ਦਿੱਲੀ ਯੂਨੀਵਰਸਿਟੀ ’ਚ ਗ੍ਰੈਜੂਏਟ ਪੱਧਰ ਦਾ ਬਦਲੇਗਾ ਸਿਲੇਬਸ

3/28/2019 1:55:55 AM

ਨਵੀਂ ਦਿੱਲੀ— ਦਿੱਲੀ ਯੂਨੀਵਰਸਿਟੀ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਗ੍ਰੈਜੂਏਟ ਪੱਧਰ ਦੇ ਸਿਲੇਬਸ ਦੀ ਸਮੀਖਿਆ ਪ੍ਰਕਿਰਿਆ ਨੂੰ ਸ਼ੁਰੂ ਕਰ ਦਿੱਤੀ ਹੈ। ਯੂਨੀਵਰਸਿਟੀ ਨੇ ਕਿਹਾ ਕਿ ਇਹ ਕਦਮ ਯੂਨੀਵਰਸਿਟੀ ਗਰਾਂਟ ਕਮਿਸ਼ਨ (ਯੂ. ਜੀ. ਸੀ) ਦੇ ਲਰਨਿੰਗ ਆਊਟਕਮ ਆਧਾਰਿਤ ਢਾਂਚੇ ਦੇ ਸੰਬਧ ’ਚ ਚੁੱਕਿਆ ਗਿਆ ਹੈ। ਇਸ ਦਾ ਟੀਚਾ ਸਿੱਖਿਅਕ ਸੋਧ ’ਚ ਗੁਣਵੱਤਾ ਪੂਰਕ ਸਿੱਖਿਆ ਨੂੰ ਬੜ੍ਹਾਵਾ ਦੇਣਾ ਅਤੇ ਸਮਾਜ ’ਚ ਯੋਗਦਾਨ ਦੇਣਾ ਹੈ। ਨਵੇਂ ਸੋਧੇ ਸਿਲੇਬਸ ਨੂੰ 2019-20 ਦੇ ਅਕੈਡਮਿਕ ਸੈਸ਼ਨ ਤੋਂ ਲਾਗੂ ਕੀਤਾ ਜਾਏਗਾ ਅਤੇ ਇਸ ਨਾਲ 7 ਲੱਖ ਵਿਦਿਆਰਥੀਆਂ ਨੂੰ ਲਾਭ ਮਿਲੇਗਾ।


Inder Prajapati

Edited By Inder Prajapati