ਡੇਂਗੂ ਵਿਰੁੱਧ ਕੇਜਰੀਵਾਲ ਦੀ ਖਾਸ ਮੁਹਿੰਮ- ''10 ਹਫਤੇ, 10 ਵਜੇ, 10 ਮਿੰਟ''

Sunday, Sep 01, 2019 - 12:58 PM (IST)

ਡੇਂਗੂ ਵਿਰੁੱਧ ਕੇਜਰੀਵਾਲ ਦੀ ਖਾਸ ਮੁਹਿੰਮ- ''10 ਹਫਤੇ, 10 ਵਜੇ, 10 ਮਿੰਟ''

ਨਵੀਂ ਦਿੱਲੀ (ਭਾਸ਼ਾ)— ਡੇਂਗੂ ਵਿਰੁੱਧ ਦਿੱਲੀ ਸਰਕਾਰ ਦੀ ਖਾਸ ਮੁਹਿੰਮ ਹਰ ਐਤਵਾਰ ਡੇਂਗੂ ਵਾਰ ਅੱਜ ਤੋਂ ਸ਼ੁਰੂ ਹੋ ਗਈ ਹੈ | ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਅਗਲੇ 10 ਹਫਤੇ, 10 ਵਜੇ, 10 ਮਿੰਟ ਲਈ ਸਮਾਂ ਕੱਢਣ ਅਤੇ ਜਾਂਚ ਕਰ ਕੇ ਖੁਦ ਨੂੰ ਅਤੇ ਲੋਕਾਂ ਨੂੰ ਡੇਂਗੂ ਤੋਂ ਬਚਾਉਣ | ਇਸ ਮੁਹਿੰਮ ਦੀ ਸ਼ੁਰੂਆਤ ਕੇਜਰੀਵਾਲ ਨੇ ਆਪਣੇ ਘਰ ਤੋਂ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨੇ ਪੂਰੇ ਘਰ ਦਾ ਨਿਰੀਖਣ ਕੀਤਾ ਕਿ ਘਰ 'ਚ ਕਿਤੇ ਵੀ ਪਾਣੀ ਤਾਂ ਜਮ੍ਹਾਂ ਨਹੀਂ ਹੈ | ਖੁਦ ਆਪਣੇ ਘਰ ਦੀ ਜਾਂਚ ਕਰਦੇ ਹੋਏ ਉਨ੍ਹਾਂ ਨੇ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ |

Image
ਤਸਵੀਰਾਂ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ''ਮੇਰੇ ਪਰਿਵਾਰ ਅਤੇ ਮੈਂ ਆਪਣੇ ਘਰ ਦਾ ਨਿਰੀਖਣ ਕੀਤਾ, ਤਾਂ ਕਿ ਯਕੀਨੀ ਕਰ ਸਕੀਏ ਕਿ ਘਰ ਦੇ ਕਿਸੇ ਹਿੱਸੇ ਵਿਚ ਕਿਤੇ ਪਾਣੀ ਜਮ੍ਹਾਂ ਨਾ ਹੋਵੇ | ਪਰਿਵਾਰ ਨੂੰ ਡੇਂਗੂ ਤੋਂ ਬਚਾਉਣ ਦਾ ਇਹ ਸਭ ਤੋਂ ਬਿਹਤਰ ਤਰੀਕਾ ਹੈ | ਮੈਨੂੰ ਖੁਸ਼ੀ ਹੈ ਕਿ ਦਿੱਲੀ ਵਾਸੀ ਇਸ ਮੁਹਿੰਮ '10 ਹਫਤੇ, 10 ਵਜੇ, 10 ਮਿੰਟ' ਵਿਚ ਹਿੱਸਾ ਲੈ ਰਹੇ ਹਨ |

Image

ਮੁੱਖ ਮੰਤਰੀ ਨੇ ਕਿਹਾ ਕਿ ਮੁਹੱਲਾ ਕਲੀਨਿਕ ਅਤੇ ਹੋਰ ਪ੍ਰਕਾਰ ਦੀਆਂ ਕੋਸ਼ਿਸ਼ਾਂ ਨਾਲ ਬੀਤੇ 4 ਸਾਲਾਂ 'ਚ ਡੇਂਗੂ ਅਤੇ ਚਿਕਨਗੁਨੀਆ ਦੇ ਮਾਮਲਿਆਂ 'ਚ 80 ਫੀਸਦੀ ਦੀ ਕਮੀ ਆਈ ਹੈ | ਕੇਜਰੀਵਾਲ ਨੇ ਇਕ ਟਵੀਟ ਕਰ ਕੇ ਆਮ ਆਦਮੀ ਪਾਰਟੀ ਦੇ ਸਾਰੇ ਵਰਕਰਾਂ ਨੂੰ ਇਸ ਦੀ ਅਪੀਲ ਕੀਤੀ ਸੀ | ਉਨ੍ਹਾਂ ਨੇ ਲਿਖਿਆ ਸੀ ਕਿ ਅੱਜ ਆਪਣੀ ਗਲੀ, ਮੁਹੱਲੇ 'ਚ ਹਰ ਘਰ 'ਚ ਜਾ ਕੇ ਇਸ ਮੁਹਿੰਮ ਬਾਰੇ ਦੱਸੋ |

Image

ਆਪਣੇ ਘਰ ਦਾ ਨਿਰੀਖਣ ਕਰਨ ਤੋਂ ਬਾਅਦ ਆਪਣੀ ਗਲੀ, ਮੁਹੱਲੇ 'ਚ ਘਰ-ਘਰ ਜਾ ਕੇ ਪੁੱਛੋ ਨਿਰੀਖਣ ਕੀਤਾ ਜਾ ਨਹੀਂ? ਦਿੱਲੀ ਸਰਕਾਰ ਦੀ ਇਹ ਮੁਹਿੰਮ ਜਨਤਾ ਨੂੰ ਡੇਂਗੂ ਦੀ ਬੀਮਾਰੀ ਤੋਂ ਬਚਾਉਣਾ ਹੈ |

Image


author

Tanu

Content Editor

Related News