ਦਿੱਲੀ ਦੀ ਹਵਾ ਹੋਈ ਹੋਰ ਜ਼ਹਿਰੀਲੀ, ਗੁਣਵੱਤਾ ਬੇਹੱਦ ''ਖਰਾਬ''

11/11/2019 10:44:19 AM

ਨਵੀਂ ਦਿੱਲੀ— ਦਿੱਲੀ-ਐੱਨ.ਸੀ.ਆਰ. 'ਚ ਪਿਛਲੇ ਕਈ ਦਿਨਾਂ ਤੋਂ ਹਵਾ ਪ੍ਰਦੂਸ਼ਣ ਲਗਾਤਾਰ ਖਰਾਬ ਸ਼੍ਰੇਣੀ 'ਚ ਬਣਿਆ ਹੋਇਆ ਹੈ। ਹਵਾ ਗੁਣਵੱਤਾ ਸੂਚਕਾਂਕ (ਏ.ਕਊ.ਆਈ.) ਅਨੁਸਾਰ ਸੋਮਵਾਰ ਦੀ ਸਵੇਰ ਦਿੱਲੀ ਦੇ ਲੋਧੀ ਰੋਡ ਇਲਾਕੇ 'ਚ ਪੀਐੱਮ-2.5 ਦਾ ਪੱਧਰ 251 ਤਾਂ ਪੀਐੱਮ-10 ਦਾ ਪੱਧਰ 232 ਰਿਹਾ। ਜਿਸ ਨੂੰ 'ਖਰਾਬ ਸ਼੍ਰੇਣੀ' ਮੰਨਿਆ ਜਾਂਦਾ ਹੈ ਅਤੇ ਇਹ ਸਿਹਤ ਦੇ ਲਿਹਾਜ ਨਾਲ ਵੀ ਖਤਰਨਾਕ ਹੈ। ਦਿੱਲੀ 'ਚ ਅਨੁਮਾਨ ਤੋਂ ਘੱਟ ਚੱਲ ਰਹੀ ਹਵਾ ਦੀ ਰਫ਼ਤਾਰ ਨਾਲ ਰਾਜਧਾਨੀ 'ਚ ਪ੍ਰਦੂਸ਼ਣ ਦਾ ਪੱਧਰ ਫਿਰ ਵਧਣਾ ਸ਼ੁਰੂ ਹੋ ਗਿਆ ਹੈ।PunjabKesariਮੰਗਲਵਾਰ ਨੂੰ ਪ੍ਰਦੂਸ਼ਣ ਦਾ ਪੱਧਰ ਹੋ ਸਕਦਾ 'ਖਤਰਨਾਕ'
ਮੰਗਲਵਾਰ ਨੂੰ ਪ੍ਰਦੂਸ਼ਣ ਦਾ ਪੱਧਰ ਫਿਰ ਤੋਂ ਬੇਹੱਦ ਖਤਰਨਾਕ ਸਥਿਤੀ 'ਚ ਪਹੁੰਚ ਸਕਦਾ ਹੈ। ਐਤਵਾਰ ਨੂੰ ਹਵਾ ਦੀ ਗਤੀ 8 ਕਿਲੋਮੀਟਰ ਪ੍ਰਤੀ ਘੰਟਾ ਹੀ ਰਹੀ, ਜਦਕਿ ਪਹਿਲਾਂ 20-25 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਦੀ ਉਮੀਦ ਜ਼ਾਹਰ ਕੀਤੀ ਗਈ ਸੀ। ਇਸ ਕਾਰਨ ਦਿੱਲੀ ਦਾ ਏਅਰ ਕਵਾਲਿਟੀ ਇੰਡੈਕਸ (ਏ.ਕਊ.ਆਈ.) 38 ਅੰਕ ਉੱਪਰ ਦਰਜ ਕੀਤਾ ਗਿਆ। ਸ਼ਨੀਵਾਰ ਨੂੰ 283 ਦਰਜ ਕੀਤਾ ਗਿਆ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ.ਪੀ.ਸੀ.ਬੀ.) ਦੇ ਪ੍ਰਦੂਸ਼ਣ ਮਾਨੀਟਰਿੰਗ ਸਟੇਸ਼ਨ 'ਚ ਐਤਵਾਰ ਨੂੰ ਦਿੱਲੀ ਦਾ ਏ.ਕਊ.ਆਈ. 321 ਦੇ ਪੱਧਰ 'ਤੇ ਦਰਜ ਕੀਤਾ ਗਿਆ। ਇਹ ਬਹੁਤ ਹੀ ਖਰਾਬ ਸ਼੍ਰੇਣੀ 'ਚ ਆਉਂਦਾ ਹੈ।PunjabKesariਪਰਾਲੀ ਸਾੜਨ ਦੀਆਂ 1882 ਘਟਨਾਵਾਂ
ਦਿੱਲੀ ਦੇ ਨਾਲ ਐੱਨ.ਸੀ.ਆਰ. 'ਚ ਵੀ ਏਅਰ ਕਵਾਲਿਟੀ ਇੰਡੈਕਸ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ 'ਚ ਵੀ ਏਅਰ ਕਵਾਲਿਟੀ ਬਹੁਤ ਖਰਾਬ ਸ਼੍ਰੇਣੀ 'ਚ ਪਹੁੰਚ ਗਈ। ਹਵਾ ਦੀ ਗਤੀ ਘੱਟ ਹੋਣ ਕਾਰਨ ਸਥਿਤੀ ਹੋਰ ਖਰਾਬ ਹੋਣ ਦੀ ਸੰਭਾਵਨਾ ਹੈ। ਨਿਗਰਾਨੀ ਏਜੰਸੀਆਂ ਦਾ ਅਨੁਮਾਨ ਹੈ ਕਿ ਮੰਗਲਵਾਰ ਨੂੰ ਪ੍ਰਦੂਸ਼ਣ ਗੰਭੀਰ ਸਥਿਤੀ 'ਚ ਜਾ ਸਕਦਾ ਹੈ। ਸੋਮਵਾਰ ਨੂੰ ਉੱਤਰ-ਪੱਛਮ ਤੋਂ ਹਵਾ ਚੱਲਣ ਅਤੇ ਗਤੀ 12 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦਾ ਅਨੁਮਾਨ ਹੈ। ਉੱਥੇ ਹੀ ਮੰਗਲਵਾ ਨੂੰ ਇਹ ਗਤੀ 15 ਕਿਲੋਮੀਟਰ ਪ੍ਰਤੀ ਘੰਟਾ ਰਹਿ ਸਕਦੀ ਹੈ। ਉੱਤਰ-ਪੱਛਮ ਦਿਸ਼ਾ ਤੋਂ ਹਵਾ ਚੱਲਣ ਕਾਰਨ ਪਰਾਲੀ ਤੋਂ ਆਉਣ ਵਾਲਾ ਧੂੰਆਂ ਇੰਡੈਕਸ ਵਧਾ ਦੇਵੇਗਾ। ਏਜੰਸੀਆਂ ਅਨੁਸਾਰ ਪੰਜਾਬ ਅਤੇ ਹਰਿਆਣਾ 'ਚ ਪਰਾਲੀ ਸਾੜਨ ਦੀਆਂ 1882 ਘਟਨਾਵਾਂ ਦਾ ਪਤਾ ਲੱਗਾ ਹੈ। ਇਸ ਨਾਲ ਦਿੱਲੀ 'ਚ ਐਤਵਾਰ ਨੂੰ ਪਰਾਲੀ ਨਾਲ ਹੋਣ ਵਾਲਾ ਪ੍ਰਦੂਸ਼ਣ 12 ਫੀਸਦੀ ਰਿਹਾ, ਜੋ ਸੋਮਵਾਰ ਨੂੰ 18 ਫੀਸਦੀ ਤੱਕ ਪਹੁੰਚ ਸਕਦਾ ਹੈ।PunjabKesari


DIsha

Content Editor

Related News