ਜਦੋਂ ਚਲਾਨ ਦੇ ਡਰ ਕਾਰਣ ਮੁਟਿਆਰ ਨੇ ਆਤਮਹੱਤਿਆ ਦੀ ਦਿੱਤੀ ਧਮਕੀ
Monday, Sep 16, 2019 - 09:28 PM (IST)

ਨਵੀਂ ਦਿੱਲੀ – ਨਵੇਂ ਮੋਟਰ ਵ੍ਹੀਕਲ ਐਕਟ ਨੂੰ ਲੈ ਕੇ ਸੜਕਾਂ ’ਤੇ ਸਖ਼ਤੀ ਵਧਣ ਕਾਰਣ ਨੌਜਵਾਨ ਜੁਰਮਾਨੇ ਤੋਂ ਬਚਣ ਲਈ ਅਜੀਬੋ-ਗਰੀਬ ਹਰਕਤਾਂ ਕਰਨ ਲੱਗੇ ਹਨ। ਅਜਿਹਾ ਹੀ ਇਕ ਮਾਮਲਾ ਦਿੱਲੀ ਵਿਚ ਸਾਹਮਣੇ ਆਇਆ ਹੈ। ਸਕੂਟਰ ’ਤੇ ਸਵਾਰ ਇਕ ਮੁਟਿਆਰ ਪੁਲਸ ਨਾਲ ਭਿੜ ਗਈ। ਉਹ ਨਹੀਂ ਚਾਹੁੰਦੀ ਸੀ ਕਿ ਉਸਦਾ ਚਲਾਨ ਕੱਟਿਆ ਜਾਏ।
ਖਬਰਾਂ ਮੁਤਾਬਕ ਪੁਲਸ ਨੇ ਸਕੂਟਰ ’ਤੇ ਸਵਾਰ ਉਕਤ ਮੁਟਿਆਰ ਨੂੰ ਫੋਨ ’ਤੇ ਗੱਲਬਾਤ ਕਰਦਿਆਂ ਫੜ ਲਿਆ। ਜਿਵੇਂ ਹੀ ਪੁਲਸ ਮੁਲਾਜ਼ਮ ਉਸਦਾ ਚਲਾਨ ਕੱਟਣ ਲੱਗੇ ਤਾਂ ਉਸ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਇਥੋਂ ਤੱਕ ਉਸਨੇ ਆਤਮਹੱਤਿਆ ਕਰਨ ਦੀ ਧਮਕੀ ਦੇ ਦਿੱਤੀ।