੇ ਸਰਕਾਰੀ ਖੇਤਰ ਵਿੱਚ 3 ਬਿਲੀਅਨ ਅਮਰੀਕੀ ਡਾਲਰ ਅਤੇ ਨਿੱਜੀ ਖੇਤਰ ਵਿੱਚ 4.5 ਬਿਲੀਅਨ ਡਾਲਰ ਦੀ ਲਾਗਤ ਨਾਲ ਵੱਖ-ਵੱਖ ਉਸਾਰੀ ਅਤੇ ਵਿਕਾਸ ਕਾਰਜ ਕੀਤੇ ਜਾਣਗੇ।'' ਉਨ੍ਹਾਂ ਕਿਹਾ ਕਿ ਅਮਰਾਵਤੀ ਵਿੱਚ ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਯੂਨੀਵਰਸਿਟੀ ਦੀ ਸਥਾਪਨਾ ਕੀਤੀ ਜਾਵੇਗੀ, ਜੋ ਇਸ ਖੇਤਰ ਵਿੱਚ ਕੰਮ ਕਰ ਰਹੀਆਂ ਨਵੀਆਂ ਕੰਪਨੀਆਂ ਦੀਆਂ ਲੋੜਾਂ ਨੂੰ ਪੂਰਾ ਕਰੇਗੀ। ਲੋਕੇਸ਼ ਨੇ ਦੱਸਿਆ ਕਿ ਉਹ ਸੈਨ ਫਰਾਂਸਿਸਕੋ 'ਚ 'ਡ੍ਰੌਪਬਾਕਸ' ਦੇ ਸਹਿ-ਸੰਸਥਾਪਕ ਸੁਜੋਏ ਜਸਵਾ ਨੂੰ ਮਿਲੇ ਸਨ। ਉਹ 29 ਅਕਤੂਬਰ ਨੂੰ ਲਾਸ ਵੇਗਾਸ ਵਿੱਚ ‘ਆਈਟੀਸਰਵ ਅਲਾਇੰਸ ਸਿੰਨਰਜੀ ਕਾਨਫਰੰਸ’ ਵਿੱਚ ਸ਼ਾਮਲ ਹੋਣਗੇ ਅਤੇ 31 ਅਕਤੂਬਰ ਨੂੰ ਅਮਰੀਕਾ ਦੇ ਅਟਲਾਂਟਾ ਵਿੱਚ ਸਾਬਕਾ ਮੁੱਖ ਮੰਤਰੀ ਐਨਟੀ ਰਾਮਾ ਰਾਓ ਦੀ ਮੂਰਤੀ ਦਾ ਉਦਘਾਟਨ ਕਰਨਗੇ।

ਇਹ ਵੀ ਪੜ੍ਹੋ - ਵੱਡੀ ਵਾਰਦਾਤ: 100 ਰੁਪਏ ਕਾਰਨ ਲੈ ਲਈ ਦੋਸਤ ਦੀ ਜਾਨ, ਫੋਨ ਕਰ ਘਰ ਸੱਦਿਆ ਤੇ ਫਿਰ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News