ਦੇਸ਼ ਦੇ 8 ਵੱਡੇ ਸ਼ਹਿਰਾਂ ’ਚ ਦਫਤਰੀ ਸਥਾਨ ਦੀ ਮੰਗ 19 ਫੀਸਦੀ ਵਧੀ
Saturday, Jan 04, 2025 - 02:53 PM (IST)
ਨਵੀਂ ਦਿੱਲੀ (ਭਾਸ਼ਾ) – ਭਾਰਤ ਦਾ ਦਫਤਰੀ ਬਾਜ਼ਾਰ ਸਾਲ 2024 ’ਚ ਕਾਫੀ ਸਰਗਰਮ ਰਿਹਾ ਅਤੇ ਦਫਤਰੀ ਸਥਾਨ ਦੀ ਮੰਗ 8 ਮੁੱਖ ਸ਼ਹਿਰਾਂ ’ਚ 19 ਫੀਸਦੀ ਵਧ ਕੇ ਰਿਕਾਰਡ 885.2 ਲੱਖ ਵਰਗ ਫੁੱਟ ’ਤੇ ਪਹੁੰਚ ਗਈ। ਰੀਅਲ ਅਸਟੇਟ ਸਲਾਹਕਾਰ ਕੁਸ਼ਮੈਨ ਐਂਡ ਵੇਕਫੀਲਡ (ਸੀ. ਐਂਡ ਡਬਲਯੂ.) ਦੇ ਅੰਕੜਿਆਂ ਅਨੁਸਾਰ 2023 ’ਚ ਦਫਤਰੀ ਸਥਾਨ ਦੀ ਕੁੱਲ ਪੱਟਾ ਮੰਗ 745.6 ਲੱਖ ਵਰਗ ਫੁੱਟ ਸੀ, ਜੋ 2024 ’ਚ ਵਧ ਕੇ 885.2 ਲੱਖ ਵਰਗ ਫੁੱਟ ਹੋ ਗਈ।
ਇਹ ਵੀ ਪੜ੍ਹੋ : ਹਵਾਈ ਯਾਤਰਾ ਦੇ ਬਦਲੇ ਨਿਯਮ, 3 ਘੰਟੇ ਲੇਟ ਹੋਈ ਫਲਾਈਟ ਹੋਵੇਗੀ ਰੱਦ
ਕੁਸ਼ਮੈਨ ਐਂਡ ਵੇਕਫੀਲਡ ’ਚ ਭਾਰਤ, ਦੱਖਣ ਪੂਰਬੀ ਏਸ਼ੀਆ ਅਤੇ ਏ. ਪੀ. ਏ. ਸੀ. ‘ਟੈਨੇਂਟ ਰੀਪ੍ਰਜ਼ੈਂਟੇਸ਼ਨ’ ਦੇ ਮੁੱਖ ਕਾਰਜਕਾਰੀ ਅੰਸ਼ੁਲ ਜੈਨ ਨੇ ਕਿਹਾ,‘ਸਾਲ 2024 ਭਾਰਤ ਦੇ ਦਫਤਰੀ ਖੇਤਰ ਲਈ ਇਕ ਫੈਸਲਾਕੁੰਨ ਸਾਲ ਰਿਹਾ, ਜਿਸ ’ਚ ਮਿਕਦਾਰ ਦੇ ਲਿਹਾਜ਼ ਨਾਲ ਰਿਕਾਰਡ ਤੋੜ ਪੱਟਾ ਮੰਗ ਰਹੀ।’
ਗਲੋਬਲ ਮਲਟੀਨੈਸ਼ਨਲ ਕੰਪਨੀਆਂ ਤੋਂ ਆ ਰਹੀ ਡਿਮਾਂਡ
ਉਨ੍ਹਾਂ ਕਿਹਾ ਕਿ ਗਲੋਬਲ ਸਮਰੱਥਾ ਕੇਂਦਰਾਂ (ਜੀ. ਸੀ. ਸੀ.) ਦੀ ਵਧਦੀ ਹਾਜ਼ਰੀ, ਜੋ ਕੁੱਲ ਮੰਗ ’ਚ ਲੱਗਭਗ 30 ਫੀਸਦੀ ਦਾ ਯੋਗਦਾਨ ਦੇ ਰਹੀ ਹੈ, ਗਲੋਬਲ ਮਲਟੀਨੈਸ਼ਨਲ ਕੰਪਨੀਆਂ (ਗਲੋਬਲ ਮਲਟੀਨੈਸ਼ਨਲ ਕੰਪਨੀਆਂ) ਲਈ ਭਾਰਤ ਦੇ ਰਣਨੀਤਕ ਮਹੱਤਵ ਨੂੰ ਦਰਸਾਉਂਦੀ ਹੈ। 8 ਮੁੱਖ ਸ਼ਹਿਰਾਂ ’ਚੋਂ ਬੈਂਗਲੁਰੂ ’ਚ ਕੁੱਲ ਪੱਟਾ ਮੰਗ 64 ਫੀਸਦੀ ਵਧ ਕੇ 2024 ’ਚ 259.3 ਲੱਖ ਵਰਗ ਫੁੱਟ ਹੋ ਗਈ ਜਦਕਿ 2023 ’ਚ ਇਹ 158 ਲੱਖ ਵਰਗ ਫੁੱਟ ਸੀ।
ਇਹ ਵੀ ਪੜ੍ਹੋ : Elon Musk ਨੇ Ambani-Adani ਦੀ ਕੁਲ ਜਾਇਦਾਦ ਤੋਂ ਵੱਧ ਕਮਾਏ, ਜਾਣੋ ਕਿਸ ਨੂੰ ਹੋਇਆ ਸਭ ਤੋਂ ਵੱਧ ਨੁਕਸਾਨ
ਮੁੰਬਈ ’ਚ ਮੰਗ 140.8 ਲੱਖ ਵਰਗ ਫੁੱਟ ਤੋਂ 27 ਫੀਸਦੀ ਵਧ ਕੇ 178.4 ਲੱਖ ਵਰਗ ਫੁੱਟ, ਹੈਦਰਾਬਾਦ ’ਚ 90.1 ਲੱਖ ਵਰਗ ਫੁੱਟ ਤੋਂ 37 ਫੀਸਦੀ ਵਧ ਕੇ 123.1 ਲੱਖ ਵਰਗ ਫੁੱਟ ਅਤੇ ਅਹਿਮਦਾਬਾਦ ’ਚ 16.3 ਲੱਖ ਵਰਗ ਫੁੱਟ ਤੋਂ 11 ਫੀਸਦੀ ਦੇ ਵਾਧੇ ਨਾਲ 18.1 ਲੱਖ ਵਰਗ ਫੁੱਟ ਹੋ ਗਈ।
ਇਹ ਵੀ ਪੜ੍ਹੋ : ਛੋਟੇ ਪ੍ਰਚੂਨ ਵਪਾਰੀਆਂ ਨੂੰ ਲੱਗੇਗਾ ਝਟਕਾ, Super Rich ਵਿਅਕਤੀਆਂ ਦੇ ਬਾਜ਼ਾਰ 'ਚ ਆਉਣ ਨਾਲ ਵਧੇਗਾ ਮੁਕਾਬਲਾ
ਇਥੇ ਘਟੀ ਮੰਗ
ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਈ.), ਚੇਨਈ ਤੇ ਪੁਣੇ ’ਚ ਦਫਤਰਾਂ ਦੀ ਮੰਗ ’ਚ ਗਿਰਾਵਟ ਦਰਜ ਕੀਤੀ ਗਈ ਹੈ, ਜਦਕਿ ਕੋਲਕਾਤਾ ਦਾ ਬਾਜ਼ਾਰ ਸਥਿਰ ਹੈ। ਦਿੱਲੀ-ਐੱਨ. ਸੀ. ਆਰ. ’ਚ ਮੰਗ 135.7 ਲੱਖ ਵਰਗ ਫੁੱਟ ਤੋਂ 3 ਫੀਸਦੀ ਘਟ ਕੇ 131.4 ਲੱਖ ਵਰਗ ਫੁੱਟ ਰਹਿ ਗਈ। ਪੁਣੇ ’ਚ 84.7 ਲੱਖ ਵਰਗ ਫੁੱਟ ਰਹੀ ਜੋ 2023 ਦੀ 97.4 ਲੱਖ ਵਰਗ ਫੁੱਟ ਤੋਂ 13 ਫੀਸਦੀ ਘੱਟ ਹੈ। ਕੋਲਕਾਤਾ ’ਚ 2024 ਅਤੇ 2023 ’ਚ 17 ਲੱਖ ਵਰਗ ਫੁੱਟ ’ਤੇ ਸਥਿਰ ਰਹੀ।
ਇਹ ਵੀ ਪੜ੍ਹੋ : BSNL ਦਾ 150 ਦਿਨਾਂ ਦਾ ਸਸਤਾ ਰੀਚਾਰਜ ਪਲਾਨ: Airtel, Jio ਅਤੇ Vi ਦੀ ਉੱਡੀ ਨੀਂਦ...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8