ਅਕਤੂਬਰ-ਦਸੰਬਰ 2019 ਦੀ ਤਿਮਾਹੀ ’ਚ 30 ਫੀਸਦੀ ਰੱਦ ਹੋਏ H-1B ਵੀਜ਼ਾ

5/9/2020 7:01:32 PM

ਪੁਣੇ/ਵਾਸ਼ਿੰਗਟਨ— ਐੱਚ-1ਬੀ ਵੀਜ਼ਾ ਲਈ ਇਨਕਾਰ ਦਰ ਅਕਤੂਬਰ-ਦਸੰਬਰ 2019 ਦੀ ਤਿਮਾਹੀ ਵਿਚ 30 ਫੀਸਦੀ ਸੀ, ਜਦੋਂ ਕਿ 2015 ’ਚ 6 ਫੀਸਦੀ ਰਹੀ। ਇਹ ਵੀਜ਼ਾ ਦਰ ਵਿੱਤੀ ਸਾਲ 2017 ’ਚ 13 ਫੀਸਦੀ ਸੀ। ਜਦੋਂ ਡੋਨਾਲਡ ਟਰੰਪ ਨੇ ਅਮਰੀਕੀ ਰਾਸ਼ਟਰਪਤੀ ਦੇ ਅਹੁਦੇ ਦਾ ਕਾਰਜਭਾਰ ਸੰਭਾਲਿਆ ਸੀ। ਆਈ. ਟੀ. ਸੇਵਾਵਾਂ ਵਾਲੀਆਂ ਕੰਪਨੀਆਂ ਅਤੇ ਸਲਾਹ-ਮਸ਼ਵਰਾ, ਜੋ ਆਮ ਤੌਰ ’ਤੇ ਲੋਕਾਂ ਨੂੰ ਤੀਜੇ ਪੱਖ ਦੀਆਂ ਥਾਵਾਂ ’ਤੇ ਰੱਖਦੇ ਹਨ, ਨੇ ਯੂ. ਐੈੱਸ. ਤਕਨਾਲੋਜੀ ਫਰਮਾਂ ਦੀ ਤੁਲਨਾ ’ਚ ਉੱਚ ਵੀਜ਼ਾ ਦਰਾਂ ਦੀ ਰਿਪੋਰਟ ਤਿਆਰ ਕੀਤੀ ਹੈ, ਜਿਵੇਂ ਕਿ ਪਿਛਲੀਆਂ ਕੁਝ ਤਿਮਾਹੀਆਂ ਦੌਰਾਨ ਅਜਿਹਾ ਹੀ ਹੋਇਆ ਹੈ। ਕੋਗਨੀਜੈਂਟ (60 ਫੀਸਦੀ), ਇੰਫੋਸਿਸ (59 ਫੀਸਦੀ) ਅਤੇ ਡੀਲੋਇਟ (40 ਫੀਸਦੀ) ਨੇ ਇਸ ਤਿਮਾਹੀ ’ਚ ਸਭ ਤੋਂ ਜ਼ਿਆਦਾ ਵੀਜ਼ਾ ਪ੍ਰਾਪਤ ਕਰਨ ਵਾਲੀਆਂ ਚੋਟੀਆਂ ਦੀਆਂ 25 ਕੰਪਨੀਆਂ ਨੂੰ ਵੀਜ਼ੇ ਦੇਣ ਤੋਂ ਇਨਕਾਰ ਕੀਤਾ ਗਿਆ।  

ਨੈਸ਼ਨਲ ਫਾਊਂਡੇਸ਼ਨ ਫਾਰ ਅਮਰੀਕਨ ਪਾਲਿਸੀ ਵਲੋਂ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਮੁਤਾਬਕ ਨਵੇਂ ਐੱਚ-1ਬੀ ਵੀਜ਼ਾ ਧਾਰਕਾਂ ’ਚ ਚੋਟੀ ਦੇ 25 ਮਾਲਕਾਂ ਦੀ ਵਿੱਤੀ ਸਾਲ 2015 ਦੀ ਤੁਲਨਾ ਵਿਚ ਇਸ ਸਮੇਂ ਦੌਰਾਨ ਰੋਜ਼ਗਾਰ ਲਈ ਵਧੇਰੇ ਇਨਕਾਰ ਦਰਾਂ ਹਨ। ਉਨ੍ਹਾਂ ਵਿਚ ਐੱਪਲ, ਗੂਗਲ ਅਤੇ ਫੇਸਬੁੱਕ ਸ਼ਾਮਲ ਸਨ। ਇਹ ਡਾਟਾ ਸ਼ੁਰੂਆਤੀ ਰੋਜ਼ਗਾਰ ਲਈ ਐੱਚ-1ਬੀ ਪਟੀਸ਼ਨਾਂ ਜਾਂ ਅਜਿਹੇ ਮਾਮਲਿਆਂ ਲਈ ਹਨ, ਜੋ ਕਿ ਸਾਲਾਨਾ ਸੀਮਾ ਮੁਤਾਬਕ ਗਿਣਤੀ ਕਰਦੇ ਹਨ। ਤਿਮਾਹੀ ਲਈ ਰੋਜ਼ਗਾਰ ਪਟੀਸ਼ਨਾਂ ਨੂੰ ਜਾਰੀ ਰੱਖਣ ਦੀ ਇਨਕਾਰ ਦਰ 10 ਫੀਸਦੀ ਸੀ, ਜੋ ਵਿੱਤੀ ਸਾਲ 2015 ’ਚ ਦਰਜ 3 ਫੀਸਦੀ ਤੋਂ ਵਧੇਰੇ ਹਨ। 

ਟਰੰਪ ਪ੍ਰਸ਼ਾਸਨ ਉੱਚ ਹੁਨਰਮੰਦ ਵਿਦੇਸ਼ੀ ਨਾਗਰਿਕਾਂ ਨੂੰ ਨਿਯੁਕਤ ਕਰਨ ਲਈ ਮਾਲਕਾਂ ਦੀ ਸਮਰੱਥਾ ਨੂੰ ਹੋਰ ਸੀਮਤ ਕਰਨ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਹਾਲਾਂਕਿ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ ਮੈਰਿਟ ਆਧਾਰਿਤ ਇਮੀਗ੍ਰੇਸ਼ਨ ਦਾ ਸਮਰਥਨ ਕਰਦਾ ਹੈ ਅਤੇ ਐੱਚ-1ਬੀ ਵੀਜ਼ਾ ਧਾਰਕ ਸਭ ਤੋਂ ਉੱਚ ਸਿੱਖਿਅਤ ਹੈ। 

ਕੀ ਹੈ ਐੱਚ-1ਬੀ ਵੀਜ਼ਾ—
ਐੱਚ-1ਬੀ ਵੀਜ਼ਾ ਤਹਿਤ ਅਮਰੀਕੀ ਕੰਪਨੀਆਂ ਉਨ੍ਹਾਂ ਖੇਤਰਾਂ ’ਚ ਵਿਦੇਸ਼ੀ ਪੇਸ਼ੇਵਰਾਂ ਨੂੰ ਨੌਕਰੀ ਦਿੰਦੀ ਹੈ, ਜਿਨ੍ਹਾਂ ਖੇਤਰਾਂ ’ਚ ਅਮਰੀਕੀ ਹੁਨਰਮੰਦ ਪੇਸ਼ੇਵਰਾਂ ਦੀ ਕਮੀ ਹੁੰਦੀ ਹੈ। ਇਹ ਵੀਜ਼ਾ ਪਹਿਲੇ 3 ਸਾਲ ਲਈ ਜਾਰੀ ਹੁੰਦਾ ਹੈ। ਅਮਰੀਕੀ ਸਰਕਾਰ ਹਰ ਸਾਲ ਵੱਖ-ਵੱਖ ਸ਼੍ਰੇਣੀਆਂ ’ਚ ਕਰੀਬ 85 ਹਜ਼ਾਰ ਵੀਜ਼ਾ ਜਾਰੀ ਕਰਦੀ ਹੈ। ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਇਸ ਵੀਜ਼ਾ ’ਤੇ ਸਖਤੀ ਵਧ ਗਈ ਹੈ। ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Tanu

Content Editor Tanu