ਨੋਟਬੰਦੀ ਕਾਰਨ ਹੋ ਗਈ ਸੀ ਇਸ ਮਾਂ ਦੀ ਗੋਦ ਸੁੰਨੀ
Friday, Nov 17, 2017 - 02:32 AM (IST)
ਮੁੰਬਈ - ਨੋਟਬੰਦੀ ਨੂੰ ਇਕ ਸਾਲ ਪੂਰੇ ਹੋ ਚੁੱਕਿਆ ਹੈ। ਇਸ ਨੋਟਬੰਦੀ ਦਾ ਝਟਕਾ ਆਮ ਲੋਕਾਂ ਨੂੰ ਜ਼ਿਆਦਾ ਲੱਗਾ ਹੈ। ਇਨ੍ਹਾਂ 'ਚੋਂ ਇਕ ਅਜਿਹੀ ਮਾਂ ਹੈ ਜਿਹੜੀ ਅੱਜ ਵੀ ਆਪਣੇ ਬੱਚੇ ਨੂੰ ਗੁਆਉਣ ਦਾ ਦੁੱਖ ਨਹੀਂ ਭੁਲਾ ਸਕੀ ਹੈ। ਇਸ ਨੋਟਬੰਦੀ ਦੇ ਫੈਸਲੇ ਕਾਰਨ ਇਕ ਮਾਂ ਨੂੰ ਆਪਣਾ ਬੱਚਾ ਗੁਆਉਣਾ ਪਿਆ ਸੀ। ਪਿਛਲੇ ਸਾਲ 8 ਨਵੰਬਰ ਨੂੰ ਕੇਂਦਰ ਸਰਕਾਰ ਨੇ ਨੋਟਬੰਦੀ ਦਾ ਐਲਾਨ ਕੀਤਾ ਸੀ। ਇਸ ਐਲਾਨ ਦੇ ਦੂਜੇ ਦਿਨ ਹੀ ਇਸਦਾ ਉਲਟ ਅਸਰ ਆਮ ਜਨਤਾ 'ਤੇ ਪੈਣ ਲੱਗਾ। ਮੁੰਬਈ ਦੇ ਗੋਵੰਡੀ ਇਲਾਕੇ 'ਚ ਰਹਿਣ ਵਾਲੀ ਕਿਰਨ ਸ਼ਰਮਾ ਦੀ ਗੋਦ ਨੋਟਬੰਦੀ ਦੇ ਫੈਸਲੇ ਨਾਲ ਸੁੰਨੀ ਹੋ ਗਈ। ਕਿਰਨ ਸ਼ਰਮਾ ਅੱਜ ਵੀ ਉਸ ਪਲ ਨੂੰ ਯਾਦ ਕਰਕੇ ਰੋ ਪੈਂਦੀ ਹੈ। 9 ਨਵੰਬਰ ਨੂੰ ਸਵੇਰੇ ਕਿਰਨ ਨੇ ਇਕ ਬੱਚੇ ਨੂੰ ਘਰ ਵਿਚ ਜਨਮ ਦਿੱਤਾ। ਸਮੇਂ ਤੋਂ ਪਹਿਲਾਂ ਜਨਮੇ ਬੱਚੇ ਅਤੇ ਮਾਂ ਨੂੰ ਹਸਪਤਾਲ 'ਚ ਭਰਤੀ ਕਰਵਾਉਣ ਲਈ ਲਿਜਾਇਆ ਗਿਆ ਪਰ ਹਸਪਤਾਲ 'ਚ ਉਸਦੇ ਪਤੀ ਕੋਲ ਪੁਰਾਣੇ ਨੋਟ ਹੋਣ ਕਾਰਨ ਭਰਤੀ ਨਹੀਂ ਕੀਤਾ ਗਿਆ। ਬੱਚੇ ਦਾ ਸਮੇਂ 'ਤੇ ਉਚਿੱਤ ਇਲਾਜ ਨਾ ਹੋਣ ਕਰਕੇ ਉਸਦੀ ਮੌਤ ਹੋ ਗਈ। ਬੱਚੇ ਦੇ ਮਾਂ-ਪਿਓ ਦਾ ਕਹਿਣਾ ਹੈ ਕਿ ਜੇਕਰ ਮੋਦੀ ਨੇ ਨੋਟਬੰਦੀ ਨਾ ਕੀਤੀ ਹੁੰਦੀ ਤਾਂ ਸਾਡਾ ਬੱਚਾ ਬਚ ਜਾਂਦਾ।
