ਡੇਂਗੂ ਵੈਕਸੀਨ ਲਈ ਤੀਜੇ ਪੜਾਅ ਦਾ ਕਲੀਨਿਕਲ ਟ੍ਰਾਇਲ ਸ਼ੁਰੂ
Thursday, Aug 15, 2024 - 12:19 AM (IST)
ਨਵੀਂ ਦਿੱਲੀ, (ਅਨਸ)- ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਅਤੇ ਪੈਨੇਸੀਆ ਬਾਇਓਟੈੱਕ ਨੇ ਭਾਰਤ ਵਿਚ ਡੇਂਗੂ ਵੈਕਸੀਨ ਵਿਕਸਿਤ ਕਰਨ ਲਈ ਤੀਜੇ ਪੜਾਅ ਦਾ ਕਲੀਨਿਕਲ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ। ਕੇਂਦਰੀ ਸਿਹਤ ਮੰਤਰਾਲਾ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੈਨੇਸੀਆ ਬਾਇਓਟੈੱਕ ਨੇ ਭਾਰਤ ਦੀ ਸਵਦੇਸੀ ਟੈਟਰਾਵੈਲੈਂਟ ਡੇਂਗੂ ਵੈਕਸੀਨ ‘ਡੇਂਗੀਆਲ’ ਦਾ ਵਿਕਾਸ ਕੀਤਾ ਹੈ।
ਇਸ ਪ੍ਰੀਖਣ ’ਚ ਪਹਿਲੇ ਉਮੀਦਵਾਰ ਨੂੰ ਅੱਜ ਪੰਡਿਤ ਭਗਵਤ ਦਿਆਲ ਸ਼ਰਮਾ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਪੀ. ਜੀ. ਆਈ. ਐੱਮ. ਐੱਸ.), ਰੋਹਤਕ ਵਿਚ ਟੀਕਾ ਲਾਇਆ ਗਿਆ। ਆਈ. ਸੀ. ਐੱਮ. ਆਰ. ਦੇ ਸਹਿਯੋਗ ਨਾਲ ਪੈਨੇਸੀਆ ਬਾਇਓਟੈੱਕ ਭਾਰਤ ਦੇ 18 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ 19 ਸਥਾਨਾਂ ’ਤੇ ਪੜਾਅ-3 ਕਲੀਨਿਕਲ ਪ੍ਰੀਖਣ ਕਰੇਗਾ, ਜਿਸ ਵਿਚ 10,335 ਤੋਂ ਵੱਧ ਸਿਹਤਮੰਦ ਬਾਲਗ ਉਮੀਦਵਾਰ ਸ਼ਾਮਲ ਹੋਣਗੇ।