ਲੋਕਤੰਤਰ ਦੇ ਚੌਥੇ ਥੰਮ੍ਹ ਨੂੰ ਡੇਗਣ ਦੀ ਕੋਸ਼ਿਸ਼ ਕਰ ਰਹੀ ਹੈ ‘ਆਪ’ : ਸਿਰਸਾ
Sunday, Jan 18, 2026 - 10:09 AM (IST)
ਨਵੀਂ ਦਿੱਲੀ- ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ, “ਪੰਜਾਬ ਕੇਸਰੀ ਸਮੂਹ ਨਾਲ ਜੋ ਜਲੰਧਰ ’ਚ ਪੰਜਾਬ ਸਰਕਾਰ, ਪੰਜਾਬ ਪੁਲਸ ਰਾਹੀਂ ਧੱਕਾ ਕਰ ਰਹੀ ਹੈ, ਮੈਂ ਉਸ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਾ ਹਾਂ। ਸਿਰਫ਼ ਇਸ ਲਈ ਕਿਉਂਕਿ ਉਹ ‘ਸ਼ੀਸ਼ ਮਹਿਲ 2’ ਦੀ ਗੱਲ ਨੂੰ ਸਾਹਮਣੇ ਲੈ ਕੇ ਆਏ, ਪੰਜਾਬ ਪੁਲਸ ਨੇ ਉਨ੍ਹਾਂ ਦੀਆਂ ਗੱਡੀਆਂ ਰਾਤੋ-ਰਾਤ ਰੋਕ ਕੇ ਸਵੇਰੇ ਸਾਰੀਆਂ ਅਖ਼ਬਾਰਾਂ ਚੁੱਕ ਲਈਆਂ ਤਾਂ ਜੋ ਮਾਰਕੀਟ ’ਚ ਉਹ ਅਖ਼ਬਾਰਾਂ ਵੰਡੀਆਂ ਨਾ ਜਾ ਸਕਣ।’’
ਉਨ੍ਹਾਂ ਕਿਹਾ, ‘‘ਹੁਣ ਜੀ. ਐੱਸ. ਟੀ., ਪ੍ਰਦੂਸ਼ਣ, ਪੁਲਸ, ਜਿੰਨੀਆਂ ਵੀ ਪੰਜਾਬ ਦੀਆਂ ਏਜੰਸੀਆਂ ਹਨ, ਸਾਰੀਆਂ ਉਨ੍ਹਾਂ ਦੇ ਪਿੱਛੇ ਛੱਡ ਦਿੱਤੀਆਂ। ਕੀ ਕਾਰਨ ਹੈ? ਕਿਉਂਕਿ ਤੁਸੀਂ ਸੱਚ ਨਾ ਲਿਖੋ। ਆਮ ਆਦਮੀ ਪਾਰਟੀ ਦੀ ਸੱਚਾਈ ਨੂੰ ਲੋਕਾਂ ਦੇ ਸਾਹਮਣੇ ਨਾ ਲਿਆਓ। ਆਮ ਆਦਮੀ ਪਾਰਟੀ ਜੋ ਝੂਠ ਪਰੋਸਦੀ ਹੈ, ਉਹ ਪਰੋਸੋ, ਤੁਸੀਂ ਵੀ ਝੂਠ ਪਰੋਸੋ।’’
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਜਿਸ ਤਰ੍ਹਾਂ ਪੰਜਾਬ ਨੂੰ ਲੁੱਟ ਰਹੀ ਹੈ- ਅਰਵਿੰਦ ਕੇਜਰੀਵਾਲ ਜੀ, ਮਨੀਸ਼ ਸਿਸੋਦੀਆ, ਸਤਿੰਦਰ ਜੈਨ- ਇਨ੍ਹਾਂ ਸੱਚਾਈਆਂ ਨੂੰ ਲੁਕਾਉਣਾ ਚਾਹੁੰਦੇ ਹਨ। ਮੈਂ ਇਸ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਾ ਹਾਂ ਅਤੇ ਮੈਂ ਮਾਨਯੋਗ ਗਵਰਨਰ ਸਾਹਿਬ ਨੂੰ ਵੀ ਅਪੀਲ ਕਰਦਾ ਹਾਂ ਕਿ ਤੁਸੀਂ ਸੰਵਿਧਾਨ ਦੀ ਰੱਖਿਆ ਕਰਦੇ ਹੋਏ ਅਜਿਹਾ ਪਾਪ ਕਰਨ ਵਾਲਿਆਂ ਉੱਤੇ ਆਪਣੇ ਦਾਇਰੇ ’ਚ ਰਹਿ ਕੇ ਕਾਰਵਾਈ ਕਰੋ।’’
ਉਨ੍ਹਾਂ ਨਾਲ ਹੀ ਕਿਹਾ, “ਮੈਂ ਪੰਜਾਬ ਦੀ ਜਨਤਾ ਨੂੰ ਵੀ ਅਪੀਲ ਕਰਦਾ ਹਾਂ ਕਿ ਸਾਨੂੰ ਮਿਲ ਕੇ ਇਸ ਲੜਾਈ ਨੂੰ ਲੜਨਾ ਹੋਵੇਗਾ। ਇਹ ਲੋਕਤੰਤਰ ਲਈ ਬਹੁਤ ਵੱਡੀ ਹਾਰ ਹੈ। ਅਤੇ ਪੰਜਾਬ ਕੇਸਰੀ ਸਮੂਹ, ਜੋ ਕਦੇ ਵੀ ਕਿਸੇ ਅੱਗੇ ਦਬਿਆ ਨਹੀਂ ਝੁਕਿਆ, ਉਸ ਨੂੰ ਦਬਾਉਣ ਦੀ ਆਮ ਆਦਮੀ ਪਾਰਟੀ ਵੱਲੋਂ ਜੋ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸ ਦੀ ਮੈਂ ਫਿਰ ਤੋਂ ਨਿੰਦਾ ਕਰਦਾ ਹਾਂ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
