CAA ਖਿਲਾਫ ਪ੍ਰਦਰਸ਼ਨ ਦੌਰਾਨ ਜਾਮੀਆ 'ਚ ਚੱਲੀ ਗੋਲੀ, 1 ਜ਼ਖਮੀ

Thursday, Jan 30, 2020 - 02:02 PM (IST)

CAA ਖਿਲਾਫ ਪ੍ਰਦਰਸ਼ਨ ਦੌਰਾਨ ਜਾਮੀਆ 'ਚ ਚੱਲੀ ਗੋਲੀ, 1 ਜ਼ਖਮੀ

ਨਵੀਂ ਦਿੱਲੀ—ਰਾਜਧਾਨੀ ਦਿੱਲੀ 'ਚ ਸੀ.ਏ.ਏ ਦੇ ਖਿਲਾਫ ਚੱਲ ਰਹੇ ਪ੍ਰਦਰਸ਼ਨ 'ਚ ਬਵਾਲ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਭਾਵ ਵੀਰਵਾਰ ਨੂੰ ਜਾਮੀਆ ਯੂਨੀਵਰਸਿਟੀ ਇਲਾਕੇ 'ਚ ਸੀ.ਏ.ਏ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਇਕ ਅਣਪਛਾਤੇ ਸ਼ਖਸ ਨੇ ਗੋਲੀ ਚਲਾ ਦਿੱਤੀ। ਸ਼ਖਸ ਦੀ ਗੋਲੀ ਨਾਲ ਮਾਰਚ 'ਚ ਸ਼ਾਮਲ ਜਾਮੀਆ ਦਾ ਇਕ ਵਿਦਿਆਰਥੀ ਜ਼ਖਮੀ ਹੋ ਗਿਆ। ਜ਼ਖਮੀ ਵਿਦਿਆਰਥੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜ਼ਖਮੀ ਹੋਏ ਵਿਦਿਆਰਥੀ ਦਾ ਨਾਂ ਸ਼ਾਦਾਬ ਹੈ। ਮੌਕੇ 'ਤੇ ਮੌਜੂਦ ਦਿੱਲੀ ਪੁਲਸ ਨੇ ਗੋਲੀ ਚਲਾਉਣ ਵਾਲੇ ਸ਼ਖਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਵੀਡੀਓ 'ਚ ਸ਼ਖਸ ਨੂੰ ਪਿਸਟਲ ਕੱਢਣ ਅਤੇ ਗੋਲੀ ਚਲਾਉਂਦੇ ਹੋਏ ਦੇਖਿਆ ਗਿਆ ਹੈ।

ਦੱਸਣਯੋਗ ਹੈ ਕਿ ਵੀਰਵਾਰ ਨੂੰ ਜਾਮੀਆ ਤੋਂ ਰਾਜਘਾਟ ਤੱਕ ਸੀ.ਏ.ਏ ਦੇ ਵਿਰੋਧ 'ਚ ਮਾਰਚ ਕੱਢਿਆ ਜਾ ਰਿਹਾ ਸੀ। ਪ੍ਰਦਰਸ਼ਨਕਾਰੀ ਜਾਮੀਆ ਨਗਰ ਤੋਂ ਰਾਜਘਾਟ ਤੱਕ ਮਾਰਚ ਕੱਢਿਆ ਜਾ ਰਿਹਾ ਸੀ ਤਾਂ ਉਸ ਸਮੇਂ ਇਕ ਸ਼ਖਸ ਮਾਰਚ 'ਚ ਆਇਆ ਅਤੇ ਉਸ ਨੇ ਅਚਾਨਕ ਸਾਰਿਆਂ ਦੇ ਸਾਹਮਣੇ ਆ ਕੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਇਕ ਨੌਜਵਾਨ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜੋ ਕਿ ਗੋਲੀ ਚੱਲਣ ਕਾਰਨ ਜ਼ਖਮੀ ਹੋ ਗਿਆ। 

PunjabKesari


author

Iqbalkaur

Content Editor

Related News