ਰਾਮ ਰਹੀਮ ਦਾ ਡੇਰਾ ਪ੍ਰੇਮੀਆਂ ਨੂੰ ਨਵਾਂ ਫ਼ਰਮਾਨ, ਲਿਆ ਵੱਡਾ ਫ਼ੈਸਲਾ

03/13/2023 4:23:06 PM

ਸਿਰਸਾ- ਡੇਰਾ ਸੱਚਾ ਸੌਦਾ ਇਕ ਵਾਰ ਫਿਰ ਤੋਂ ਸੁਰਖੀਆਂ ਵਿਚ ਹੈ। ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਵੱਡਾ ਫ਼ੈਸਲਾ ਲੈਂਦਿਆਂ ਸਿਆਸੀ ਵਿੰਗ ਨੂੰ ਭੰਗ ਕਰ ਦਿੱਤਾ ਹੈ। ਰਾਮ ਰਹੀਮ ਨੇ ਆਪਣੀ ਸੰਗਤ ਅਤੇ ਪੈਰੋਕਾਰਾਂ ਨੂੰ ਸੰਦੇਸ਼ ਦਿੱਤਾ ਹੈ ਕਿ ਡੇਰਾ ਸੱਚਾ ਸੌਦਾ ਦਾ ਕੋਈ ਸਿਆਸੀ ਵਿੰਗ ਨਹੀਂ ਹੋਵੇਗਾ। ਇਸ ਵਿੰਗ ਦਾ ਗਠਨ 2007 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 2006 ਵਿਚ ਕੀਤਾ ਗਿਆ ਸੀ। ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੇ ਇਸ ਵਿੰਗ ਨੂੰ ਭੰਗ ਕਰਨ ਦਾ ਫ਼ੈਸਲਾ ਲਿਆ ਹੈ। ਸੂਤਰਾਂ ਨੇ ਦੱਸਿਆ ਕਿ ਡੇਰਾ ਸਮਾਜ ਸੇਵਾ ਦੇ ਕੰਮਾਂ 'ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦਾ ਹੈ, ਇਸ ਲਈ ਇਹ ਫ਼ੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ- 40 ਦਿਨਾਂ ਦੀ ਪੈਰੋਲ ਖ਼ਤਮ ਹੋਣ ਤੋਂ ਬਾਅਦ ਜੇਲ੍ਹ ਪੁੱਜਿਆ ਰਾਮ ਰਹੀਮ

PunjabKesari

ਦੱਸ ਦੇਈਏ ਕਿ ਹਰ ਕਿਸੇ ਡੇਰੇ ਦਾ ਸਿਆਸੀ ਵਿੰਗ ਹੁੰਦਾ ਹੈ, ਚਾਹੇ ਉਹ ਕਿਸੇ ਤਰੀਕੇ ਦਾ ਕੋਈ ਵੀ ਡੇਰਾ ਹੋਵੇ। ਰਾਮ ਰਹੀਮ ਨੇ ਸਿਆਸੀ ਵਿੰਗ ਖ਼ਤਮ ਕਰ ਦਿੱਤਾ। ਅੰਦਰ ਖ਼ਾਤੇ ਭਾਵੇਂ ਹੀ ਕਿਸੇ ਵੀ ਪਾਰਟੀ ਨੂੰ ਸਮਰਥਨ ਦਿੱਤਾ ਜਾਵੇ ਪਰ ਹੁਣ ਡੇਰਾ ਸੱਚਾ ਸੌਦਾ ਕਿਸੇ ਪਾਰਟੀ ਨੂੰ ਖੁੱਲ ਕੇ ਸਮਰਥਨ ਦਿੰਦਾ ਨਜ਼ਰ ਨਹੀਂ ਆਵੇਗਾ। ਮਤਲਬ ਇਹ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਡੇਰੇ ਵਲੋਂ ਕਿਸੇ ਵੀ ਪਾਰਟੀ ਨੂੰ ਸਮਰਥਨ ਨਹੀਂ ਦਿੱਤਾ ਜਾਵੇਗਾ। 

ਇਹ ਵੀ ਪੜ੍ਹੋ- ਰਾਮ ਰਹੀਮ ਅਸਲੀ ਜਾਂ ਨਕਲੀ ਮਾਮਲਾ: SC ਪੁੱਜਾ ਮਾਮਲਾ, ਹਾਈ ਕੋਰਟ ਨੇ 'ਠੁਕਰਾਈ' ਅਰਜ਼ੀ

ਚੋਣਾਂ ਦੌਰਾਨ ਅਕਸਰ ਵੇਖਿਆ ਜਾਂਦਾ ਹੈ ਕਿ ਡੇਰਾ ਕਿਸ ਨੂੰ ਸਮਰਥਨ ਦੇਵੇਗਾ? ਫ਼ਿਲਹਾਲ ਹੁਣ ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਹਨ, ਜਿਸ ਨੂੰ ਵੇਖਦੇ ਹੋਏ ਡੇਰਾ ਸੱਚਾ ਸੌਦਾ ਵਲੋਂ ਸਿਆਸੀ ਵਿੰਗ ਭੰਗ ਕਰ ਦਿੱਤਾ ਗਿਆ ਹੈ। ਹੁਣ ਖੁੱਲ੍ਹੇ ਤੌਰ 'ਤੇ ਕਿਸੇ ਨੂੰ ਸਮਰਥਨ ਨਹੀਂ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਰਾਮ ਰਹੀਮ ਨੂੰ ਹਾਲ ਹੀ 'ਚ ਦੋ ਵਾਰ ਪੈਰੋਲ ਮਿਲੀ ਸੀ, ਇਸ ਦੇ ਪਿੱਛੇ ਵੀ ਸਿਆਸਤ ਮੰਨੀ ਜਾ ਰਹੀ ਹੈ। ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿਚ ਸਜ਼ਾ ਕੱਟ ਰਿਹਾ ਹੈ। 

ਇਹ ਵੀ ਪੜ੍ਹੋ- ਰਾਮ ਰਹੀਮ ਹਾਰਡ ਕੋਰ ਅਪਰਾਧੀ ਨਹੀਂ, ਜੇਲ੍ਹ 'ਚ ਆਚਰਨ ਚੰਗਾ ਸੀ ਤਾਂ ਦਿੱਤੀ ਪੈਰੋਲ: ਹਰਿਆਣਾ ਸਰਕਾਰ


Tanu

Content Editor

Related News