ਦਿੱਲੀ ਜਲ ਸੰਕਟ! 'ਆਪ' ਨੇ ਹਰਿਆਣਾ ਨੂੰ ਦੱਸਿਆ ਜ਼ਿੰਮੇਵਾਰ, SC ਜਾਏਗੀ ਕੇਜਰੀਵਾਲ ਸਰਕਾਰ
Thursday, May 30, 2024 - 11:18 PM (IST)
ਨਵੀਂ ਦਿੱਲੀ, (ਭਾਸ਼ਾ)- ਦਿੱਲੀ ਸਰਕਾਰ ਹਰਿਆਣਾ ਵੱਲੋਂ ਰਾਸ਼ਟਰੀ ਰਾਜਧਾਨੀ ਦੇ ਹਿੱਸੇ ਦਾ ਪਾਣੀ ਨਾ ਛੱਡੇ ਜਾਣ ਨੂੰ ਲੈ ਕੇ ਸੁਪਰੀਮ ਕੋਰਟ ਦਾ ਰੁਖ ਕਰੇਗੀ। ਜਲ ਮੰਤਰੀ ਆਤਿਸ਼ੀ ਨੇ ਇਹ ਜਾਣਕਾਰੀ ਦਿੱਤੀ।
ਆਤਿਸ਼ੀ ਨੇ ਇਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ’ਚ ‘ਐਮਰਜੈਂਸੀ’ ਦਸਤਕ ਦੇਣ ਵਾਲੀ ਹੈ। ਉਨ੍ਹਾਂ ਨੇ ਸੰਕਟ ਨਾਲ ਨਜਿੱਠਣ ਲਈ ਕੁਝ ਐਮਰਜੈਂਸੀ ਕਦਮ ਉਠਾਉਣ ਦਾ ਵੀ ਐਲਾਨ ਕੀਤਾ।
Hon'ble Cabinet Ministers @Saurabh_MLAgk & @AtishiAAP Addressing an Important Press Conference l LIVE https://t.co/UBIcpLqGRf
— AAP (@AamAadmiParty) May 30, 2024
ਮੰਤਰੀ ਨੇ ਕਿਹਾ ਕਿ ਦਿੱਲੀ ਜਲ ਬੋਰਡ ’ਚ ਕੇਂਦਰੀ ਜਲ ਟੈਂਕਰ ਕੰਟਰੋਲ ਰੂਮ ਸਥਾਪਤ ਕੀਤੇ ਜਾ ਰਹੇ ਹਨ ਅਤੇ ਇਕ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ. ਏ. ਐੱਸ.) ਦਾ ਇਕ ਅਧਿਕਾਰੀ ਇਸ ਦੀ ਨਿਗਰਾਨੀ ਕਰੇਗਾ। ਉਨ੍ਹਾਂ ਕਿਹਾ, ‘‘ਇਕ ਕੇਂਦਰੀ ਕਮਾਂਡ ਅਤੇ ਕੰਟਰੋਲ ਰੂਮ ਹੋਵੇਗਾ ਅਤੇ ਲੋਕਾਂ ਨੂੰ ਪਾਣੀ ਦੇ ਟੈਂਕਰ ਦੀ ਲੋੜ ਪੈਣ ’ਤੇ 1916 ’ਤੇ ਫੋਨ ਕਾਲ ਕਰਨੀ ਪਵੇਗੀ।’’