ਡਿਪ੍ਰੈਸ਼ਨ ਨੂੰ ਦੂਰ ਭਜਾਉਣਾ ਹੈ ਤਾਂ ਰੋਜ਼ ਖਾਓ ਦਹੀਂ

02/10/2020 8:53:15 PM

ਨਵੀਂ ਦਿੱਲੀ (ਏਜੰਸੀਆਂ)–ਅਸੀਂ ਜਿਸ ਤਰ੍ਹਾਂ ਦੀ ਜੀਵਨਸ਼ੈਲੀ ’ਚ ਹਾਂ, ਉਸ ’ਚ ਤਣਾਅ ਹੋਣਾ ਆਮ ਗੱਲ ਹੈ। ਤਣਾਅ ਤੋਂ ਬਚਣ ਲਈ ਤੁਹਾਨੂੰ ਮੈਡੀਟੇਸ਼ਨ ਕਰਨਾ ਚਾਹੀਦਾ ਹੈ ਅਤੇ ਕਾਊਂਸਲਿੰਗ ਦਾ ਸਹਾਰਾ ਲੈਣਾ ਚਾਹੀਦਾ ਹੈ। ਹਾਲਾਂਕਿ ਖੋਜਕਾਰਾਂ ਦਾ ਮੰਨਣਾ ਹੈ ਕਿ ਜੇ ਤੁਸੀਂ ਆਪਣੇ ਖਾਣ-ਪੀਣ ’ਚ ਬਦਲਾਅ ਕਰਦੇ ਹੋਏ ਅਤੇ ਕੁਝ ਜ਼ਰੂਰੀ ਖੁਰਾਕ ਪਦਾਰਥਾਂ ਨੂੰ ਡਾਈਟ ’ਚ ਸ਼ਾਮਲ ਕਰਦੇ ਹੋ ਤਾਂ ਤੁਸੀਂ ਤਣਾਅ ਤੋਂ ਬਚ ਸਕਦੇ ਹੋ। ਹਾਲ ਹੀ ’ਚ ਹੋਈ ਇਕ ਖੋਜ ’ਚ ਤਣਾਅ ਤੋਂ ਬਚਣ ਲਈ ਤੁਹਾਨੂੰ ਕੀ ਖਾਣਾ ਚਾਹੀਦਾ ਹੈ, ਇਹ ਦੱਸਿਆ ਗਿਆ ਹੈ।

ਦਰਅਸਲ ਤਣਾਅ ਤੁਹਾਡੇ ਅੰਦਰ ਦੀ ਪਾਜ਼ੀਟਿਵਟੀ ਨੂੰ ਖਤਮ ਕਰ ਦਿੰਦਾ ਹੈ ਅਤੇ ਤੁਹਾਨੂੰ ਨੈਗੇਟਿਵ ਵਿਚਾਰਾਂ ਨਾਲ ਭਰ ਦਿੰਦਾ ਹੈ। ਜੇ ਸਹੀ ਸਮੇਂ ’ਤੇ ਤਣਾਅ ਅਤੇ ਡਿਪ੍ਰੈਸ਼ਨ ਦਾ ਇਲਾਜ ਨਾ ਹੋਵੇ ਤਾਂ ਇਹ ਤੁਹਾਨੂੰ ਖੁਦਕੁਸ਼ੀ ਵੱਲ ਧੱਕ ਸਕਦਾ ਹੈ। ਡਿਪ੍ਰੈਸ਼ਨ ਕਾਰਣ ਕਈ ਵਾਰ ਇਨਸਾਨਾਂ ਦੇ ਮਨ ’ਚ ਖੁਦਕੁਸ਼ੀ ਤੱਕ ਦੇ ਖਿਆਲ ਆਉਂਦੇ ਹਨ। ਇਸ ਲਈ ਤਣਾਅ ਨੂੰ ਲੈ ਕੇ ਸਮੇਂ-ਸਮੇਂ ’ਤੇ ਕਈ ਤਰ੍ਹਾਂ ਦੀਆਂ ਖੋਜਾਂ ਅਤੇ ਅਧਿਐਨ ਹੁੰਦੇ ਰਹਿੰਦੇ ਹਨ।

ਇਕ ਖੋਜ ’ਚ ਦੱਸਿਆ ਗਿਆ ਹੈ ਕਿ ਦਹੀਂਂ ਤੁਹਾਡੇ ਅੰਦਰ ਪੈਦਾ ਹੋਣ ਵਾਲੇ ਤਣਾਅ ਨੂੰ ਦੂਰ ਕਰਦਾ ਹੈ। ਦਹੀਂ ’ਚ ਕਈ ਤਰ੍ਹਾਂ ਦੇ ਪੋਸ਼ਕ ਤੱਕ ਹੁੰਦੇ ਹਨ, ਜੋ ਤੁਹਾਡੀ ਸਿਹਤ ਨੂੰ ਠੀਕ ਰੱਖਦੇ ਹਨ ਅਤੇ ਤਣਾਅ ਦੂਰ ਕਰਦੇ ਹਨ। ਇਹ ਅਧਿਐਨ ਇਕ ਸਾਇੰਸ ਜਨਰਲ ’ਚ ਪ੍ਰਕਾਸ਼ਿਤ ਹੋਇਆ ਹੈ, ਜਿਸ ਨੂੰ ਵਰਜੀਨੀਆ ਯੂਨੀਵਰਸਿਟੀ ਦੇ ਸਕੂਲ ਆਫ ਮੈਡੀਸਨ ਨੇ ਕੀਤਾ ਹੈ। ਇਸ ’ਚ ਦੱਸਿਆ ਗਿਆ ਹੈ ਕਿ ਦਹੀਂ ’ਚ ਅਜਿਹੇ ਗੁਣ ਮੌਜੂਦ ਹੁੰਦੇ ਹਨ, ਜੋ ਤਣਾਅ ਨੂੰ ਘੱਟ ਕਰਨ ’ਚ ਮਦਦਗਾਰ ਹੁੰਦੇ ਹਨ।

ਮੈਡੀਕਲੀ ਗੁਣਾਂ ਨਾਲ ਭਰਪੂਰ
ਹਾਲਾਂਕਿ ਖੋਜਕਾਰਾਂ ਦਾ ਕਹਿਣਾ ਹੈ ਕਿ ਇਸ ਦਿਸ਼ਾ ’ਚ ਹਾਲੇ ਹੋਰ ਅਧਿਐਨ ਕਰਨ ਦੀ ਲੋੜ ਹੈ। ਉਂਝ ਵੀ ਦਹੀਂ ’ਚ ਕਈ ਮੈਡੀਕਲ ਗੁਣ ਹੁੰਦੇ ਹਨ, ਜੋ ਸਾਡੇ ਪਾਚਨਤੰਤਰ ਨੂੰ ਠੀਕ ਕਰਦੇ ਹਨ ਅਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਖਤਰਾ ਘੱਟ ਕਰਦੇ ਹਨ। ਦਹੀਂ ਖਾਣ ਨਾਲ ਗੈਸ ਨਹੀਂ ਬਣਦੀ। ਇਸ ’ਚ ਮੌਜੂਦ ਬੈਕਟੀਰੀਆ ਸਿਹਤ ਲਈ ਕਾਫੀ ਲਾਭਕਾਰੀ ਹੁੰਦੇ ਹਨ। ਦਹੀਂ ’ਚ ਪ੍ਰੋਟੀਨ ਅਤੇ ਕੈਲਸ਼ੀਅਮ ਤੋਂ ਇਲਾਵਾ ਵਿਟਾਮਿਨ ਬੀ-6 ਅਤੇ ਬੀ-12 ਹੁੰਦਾ ਹੈ, ਜੋ ਕਿ ਸਿਹਤ ਲਈ ਬੇਹੱਦ ਫਾਇਦੇਮੰਦ ਹੈ।

ਚਮੜੀ ਲਈ ਲਾਭਦਾਇਕ
ਦਹੀਂ ਸਿਹਤ ਲਈ ਹੀ ਨਹੀਂ ਸਗੋਂ ਤੁਹਾਡੀ ਚਮੜੀ ਲਈ ਵੀ ਲਾਭਕਾਰੀ ਹੈ। ਦਹੀਂ ਤੁਹਾਡੀ ਚਮੜੀ ਅਤੇ ਸਿਰ ਦੇ ਵਾਲਾਂ ਦੋਹਾਂ ਲਈ ਚੰਗਾ ਹੁੰਦਾ ਹੈ। ਦਹੀਂ ਦੇ ਨਾਲ ਵੇਸਣ ਮਿਲਾ ਕੇ ਤੁਸੀਂ ਚਿਹਰੇ ’ਤੇ ਲਾ ਸਕਦੇ ਹੋ। ਇਸ ਨਾਲ ਚਮੜੀ ਨਰਮ ਰਹਿੰਦੀ ਹੈ ਅਤੇ ਨਿਖਾਰ ਆਉਂਦਾ ਹੈ। ਦਹੀਂ ਦੇ ਇਸਤੇਮਾਲ ਨਾਲ ਚਿਹਰੇ ਦੀ ਟੈਨਿੰਗ ਵੀ ਦੂਰ ਹੁੰਦੀ ਹੈ।


Sunny Mehra

Content Editor

Related News