ਉਪ ਰਾਜਪਾਲ ਨੇ ਕੀਤਾ ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਦਾ ਪੁਨਰ ਗਠਨ, 8 ਨਵੇਂ ਮੈਂਬਰ ਨਾਮਜ਼ਦ

Thursday, Mar 17, 2022 - 10:48 PM (IST)

ਉਪ ਰਾਜਪਾਲ ਨੇ ਕੀਤਾ ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਦਾ ਪੁਨਰ ਗਠਨ, 8 ਨਵੇਂ ਮੈਂਬਰ ਨਾਮਜ਼ਦ

ਜੰਮੂ (ਕਮਲ)– ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਦਾ ਪੁਨਰ ਗਠਨ ਕਰਦੇ ਹੋਏ ਉਪ ਰਾਜਪਾਲ ਮਨੋਜ ਸਿਨਹਾ ਨੇ ਵੀਰਵਾਰ ਨੂੰ 8 ਨਵੇਂ ਮੈਂਬਰਾਂ ਨੂੰ ਨਾਮਜ਼ਦ ਕੀਤਾ ਹੈ। ਉਪ ਰਾਜਪਾਲ ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਦੇ ਚੇਅਰਮੈਨ ਵੀ ਹਨ। ਉਪ ਰਾਜਪਾਲ ਸਿਨਹਾ ਨੇ ਸੈਕਸ਼ਨ 5(1) (ਬੀ), ਸੈਕਸ਼ਨ 7 ਅਤੇ ਸੈਕਸ਼ਨ 10 ਆਫ ਜੰਮੂ ਐਂਡ ਕਸ਼ਮੀਰ ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼੍ਰਾਈਨ ਐਕਟ 1988 ਦੇ ਅਧੀਨ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਬੋਰਡ ਲਈ ਨਵੇਂ ਮੈਂਬਰ ਨਾਮਜ਼ਦ ਕੀਤੇ। ਹਾਲਾਂਕਿ ਉਪ ਰਾਜਪਾਲ ਨੇ ਨਵੇਂ ਮੈਂਬਰਾਂ ਦੇ ਨਾਵਾਂ ਦੀ ਸੂਚੀ ’ਤੇ 15 ਮਾਰਚ ਨੂੰ ਮੋਹਰ ਲਾਈ ਸੀ ਪਰ ਵੀਰਵਾਰ ਨੂੰ ਨੋਟੀਫਿਕੇਸ਼ਨ ਪਬਲਿਕ ਡੋਮੇਨ ਵਿਚ ਲਿਆਂਦਾ ਗਿਆ ਹੈ।

ਇਹ ਖ਼ਬਰ ਪੜ੍ਹੋ- ਹੋਲੀ 'ਤੇ ਧੋਨੀ ਦਾ ਫੈਂਸ ਨੂੰ ਵੱਡਾ ਗਿਫਟ, ਰਾਂਚੀ ਦਾ ਫਾਰਮ ਹਾਊਸ 3 ਦਿਨ ਦੇ ਲਈ ਖੋਲ੍ਹਿਆ
ਨਾਮਜ਼ਦ 8 ਮੈਂਬਰਾਂ ਦੀ ਸੂਚੀ ਵਿਚ ਮਹਾਮੰਡਲੇਸ਼ਵਰ ਸਵਾਮੀ ਵਿਸ਼ਵੇਸ਼ਾਨੰਦ ਗਿਰੀ ਸੰਨਿਆਸ ਆਸ਼ਰਮ ਰੋਡ ਵਿਲੇ ਪਾਰਲੇ ਵੈਸਟ ਮੁੰਬਈ, ਕੁਲਭੂਸ਼ਣ ਆਹੂਜਾ ਨਵੀਂ ਦਿੱਲੀ, ਡਾ. ਨੀਲਮ ਸਰੀਨ ਜੰਮੂ, ਅਸ਼ੋਕ ਭਾਨ ਆਈ. ਪੀ. ਐੱਸ. ਰਿਟਾਇਰਡ ਜੰਮੂ, ਬਾਲੇਸ਼ਵਰ ਰਾਏ ਆਈ. ਏ. ਐੱਸ. ਰਿਟਾਇਰਡ ਗੁਰੂਗ੍ਰਾਮ, ਕੇ. ਕੇ. ਸ਼ਰਮਾ ਨਵੀਂ ਦਿੱਲੀ, ਸੁਰੇਸ਼ ਕੁਮਾਰ ਸ਼ਰਮਾ ਰਿਟਾਇਰਡ ਜੱਜ ਜੰਮੂ ਅਤੇ ਰਘੂ ਕੁਮਾਰ ਮਹਿਤਾ ਜੰਮੂ ਨੂੰ ਸ਼ਾਮਲ ਕੀਤਾ ਗਿਆ ਹੈ।

ਇਹ ਖ਼ਬਰ ਪੜ੍ਹੋ- ENG v WI : ਰੂਟ ਦਾ ਟੈਸਟ ਕ੍ਰਿਕਟ 'ਚ 25ਵਾਂ ਸੈਂਕੜਾ, ਇਨ੍ਹਾਂ ਦਿੱਗਜਾਂ ਨੂੰ ਛੱਡਿਆਂ ਪਿੱਛੇ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News