ਪ੍ਰੋਫੈਸਰ ਦੇ ਅਹੁਦਿਆਂ ''ਤੇ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
Sunday, Oct 13, 2019 - 10:13 AM (IST)
ਨਵੀਂ ਦਿੱਲੀ—ਦਿੱਲੀ ਯੂਨੀਵਰਸਿਟੀ (DU) ਨੇ ਅਸਿਸਟੈਂਟ ਪ੍ਰੋਫੈਸਰ (Assistant Professor) ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦੀ ਗਿਣਤੀ- 63
ਆਖਰੀ ਤਾਰੀਕ- 2 ਨਵੰਬਰ, 2019
ਅਹੁਦਿਆਂ ਦਾ ਵੇਰਵਾ- ਅਸਿਸਟੈਂਟ ਪ੍ਰੋਫੈਸਰ ਦੇ ਅਹੁਦਿਆਂ 'ਤੇ ਵੱਖ-ਵੱਖ ਵਿਸ਼ਿਆ ਲਈ ਭਰਤੀਆਂ ਕੱਢੀਆਂ ਗਈਆਂ ਹਨ, ਜਿਸ 'ਚ ਕਮਿਸਟਰੀ, ਇਤਿਹਾਸ, ਅੰਗਰੇਜੀ, ਇਲੈਕਟ੍ਰੋਨਿਕਸ ਸਮੇਤ ਕਈ ਵਿਸ਼ੇ ਸ਼ਾਮਲ ਹਨ।
ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ ਪੋਸਟ ਗ੍ਰੈਜੂਏਸ਼ਨ ਡਿਗਰੀ ਪਾਸ ਕੀਤੀ ਹੋਵੇ ਅਤੇ ਇਸ ਦੇ ਨਾਲ ਹੀ ਪੀ. ਐੱਚ. ਡੀ ਦੇ ਨਾਲ ਨੈੱਟ ਪ੍ਰੀਖਿਆ ਪਾਸ ਕੀਤੀ ਹੋਵੇ।
ਅਪਲਾਈ ਫੀਸ-
ਜਨਰਲ/ਓ. ਬੀ. ਸੀ ਲਈ 500 ਰੁਪਏ
ਐੱਸ. ਸੀ/ਐੱਸ. ਟੀ ਲਈ ਕੋਈ ਫੀਸ ਨਹੀਂ ਹੋਵੇਗੀ।
ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://colrec.du.ac.in/ ਪੜ੍ਹੋ।