ਦਿੱਲੀ ਸਰਕਾਰ ਦੇ ਵਿਕਾਸ ਕੰਮ ਰੁਕਣਗੇ ਨਹੀਂ, ਭਾਵੇਂ ਮੈਨੂੰ ਜੇਲ੍ਹ ਭੇਜ ਦਿੱਤਾ ਜਾਵੇ: CM ਕੇਜਰੀਵਾਲ

02/04/2024 4:32:16 PM

ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਕਿ ਭਾਵੇਂ ਹੀ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਜਾਵੇ, ਸਕੂਲ ਬਣਵਾਉਣ ਅਤੇ ਲੋਕਾਂ ਨੂੰ ਮੁਫ਼ਤ ਇਲਾਜ ਮੁਹੱਈਆ ਕਰਾਉਣ ਵਰਗੇ ਦਿੱਲੀ ਸਰਕਾਰ ਦੇ ਜਾਰੀ ਵਿਕਾਸ ਕੰਮ ਰੁੱਕਣਗੇ ਨਹੀਂ। ਕੇਜਰੀਵਾਲ ਨੇ ਕਿਹਾ ਕਿ ਸਾਨੂੰ ਰੋਕਣ ਦੀ ਚਾਹੇ ਕੋਈ ਲੱਖ ਕੋਸ਼ਿਸ਼ ਕਰਨ ਲਵੇ ਪਰ ਦਿੱਲੀ ਵਿਚ ਸਿੱਖਿਆ ਕ੍ਰਾਂਤੀ ਦੀ ਜੋ ਮਸ਼ਾਲ ਅਸੀਂ ਜਗਾਈ ਹੈ, ਉਸ ਨੂੰ ਅਸੀਂ ਕਦੇ ਬੁੱਝਣ ਨਹੀਂ ਦੇਵਾਂਗੇ। ਕੇਜਰੀਵਾਲ ਨੇ ਅੱਜ ਕਿਰਾੜੀ ਵਿਧਾਨ ਸਭਾ ਵਿਚ ਦੋ ਨਵੇਂ ਸਰਕਾਰੀ ਸਕੂਲਾਂ ਦਾ ਨੀਂਹ ਪੱਥਰ ਰੱਖਿਆ। 

ਇਹ ਵੀ ਪੜ੍ਹੋ- CM ਕੇਜਰੀਵਾਲ ਤੋਂ ਬਾਅਦ ਆਤਿਸ਼ੀ 'ਤੇ ਕ੍ਰਾਈਮ ਬਰਾਂਚ ਦਾ ਐਕਸ਼ਨ, ਨੋਟਿਸ ਦੇਣ ਘਰ ਪਹੁੰਚੀ ਟੀਮ

ਕੇਜਰੀਵਾਲ ਨੂੰ ਜੇਲ੍ਹ 'ਚ ਬੰਦ ਕਰ ਦਿਓ ਪਰ ਵਿਕਾਸ ਕੰਮ ਰੁਕਣਗੇ ਨਹੀਂ

ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਮਨੀਸ਼ ਸਿਸੋਦੀਆ ਨੂੰ ਜੇਲ੍ਹ 'ਚ ਬੰਦ ਕਰ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੇ ਸਕੂਲ ਬਣਵਾਏ। ਸਤੇਂਦਰ ਜੈਨ ਨੂੰ ਜੇਲ੍ਹ ਭੇਜ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੇ ਮੁਹੱਲਾ ਕਲੀਨਿਕ ਬਣਵਾਏ। ਉਨ੍ਹਾਂ ਨੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ED) ਅਤੇ ਕੇਂਦਰੀ ਜਾਂਚ ਬਿਊਰੋ (CBI) ਵਰਗੀਆਂ ਸਾਰੀਆਂ ਕੇਂਦਰੀ ਏਜੰਸੀਆਂ ਨੂੰ 'ਆਪ' ਆਗੂਆਂ ਦੇ ਪਿੱਛੇ ਲਗਾ ਦਿੱਤਾ ਗਿਆ ਹੈ। ਕੇਜਰੀਵਾਲ ਨੇ ਕਿਹਾ ਕਿ ਭਾਵੇਂ ਹੀ ਤੁਸੀਂ ਕੇਜਰੀਵਾਲ ਨੂੰ ਜੇਲ੍ਹ ਵਿਚ ਬੰਦ ਕਰ ਦਿਓ, ਤਾਂ ਵੀ ਸਕੂਲ ਅਤੇ ਮੁਹੱਲਾ ਕਲੀਨਿਕ ਬਣਾਉਣ ਅਤੇ ਦਿੱਲੀ ਦੇ ਲੋਕਾਂ ਨੂੰ ਮੁਫਤ ਇਲਾਜ ਮੁਹੱਈਆ ਕਰਵਾਉਣ ਦਾ ਕੰਮ ਨਹੀਂ ਰੁਕੇਗਾ। 

 

ਇਹ ਵੀ ਪੜ੍ਹੋ- ਦਿੱਲੀ ਦੇ ਮੁਹੱਲਾ ਕਲੀਨਿਕ ’ਚ  65,000 ‘ਫਰਜ਼ੀ ਮਰੀਜ਼ਾਂ’ ਦੀ ਜਾਂਚ ਕੀਤੀ ਗਈ : ACB

ਸਾਰੀਆਂ ਸਾਜ਼ਿਸ਼ਾਂ ਰਚੀਆਂ ਪਰ ਸਾਨੂੰ ਝੁਕਾ ਨਹੀਂ ਸਕੇ: ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੇ ਸਾਰੀਆਂ ਸਾਜ਼ਿਸ਼ਾਂ ਰਚੀਆਂ ਪਰ ਸਾਨੂੰ ਝੁਕਾ ਨਹੀਂ ਸਕੇ। ਜੇਕਰ ਤੁਸੀਂ ਸੋਚਦੇ ਹੋ ਕਿ ਅਸੀਂ ਸਕੂਲ ਅਤੇ ਹਸਪਤਾਲ ਬਣਾਉਣਾ ਬੰਦ ਕਰ ਦੇਵਾਂਗੇ ਤਾਂ ਅਜਿਹਾ ਨਹੀਂ ਹੈ। ਸਕੂਲ ਅਤੇ ਹਸਪਤਾਲ ਤਾਂ ਬਣਨਗੇ ਹੀ। ਭਾਵੇਂ ਤੁਸੀਂ ਕੇਜਰੀਵਾਲ ਨੂੰ ਜੇਲ੍ਹ ਵਿਚ ਬੰਦ ਕਰ ਦਿਓ। ਅੱਜ ਉਹ ਸਾਡਾ ਕੋਈ ਨੁਕਸਾਨ ਕਿਉਂ ਨਹੀਂ ਕਰ ਪਾ ਰਹੇ? ਕਿਉਂ ਜਿਨ੍ਹਾਂ ਗਰੀਬ ਬੱਚਿਆਂ ਨੂੰ ਸਕੂਲਾਂ ਵਿਚ ਪੜ੍ਹਾਇਆ, ਉਨ੍ਹਾਂ ਕਰੋੜਾਂ ਮਾਪਿਆਂ ਦਾ ਅਸ਼ੀਰਵਾਦ ਸਾਡੇ ਨਾਲ ਹੈ।  ਭਾਜਪਾ ਚਾਹੁੰਦੀ ਹੈ ਕਿ ਅਸੀਂ ਉਨ੍ਹਾਂ ਦੀ ਪਾਰਟੀ 'ਚ ਸ਼ਾਮਲ ਹੋਈਏ ਪਰ ਅਸੀਂ ਝੁਕਾਂਗੇ ਨਹੀਂ।  

ਇਹ ਵੀ ਪੜ੍ਹੋ- ਵਿਧਾਇਕਾਂ ਦੀ ਖਰੀਦ-ਫਰੋਖਤ ਦਾ ਮਾਮਲਾ; CM ਕੇਜਰੀਵਾਲ ਨੂੰ ਨੋਟਿਸ ਦੇਣ ਘਰ ਪੁੱਜੀ ਦਿੱਲੀ ਪੁਲਸ

ਕੇਜਰੀਵਾਲ ਨੇ ਅੱਗੇ ਕਿਹਾ ਕਿ ਜੇਕਰ ਅਸੀਂ ਕੁਝ ਗਲਤ ਕੀਤਾ ਹੁੰਦਾ ਤਾਂ ਭਾਜਪਾ 'ਚ ਜਾਂਦੇ ਜਿਵੇਂ ਦੂਜੇ ਲੋਕ ਗਏ ਅਤੇ ਉਨ੍ਹਾਂ ਨੇ ਆਪਣੇ ਕੇਸ ਬੰਦ ਕਰਵਾ ਲਏ। ਜਦੋਂ ਅਸੀਂ ਕੁਝ ਗਲਤ ਕੀਤਾ ਹੀ ਨਹੀਂ ਤਾਂ ਫਿਰ ਕਿਉਂ ਭਾਜਪਾ 'ਚ ਜਾਈਏ? ਸਾਡੇ ਉੱਪਰ ਲਾਏ ਗਏ ਸਾਰੇ ਕੇਸ ਝੂਠੇ ਹਨ। ਅੱਜ ਨਹੀਂ ਤਾਂ ਕੱਲ, ਸਾਰੇ ਕੇਸ ਖ਼ਤਮ ਹੋ ਹੀ ਜਾਣਗੇ। ਬਾਕੀ ਦਿੱਲੀ ਵਾਲਿਆਂ ਦਾ ਕੋਈ ਕੰਮ ਨਹੀਂ ਰੁਕਣ ਦੇਵਾਂਗੇ। ਜਦੋਂ ਤੱਕ ਸਾਹ ਹਨ, ਦੇਸ਼ ਅਤੇ ਸਮਾਜ ਦੀ ਸੇਵਾ ਕਰਦੇ ਰਹਾਂਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News