ਦਿੱਲੀ ਹਿੰਸਾ ''ਤੇ ਅਮਰੀਕਾ ''ਚ ਵੀ ਸ਼ੁਰੂ ਹੋਈ ਸਿਆਸਤ, ਸੈਂਡ੍ਰਸ ਨੇ ਲਾਇਆ ਟਰੰਪ ''ਤੇ ਦੋਸ਼

02/27/2020 8:09:47 PM

ਵਾਸ਼ਿੰਗਟਨ - ਨਵੀਂ ਦਿੱਲੀ ਵਿਚ ਹਿੰਸਾ ਨੂੰ ਲੈ ਕੇ ਅਮਰੀਕਾ ਵਿਚ ਵੀ ਸਿਆਸਤ ਸ਼ੁਰੂ ਹੋ ਗਈ ਹੈ। ਅਮਰੀਕੀ ਸੰਸਦ ਮੈਂਬਰਾਂ ਨੇ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿਚ ਹਿੰਸਾ 'ਤੇ ਸਖਤ ਪ੍ਰਤੀਕਿਰਿਆ ਦੇਣ ਤੋਂ ਇਕ ਦਿਨ ਬਾਅਦ ਡੈਮੋਕ੍ਰੇਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਰਨੀ ਸੈਂਡ੍ਰਸ ਨੇ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਮਨੁੱਖੀ ਅਧਿਕਾਰਾਂ ਦੇ ਮੁੱਦੇ 'ਤੇ ਨਾਕਾਮ ਰਹਿਣ ਦਾ ਦੋਸ਼ ਲਗਾਇਆ।

PunjabKesari

ਅਮਰੀਕੀ ਰਾਸ਼ਟਰਪਤੀ ਦੀ ਨਿੰਦਾ ਕਰਦੇ ਹੋਏ ਸੈਂਡ੍ਰਸ ਨੇ ਆਖਿਆ ਹੈ ਕਿ ਟਰੰਪ ਦੀ ਭਾਰਤ ਯਾਤਰਾ ਦੌਰਾਨ ਨਵੀਂ ਦਿੱਲੀ ਵਿਚ ਹਿੰਸਾ ਦੇ ਸਬੰਧ ਵਿਚ ਉਨ੍ਹਾਂ ਦਾ ਬਿਆਨ ਲੀਡਰਸ਼ਿਪ ਦੀ ਨਾਕਾਮੀ ਹੈ। ਭਾਰਤ ਦੀ ਯਾਤਰਾ 'ਲੀਡਰਸ਼ਿਪ ਦੀ ਅਸਫਲਤਾ ਹੈ। ਭਾਰਤ ਦੀ ਯਾਤਰਾ ਦੌਰਾਨ ਹਿੰਸਾ ਦੀਆਂ ਘਟਨਾਵਾਂ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਅਮਰੀਕੀ ਰਾਸ਼ਟਰਪਤੀ ਨੇ ਆਖਿਆ ਸੀ ਕਿ ਜਿਥੋਂ ਤੱਕ ਵਿਅਕਤੀਗਤ ਹਮਲਿਆਂ ਦਾ ਸਵਾਲ ਹੈ ਤਾਂ ਮੈਂ ਇਸ ਦੇ ਬਾਰੇ ਵਿਚ ਸੁਣਿਆ ਪਰ ਮੋਦੀ ਨਾਲ ਚਰਚਾ ਨਹੀਂ ਕੀਤੀ। ਇਹ ਭਾਰਤ ਦਾ ਮਾਮਲਾ ਹੈ। ਇਸ ਮੁੱਦੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਸੈਂਡ੍ਰਸ ਨੇ ਬੁੱਧਵਾਰ ਨੂੰ ਟਵੀਟ ਕੀਤਾ ਕਿ 20 ਕਰੋਡ਼ ਤੋਂ ਜ਼ਿਆਦਾ ਮੁਸਲਮਾਨ ਭਾਰਤ ਨੂੰ ਆਪਣਾ ਘਰ ਆਖਦੇ ਹਨ। ਵਿਆਪਕ ਪੈਮਾਨੇ 'ਤੇ ਮੁਸਲਿਮ ਵਿਰੋਧੀ ਭੀਡ਼ ਦੀ ਹਿੰਸਾ ਵਿਚ ਘਟੋਂ-ਘੱਟ 27 ਲੋਕ ਮਾਰੇ ਗਏ ਹਨ ਅਤੇ ਕਈ ਹੋਰ ਜ਼ਖਮੀ ਹੋ ਗਏ। ਟਰੰਪ ਨੇ ਇਹ ਆਖ ਕੇ ਜਵਾਬ ਦਿੱਤਾ ਕਿ ਇਹ ਭਾਰਤ ਦਾ ਮਾਮਲਾ ਹੈ। ਇਹ ਮਨੁੱਖੀ ਅਧਿਕਾਰਾ 'ਤੇ ਲੀਡਰਸ਼ਿਪ ਦੀ ਨਾਕਾਮੀ ਹੈ।

PunjabKesari

ਸੈਂਡ੍ਰਸ ਸੋਧ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਹਿੰਸਾ ਖਿਲਾਫ ਬੋਲਣ ਵਾਲੀ ਸੈਨੇਟਰ ਏਲੀਜ਼ਾਬੇਥ ਵਾਰੇਨ ਤੋਂ ਬਾਅਦ ਡੈਮੋਕ੍ਰੇਟਿਕ ਅਹੁਦੇ ਦੇ ਦੂਜੇ ਉਮੀਦਵਾਰ ਹਨ। ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਤੋਂ ਇਲਾਵਾ ਹੋਰ ਪ੍ਰਭਾਵਸ਼ਾਲੀ ਸੈਨੇਟਰਾਂ ਨੇ ਵੀ ਬੁੱਧਵਾਰ ਨੂੰ ਘਟਨਾਵਾਂ 'ਤੇ ਚਿੰਤਾ ਜਤਾਈ। ਡੈਮੋਕ੍ਰੇਟਿਕ ਪਾਰਟੀ ਦੇ ਸੰਸਦ ਮੈਂਬਰ ਮਾਰਕ ਵਾਰਨਰ ਅਤੇ ਜੀ. ਓ. ਪੀ. ਦੇ ਜਾਨ ਕੋਰਨਿਨ ਨੇ ਇਕ ਸੰਯੁਕਤ ਬਿਆਨ ਵਿਚ ਆਖਿਆ ਕਿ ਅਸੀਂ ਨਵੀਂ ਦਿੱਲੀ ਵਿਚ ਹਾਲ ਹੀ ਵਿਚ ਹੋਈ ਹਿੰਸਾ ਤੋਂ ਚਿੰਤਤ ਹਾਂ। ਅਸੀਂ ਆਪਣੇ ਸਬੰਧਾਂ ਨੂੰ ਅੱਗੇ ਵਧਾਉਣ ਲਈ ਚਿੰਤਾ ਦੇ ਅਹਿਮ ਮੁੱਦਿਆਂ 'ਤੇ ਮੁਕਤ ਸੰਵਾਦ ਦਾ ਸਮਰਥਨ ਕਰਦੇ ਰਹਾਂਗੇ। ਇਸ ਤੋਂ ਪਹਿਲਾਂ ਅੰਤਰਰਾਸ਼ਟਰੀ ਧਾਰਮਿਕ ਸੁਤੰਤਰਤਾ 'ਤੇ ਅਮਰੀਕੀ ਕਮਿਸ਼ਨ ਨੇ ਭਾਰਤ ਸਰਕਾਰ ਤੋਂ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।

PunjabKesari


Khushdeep Jassi

Content Editor

Related News