ਪ੍ਰੈਗਨੈਂਸੀ ਦੌਰਾਨ ਡਿਪ੍ਰੈਸ਼ਨ ’ਚ ਹਨ ਮਾਵਾਂ ਤਾਂ ਬੱਚਿਆਂ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ’ਤੇ ਪੈਂਦਾ ਹੈ ਅਸਰ

04/06/2020 6:49:12 PM

ਨਵੀਂ ਦਿੱਲੀ– ਕੋਈ ਵੀ ਔਰਤ ਜਦੋਂ ਪ੍ਰੈਗਨੈਂਟ ਹੁੰਦੀ ਹੈ ਤਾਂ ਕਈ ਤਰ੍ਹਾਂ ਦੇ ਸਰੀਰਕ, ਮਾਨਸਿਕ ਅਤੇ ਭਾਵਨਾਤਮਕ ਬਦਲਾਅ ਦੇ ਦੌਰ ’ਚੋਂ ਲੰਘਦੀ ਹੈ। ਹਾਰਮੋਨ ’ਚ ਬਦਲਾਅ ਕਾਰਣ ਤਨਾਅ ਮਹਿਸੂਸ ਕਰਨਾ ਆਮ ਹੈ ਪਰ ਜੇ ਕੋਈ ਔਰਤ ਪ੍ਰੈਗਨੈਂਸੀ ਦੌਰਾਨ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦੀ ਹੈ ਤਾਂ ਇਸ ਦਾ ਸਿੱਧਾ ਅਸਰ ਬੱਚੇ ’ਤੇ ਪੈਂਦਾ ਹੈ। ਹਾਲ ਹੀ ’ਚ ਹੋਈ ਖੋਜ ਮੁਤਾਬਕ ਮਾਂ ਦੀ ਮਾਨਸਿਕ ਸਿਹਤ ਦਾ ਸਿੱਧਾ ਸਬੰਧ ਬੱਚੇ ਦੀ ਰੋਗ ਪ੍ਰਤੀਰੋਧਕ ਸਮਰੱਥਾ ਯਾਨੀ ਇਮਿਊਨਿਟੀ ਨਾਲ ਹੈ। ਪ੍ਰੈਗਨੈਂਸੀ ਦੌਰਾਨ ਇਕ ਔਰਤ ਦੀ ਮਾਨਸਿਕ ਸਿਹਤ ਬੱਚੇ ਦੇ ਇਮਿਊਨਿਟੀ ਸਿਸਟਮ ਦੇ ਵਿਕਾਸ ਨੂੰ ਸਿੱਧਾ ਪ੍ਰਭਾਵਿਤ ਕਰਦੀ ਹੈ। ਇਹ ਨਵੀਂ ਸਟੱਡੀ ਅਲਬਰਟਾ ਯੂਨੀਵਰਸਿਟੀ ’ਚ ਬਾਲ ਰੋਗ ਮਾਹਰਾਂ ਨੇ ਕੀਤੀ ਸੀ। ਖੋਜ ਲਈ ਮਾਵਾਂ ਨਾਲ ਪ੍ਰੈਗਨੈਂਸੀ ਦੌਰਾਨ ਅਤੇ ਉਸ ਤੋਂ ਬਾਅਦ ’ਚ ਉਨ੍ਹਾਂ ਦੇ ਮੂਡ ਬਾਰੇ ਸਵਾਲ ਪੁੱਛੇ ਗਏ।

PunjabKesari
ਜਿਨ੍ਹਾਂ ਔਰਤਾਂ ਨੇ ਪ੍ਰੈਗਨੈਂਸੀ ਦੇ ਪਹਿਲੇ ਤਿੰਨ ਮਹੀਨੇ ਜਾਂ ਬੱਚੇ ਦੇ ਜਨਮ ਤੋਂ ਪਹਿਲਾਂ ਜਾਂ ਬਾਅਦ ’ਚ ਡਿਪ੍ਰੈਸ਼ਨ ਦਾ ਮਾਮਲਾ ਦਰਜ ਕੀਤਾ ਅਤੇ ਉਨ੍ਹਾਂ ਦੇ ਬੱਚਿਆਂ ਦੀ ਰੋਗ ਪ੍ਰਤੀਰੋਧਕ ਸਮੱਰਥਾ ਉਨ੍ਹਾਂ ਬੱਚਿਆਂ ਦੀ ਤੁਲਣਾ ’ਚ ਅੱਧੀ ਸੀ, ਜਿਨ੍ਹਾਂ ਮਾਵਾਂ ਦੀ ਮਾਨਸਿਕ ਸਥਿਤੀ ਪ੍ਰੈਗਨੈਂਸੀ ਦੌਰਾਨ ਨਾਰਮਲ ਸੀ। ਖਾਸ ਗੱਲ ਇਹ ਹੈ ਕਿ ਇਨ੍ਹਾਂ ਔਰਤਾਂ ’ਚ ਡਿਪ੍ਰੈਸ਼ਨ ਦੇ ਲੱਛਣ ਇੰਨੇ ਜ਼ਿਆਦਾ ਵੀ ਨਹੀਂ ਸਨ ਕਿ ਕਿਸ ਤਰ੍ਹਾਂ ਦਾ ਇਲਾਜ ਕਰਵਾਇਆ ਜਾਵੇ। ਖੋਜ ਤੋਂ ਇਹ ਸਾਬਤ ਹੁੰਦਾ ਹੈ ਕਿ ਆਮ ਤਨਾਅ ਡਿਪ੍ਰੈਸ਼ਨ ਜਾਂ ਚਿੰਤਾ ਦਾ ਪ੍ਰਭਾਵ ਗਲਤ ਤਰੀਕੇ ਨਾਲ ਬੱਚੇ ’ਤੇ ਪੈ ਸਕਦਾ ਹੈ। ਖੋਜਕਾਰਾਂ ਨੇ ਕਿਹਾ ਕਿ ਇਮਿਊਨਿਟੀ ਯਾਨੀ ਬੀਮਾਰੀਆਂ ਨਾਲ ਲੜਨ ਦੀ ਤਾਕਤ ਘੱਟ ਹੋਣ ਨਾਲ ਬੱਚਿਆਂ ਨੂੰ ਸਾਹ ਸਬੰਧੀ ਜਾਂ ਗੈਸਟ੍ਰੋਇੰਟੈਸਟੀਨਲ ਇਨਫੈਕਸ਼ਨ ਦੇ ਨਾਲ-ਨਾਲ ਅਸਥਮਾ ਅਤੇ ਐਲਰਜੀ ਦਾ ਖਤਰਾ ਹੁੰਦਾ ਹੈ ਅਤੇ ਇਸ ਨਾਲ ਡਿਪ੍ਰੈਸ਼ਨ, ਮੋਟਾਪਾ ਅਤੇ ਸ਼ੂਗਰ ਵਰਗੇ ਆਟੋਇਮਿਊਨ ਰੋਗਾਂ ਦਾ ਖਤਰਾ ਵਧ ਸਕਦਾ ਹੈ।
ਡਬਲਯੂ ਡਬਲਯੂ ਡਬਲਯੂ ਮਾਈ ਉਪਚਾਰ ਡਾਟ ਕਾਮ ਨਾਲ ਜੁੜੇ ਡਾਨ ਅਗਰਵਾਲ ਦਾ ਕਹਿਣਾ ਹੈ ਕਿ ਬੱਚੇ ਅਕਸਰ ਬੈਕਟੀਰੀਆ, ਵਾਇਰਸ, ਫੰਗਸ ਜਾਂ ਪੈਰਾਸਾਈਟਸ ਵਰਗੇ ਜੀਵਾਣੂਆਂ ਦੇ ਸੰਪਰਕ ’ਚ ਆਉਂਦੇ ਹਨ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਬੀਮਾਰ ਹੋ ਜਾਣਗੇ। ਮਜ਼ਬੂਤ ਇਮਿਊਨਿਟੀ ਯਾਨੀ ਰੋਗ ਪ੍ਰਤੀਰੋਧਕ ਸਮਰੱਥਾ ਉਨ੍ਹਾਂ ਨੂੰ ਕੁਦਰਤੀ ਰੂਪ ਨਾਲ ਰੋਗਾਂ ਤੋਂ ਬਚਾਉਣ ’ਚ ਮਦਦ ਕਰਦੀ ਹੈ। ਇਸ ਲਈ ਜੇ ਬੱਚਾ ਅਕਸਰ ਸਰਦੀ-ਜ਼ੁਕਾਮ, ਕੰਨ ਦੀ ਇਨਫੈਕਸ਼ਨ, ਪੇਟ ਦੀ ਗੜਬੜੀ ਅਤੇ ਹੋਰ ਸਿਹਤ ਸਮੱਸਿਆਵਾਂ ਤੋਂ ਪੀੜਤ ਹੈ ਤਾਂ ਇਸ ਦਾ ਮਤਲਬ ਹੈ ਕਿ ਬੱਚੇ ਦੀ ਇਮਿਊਨਿਟੀ ਮਜ਼ਬੂਤ ਨਹੀਂ ਹੈ।

PunjabKesari
ਬੱਚਿਆਂ ਦੀ ਇਮਿਊਨਿਟੀ ਵਧਾਉਣ ਲਈ ਸਭ ਤੋਂ ਪਹਿਲਾਂ ਤਾਂ ਬ੍ਰੈਸਟ ਫੀਡਿੰਗ ਇਕ ਸ਼ਾਨਦਾਰ ਤਰੀਕਾ ਹੈ। ਇਸ ’ਚ ਸਾਰੇ ਤਰ੍ਹਾਂ ਦਾ ਪ੍ਰੋਟੀਨ, ਫੈਟ ਮੌਜੂਦ ਹੁੰਦੇ ਹਨ ਜੋ ਤੰਦਰੁਸਤ ਰਹਿਣ ਲਈ ਜ਼ਰੂਰੀ ਹੁੰਦਾ ਹੈ। ਬ੍ਰੈਸਟ ਫੀਡਿੰਗ ਨਾਲ ਬੱਚਿਆਂ ’ਚ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਮਜ਼ਬੂਤ ਬਣਾਉਂਦੇ ਹਨ। ਡਬਲਯੂ ਡਬਲਯੂ ਡਬਲਯੂ ਮਾਈ ਉਪਚਾਰ ਡਾਟ ਕਾਮ ਨਾਲ ਜੁੜੇ ਡਾ. ਲਕਸ਼ਮੀ ਦੱਤਾ ਸ਼ੁਕਲਾ ਦਾ ਕਹਿਣਾ ਹੈ ਕਿ ਹਰੀਆਂ ਸਬਜ਼ੀਆਂ ’ਚ ਵਿਟਾਮਿਨ ਏ, ਬੀ, ਸੀ, ਆਇਰਨ, ਕੈਲਸ਼ੀਅਮ ਅਤੇ ਫਾਈਬਰ ਵਰਗੇ ਤੱਤ ਭਰਪੂਰ ਹੁੰਦੇ ਹਨ ਜੋ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ’ਚ ਮਦਦ ਕਰਦੇ ਹਨ।
ਬੱਚਿਆਂ ਦੀ ਇਮਿਊਨਿਟੀ ਵਧਾਉਣ ਲਈ ਉਨ੍ਹਾਂ ਦੇ ਖਾਣ-ਪੀਣ ’ਤੇ ਚੰਗੀ ਤਰ੍ਹਾਂ ਨਜ਼ਰ ਰੱਖੋ। ਫਲ ਅਤੇ ਸਬਜ਼ੀ ਜਿਵੇਂ ਸੇਬ, ਗਾਜਰ, ਬ੍ਰੋਕਲੀ, ਕੀਵੀ, ਖਰਬੂਜੇ, ਸ਼ਕਰਕੰਦੀ, ਨਾਰੰਗੀ ਅਤੇ ਸਟ੍ਰਾਅਬੇਰੀ ਨੂੰ ਆਹਾਰ ’ਚ ਸ਼ਾਮਲ ਕਰੋ। ਨੀਂਦ ਵੀ ਇਮਿਊਨ ਸਿਸਟਮ ’ਤੇ ਡੂੰਘਾ ਅਸਰ ਪਾਉਂਦੀ ਹੈ। ਨਵਜੰਮੇ ਬੱਚੇ ਲਈ 18 ਘੰਟੇ ਦੀ ਨੀਂਦ ਜ਼ਰੂਰੀ ਹੈ। ਫਿਰ ਉਮਰ ਦੇ ਆਧਾਰ ’ਤੇ ਇਕ ਦਿਨ ’ਚ 10 ਤੋਂ 14 ਘੰਟੇ ਦੀ ਨੀਂਦ ਬੱਚੇ ਲਈ ਜ਼ਰੂਰੀ ਹੈ। ਵਿਟਾਮਿਨ ਡੀ ਵੀ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਂਦਾ ਹੈ। ਇਸ ਲਈ ਬੱਚਿਆਂ ਨੂੰ ਧੁੱਪ ’ਚ ਬੈਠਣਾ ਜ਼ਰੂਰੀ ਹੈ ਤਾਂ ਕਿ ਲੋੜੀਂਦੀ ਮਾਤਰਾ ’ਚ ਵਿਟਾਮਿਨ ਡੀ ਮਿਲ ਸਕੇ। ਬਿਹਤਰ ਹੋਵੇਗਾ ਕਿ ਐਂਟੀਬਾਇਓਟਿਕ ਜ਼ਿਆਦਾ ਨਾ ਦਿਓ। ਇਨ੍ਹਾਂ ਦਵਾਈਆਂ ਦਾ ਵੱਧ ਇਸਤੇਮਾਲ ਇਮਿਊਨ ਸਿਸਟਮ ਨੂੰ ਕਮਜ਼ੋਰ ਬਣਾਉਂਦਾ ਹੈ ਅਤੇ ਚੰਗੇ ਅਤੇ ਖਰਾਬ ਬੈਕਟੀਰੀਆ ਦੋਹਾਂ ਨੂੰ ਮਾਰ ਦਿੰਦਾ ਹੈ।


Gurdeep Singh

Content Editor

Related News