ਸਰਕਾਰੀ ਹਸਪਤਾਲ ''ਚ ਬਿਜਲੀ ਠੱਪ ਹੋਣ ਕਾਰਨ ਡਾਕਟਰਾਂ ਨੇ ਮੋਬਾਇਲ ਦੀ ਰੌਸ਼ਨੀ ''ਚ ਕਰਵਾਈ ਡਿਲਿਵਰੀ

04/13/2022 11:49:11 AM

ਜੀਂਦ (ਭਾਸ਼ਾ)- ਹਰਿਆਣਾ 'ਚ ਜੀਂਦ ਦੇ ਅਲੇਵਾ 'ਚ ਮੰਗਲਵਾਰ ਨੂੰ ਇਕ ਸਿਹਤ ਕੇਂਦਰ 'ਚ ਤਾਇਨਾਤ ਮਹਿਲਾ ਸਿਹਤ ਕਰਮੀਆਂ ਨੇ ਬਿਜਲੀ ਠੱਪ ਹੋਣ ਕਾਰਨ ਮੋਬਾਇਲ ਦੀ ਰੋਸ਼ਨੀ 'ਚ ਔਰਤ ਦੀ ਡਿਲਿਵਰੀ ਕਰਵਾਈ। ਪੇਗਾਂ ਪਿੰਡ ਦੀ ਨੰਨੀ ਨੇ ਦੱਸਿਆ ਕਿ ਸੋਮਵਾਰ ਰਾਤ ਉਸ ਦੀ ਨੂੰਹ ਕ੍ਰਿਸ਼ਨਾ ਨੂੰ ਦਰਦ ਹੋਣ ਤੋਂ ਬਾਅਦ ਸਿਹਤ ਕੇਂਦਰ ਲਿਆਂਦਾ ਗਿਆ। ਉਨ੍ਹਾਂ ਦੱਸਿਆ ਕਿ ਬਿਜਲੀ ਠੱਪ ਹੋਣ ਕਾਰਨ ਰਾਤ ਲਗਭਗ 2 ਵਜੇ ਮਹਿਲਾ ਸਿਹਤ ਕਰਮੀਆਂ ਨੇ ਮੋਬਾਇਲ ਦੀ ਰੋਸ਼ਨੀ ਨਾਲ ਬਹੁਤ ਹੀ ਸਾਵਧਾਨੀ ਨਾਲ ਉਸ ਦੀ ਨੂੰਹ ਦੀ ਡਿਲਿਵਰੀ ਕਰਵਾਈ।

ਇਹ ਵੀ ਪੜ੍ਹੋ : ਬਿਹਾਰ ਦੇ CM ਨਿਤੀਸ਼ ਕੁਮਾਰ ਦੀ ਸੁਰੱਖਿਆ ’ਚ ਸੰਨ੍ਹ, ਮੰਚ ਦੇ ਪਿੱਛੇ ਫਟਿਆ ਬੰਬ

ਨੰਨੀ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਮਾਮਲਾ ਨੋਟਿਸ 'ਚ ਲੈ ਕੇ ਸੀ.ਐੱਚ.ਸੀ. 'ਚ ਰਾਤ ਦੇ ਸਮੇਂ ਬਿਜਲੀ ਦੀ ਉੱਚਿਤ ਵਿਵਸਥਾ ਕਰਵਾਉਣ ਦੀ ਮੰਗ ਕੀਤੀ ਹੈ। ਸਿਹਤ ਕੇਂਦਰ ਦੇ ਇੰਚਾਰਜ ਡਾ. ਵਿਨੋਦ ਨੇ ਦੱਸਿਆ ਕਿ ਰਾਤ ਦੇ ਸਮੇਂ ਬਿਜਲੀ ਠੱਪ ਰਹਿੰਦੀ ਹੈ, ਜਿਸ ਨਾਲ ਸਿਹਤ ਕਰਮੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਇਸ ਕੇਂਦਰ ਨੂੰ 'ਹੌਟ ਲਾਈਨ' ਨਾਲ ਜੁੜਵਾਉਣ ਲਈ ਬਿਜਲੀ ਨਿਗਮ ਦਫ਼ਤਰ 'ਚ ਫ਼ਾਈਲ ਜਮ੍ਹਾ ਕਰਵਾਈ ਹੈ ਪਰ ਹਾਲੇ ਤੱਕ ਨਿਗਮ ਵਲੋਂ ਇਸ ਸੰਬੰਧ 'ਚ ਕੰਮ ਪੂਰਾ ਨਹੀਂ ਕੀਤਾ ਗਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News