ਦਿੱਲੀ ਦੇ ਸਭ ਤੋਂ ਬਜ਼ੁਰਗ ਵੋਟਰ ਬਚਨ ਸਿੰਘ ਨੇ ਲੋਕਾਂ ਨੂੰ ਕੀਤੀ ਇਹ ਅਪੀਲ

05/11/2019 3:15:42 PM

ਨਵੀਂ ਦਿੱਲੀ—ਲੋਕ ਸਭਾ ਚੋਣਾਂ ਦੇ 6ਵੇਂ ਪੜਾਅ ਲਈ ਕੱਲ ਭਾਵ ਐਤਵਾਰ ਨੂੰ ਵੋਟਿੰਗ ਹੋਵੇਗੀ। ਇਸ ਦੇ ਤਹਿਤ ਐਤਵਾਰ ਨੂੰ ਰਾਜਧਾਨੀ ਦਿੱਲੀ 'ਚ ਵੀ ਵੋਟਿੰਗ ਹੋਵੇਗੀ। ਇਸ ਦੌਰਾਨ ਦਿੱਲੀ ਦੇ ਸਭ ਤੋਂ ਬਜ਼ੁਰਗ ਵੋਟਰ ਬਚਨ ਸਿੰਘ ਵੀ ਵੋਟ ਪਾਉਣਗੇ, ਜਿਨ੍ਹਾਂ ਦੀ ਉਮਰ 111 ਸਾਲ ਹੈ। ਬਚਨ ਸਿੰਘ ਨੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰਦੇ ਹੋਏ ਕਿਹਾ ਹੈ ਕਿ ਇੱਕ ਵੀ ਵੋਟ ਬੇਕਾਰ ਨਹੀਂ ਜਾਣੀ ਚਾਹੀਦੀ ਹੈ।

PunjabKesari

ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਪੱਛਮੀ 'ਚ ਜ਼ਿਲਾ ਚੋਣ ਅਧਿਕਾਰੀ ਅਜੀਮੁਲ ਹਕ ਚੰਦਰ ਵਿਹਾਰ ਸਥਿਤ ਉਨ੍ਹਾਂ ਦੇ ਛੋਟੇ ਬੇਟੇ ਦੇ ਘਰ ਪਹੁੰਚੇ। ਇੱਥੇ ਬਚਨ ਸਿੰਘ ਨੂੰ ਸਨਮਾਨਿਤ ਕਰ 12 ਮਈ ਨੂੰ ਵੋਟ ਪਾਉਣ ਲਈ ਸੱਦਾ ਦਿੱਤਾ ਗਿਆ। ਐਤਵਾਰ ਨੂੰ ਬਚਨ ਸਿੰਘ ਆਪਣੇ ਪਰਿਵਾਰ ਨਾਲ ਲੋਕਸਭਾ ਤਿਲਕ ਵਿਹਾਰ 'ਚ ਵੋਟ ਪਾਉਣਗੇ।

ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਦਿੱਲੀ ਦੇ 6ਵੇਂ ਪੜਾਅ ਲਈ ਚੋਣ ਪ੍ਰਚਾਰ ਰੁਕ ਗਿਆ ਹੈ। ਇੱਥੇ 7 ਸੀਟਾਂ ਤੇ ਸ਼ੀਲਾ ਦੀਕਸ਼ਿਤ, ਗੌਤਮ ਗੰਭੀਰ, ਵਜੇਂਦਰ ਕੁਮਾਰ ਵਰਗੇ ਕਈ ਦਿੱਗਜ਼ ਨੇਤਾਵਾਂ ਦੀ ਕਿਸਮਤ ਦਾ ਫੈਸਲਾ ਹੋਣਾ ਹੈ। 12 ਮਈ ਨੂੰ ਦਿੱਲੀ ਦੀਆਂ ਸਾਰੀਆਂ ਸੀਟਾਂ 'ਤੇ ਵੋਟਿੰਗ ਹੋਵੇਗੀ।


Iqbalkaur

Content Editor

Related News