ਮਹਿਰੌਲੀ ਕਤਲ ਕਾਂਡ : ਨੀਂਦ ਦੀਆਂ ਗੋਲੀਆਂ ਦੇਣ ਤੋਂ ਬਾਅਦ ਆਰੀ ਨਾਲ ਵੱਢਿਆ ਪਰਿਵਾਰ

06/23/2019 10:55:05 AM

ਨਵੀਂ ਦਿੱਲੀ— ਰਾਜਧਾਨੀ ਦਿੱਲੀ ਦੇ ਮਹਿਰੌਲੀ ਇਲਾਕੇ 'ਚ ਸ਼ਨੀਵਾਰ ਨੂੰ ਕਤਲ ਦੀ ਵਾਰਦਾਤ ਵਿਚ ਨਵਾਂ ਖੁਲਾਸਾ ਹੋਇਆ ਹੈ। ਆਪਣੇ 3 ਬੱਚਿਆਂ ਅਤੇ ਪਤਨੀ ਦਾ ਕਤਲ ਦੀ ਯੋਜਨਾ ਦੋਸ਼ੀ ਅਧਿਆਪਕ ਉਪਿੰਦਰ ਸ਼ੁਕਲਾ ਨੇ 3 ਦਿਨ ਪਹਿਲਾਂ ਹੀ ਬਣਾ ਲਈ ਸੀ। ਯੋਜਨਾ ਮੁਤਾਬਕ ਉਹ ਮਾਰਕੀਟ ਤੋਂ ਇਕ ਤੇਜ਼ਧਾਰ ਵੱਡਾ ਚਾਕੂ, ਲੱਕੜ ਵੱਢਣ ਵਾਲੀ ਆਰੀ ਅਤੇ ਨੀਂਦ ਦੀਆਂ ਗੋਲੀਆਂ ਦੇ ਦੋ ਪੱਤੇ ਖਰੀਦ ਕੇ ਲਿਆਇਆ ਸੀ। ਸ਼ੁੱਕਰਵਾਰ ਸ਼ਾਮ ਕਰੀਬ 4:30 ਵਜੇ ਉਪਿੰਦਰ ਨੇ ਆਪਣੀ ਇਮਾਰਤ ਵਿਚ ਗਰਾਊਂਡ ਫਲੋਰ ਵਿਚ ਪ੍ਰਚੂਨ ਦੀ ਦੁਕਾਨ ਤੋਂ 2 ਲੀਟਰ ਦੁੱਧ ਖਰੀਦਿਆ। ਫਿਰ ਰਾਤ ਨੂੰ ਦੁੱਧ ਵਿਚ ਨੀਂਦ ਦੀਆਂ ਗੋਲੀਆਂ ਮਿਲਾ ਕੇ ਪਰਿਵਾਰ ਦੇ 4 ਮੈਂਬਰਾਂ ਨੂੰ ਪਿਲਾ ਦਿੱਤਾ। ਮਹਿਜ 42 ਦਿਨ ਦੇ ਬੱਚੇ ਨੂੰ ਵੀ ਉਹ ਹੀ ਦੁੱਧ ਦਿੱਤਾ ਸੀ। ਸ਼ੁੱਕਰਵਾਰ-ਸ਼ਨੀਵਾਰ ਦੀ ਰਾਤ 2.00 ਵਜੇ ਉਸ ਨੇ ਆਪਣੀ ਪਤਨੀ ਅਤੇ ਤਿੰਨੋਂ ਬੱਚਿਆਂ ਨੂੰ ਉਸੇ ਸਮੇਂ ਮਾਰ ਦਿੱਤਾ ਸੀ, ਜਦੋ ਉਹ ਡੂੰਘੀ ਨੀਂਦ ਵਿਚ ਸੁੱਤੇ ਸਨ।
ਕਤਲ ਦੇ ਸਮੇਂ ਦਾ ਜ਼ਿਕਰ ਉਪਿੰਦਰ ਸ਼ੁੱਕਲਾ ਨੇ ਆਪਣੇ ਬਿਆਨ ਵਿਚ ਕੀਤਾ ਹੈ। ਉਸ ਨੇ ਹਿੰਦੀ ਅਤੇ ਅੰਗਰੇਜ਼ੀ ਵਿਚ ਦੋ ਨੋਟ ਲਿਖੇ ਹਨ। ਮੰਨਿਆ ਜਾ ਰਿਹਾ ਹੈ ਕਿ ਦੋਵੇਂ ਨੋਟ ਕਤਲ ਤੋਂ ਬਾਅਦ ਲਿਖੇ ਗਏ ਹਨ। ਹਿੰਦੀ ਵਾਲੇ ਪੇਜ਼ 'ਤੇ ਕਾਫੀ ਖੂਨ ਡਿਗ ਗਿਆ ਸੀ। ਸਵੇਰੇ ਜਦੋ ਉਪਿੰਦਰ ਦੀ ਸੱਸ ਨੇ ਕਮਰਾ ਖੋਲ੍ਹਣ ਲਈ ਆਵਾਜ਼ ਮਾਰੀ ਤਾਂ ਉਨ੍ਹਾਂ ਨੇ ਕਮਰੇ ਵਿਚੋਂ ਖੂਨ ਬਾਹਰ ਆਉਂਦੇ ਹੋਇਆ ਦੇਖਿਆ। ਉਹ ਘਬਰਾ ਗਈ ਸੀ। ਮੌਕੇ 'ਤੇ ਪੁੱਜੀ ਪੁਲਸ ਨੇ ਦੇਖਿਆ ਕਿ ਸਾਰੀਆਂ ਦੀ ਗਰਦਨ ਵੱਢ ਕੇ ਕਤਲ ਕੀਤਾ ਗਿਆ।
ਦੱਸਿਆ ਜਾਂਦਾ ਹੈ ਕਿ ਉਪਿੰਦਰ ਸ਼ੁੱਕਲਾ ਦੀ ਪਤਨੀ ਰਿੰਕੂ ਸ਼ੂਗਰ ਸਮੇਤ ਕਈ ਹੋਰ ਬੀਮਾਰੀਆਂ ਤੋਂ ਪਰੇਸ਼ਾਨ ਸੀ। ਉਸ ਵਿਚ ਕਾਫੀ ਪੈਸਾ ਖਰਚ ਹੋ ਰਿਹਾ ਸੀ। ਉਪਿੰਦਰ 8ਵੀਂ ਅਤੇ 12ਵੀਂ ਤਕ ਦੇ ਵਿਦਿਆਰਥੀਆਂ ਨੂੰ ਕੈਮਿਸਟਰੀ, ਮੈਥਸ ਅਤੇ ਸਾਇੰਸ ਦੀ ਪ੍ਰਾਈਵਟ ਟਿਊਸ਼ਨ ਦਿੰਦਾ ਸੀ। ਇਸ ਲਈ ਉਹ ਵਸੰਤਕੁੰਜ ਅਤੇ ਛਤਰਪੁਰ ਜਾਂਦਾ ਸੀ। ਉਸ ਦੀ ਮਹੀਨੇ ਦੀ ਕਮਾਈ 60 ਤੋਂ 65 ਹਜ਼ਾਰ ਰੁਪਏ ਦੱਸੀ ਗਈ ਹੈ।
ਪਤੀ-ਪਤਨੀ ਦਰਮਿਆਨ ਕਈ ਵਾਰ ਝਗੜਾ ਹੁੰਦਾ ਸੀ। ਦੋ-ਤਿੰਨ ਦਿਨ ਪਹਿਲਾਂ ਹੀ ਦੋਹਾਂ ਵਿਚਾਲੇ ਝਗੜਾ ਹੋਇਆ ਸੀ। ਰਿੰਕੂ ਦੀ ਪ੍ਰੈਗਨੈਂਸੀ ਦੌਰਾਨ ਹੀ ਉਪਿੰਦਰ ਦੀ ਸੱਸ ਉਨ੍ਹਾਂ ਕੋਲ ਰਹਿਣ ਆਈ ਸੀ। ਇਮਾਰਤ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਪਤਾ ਲੱਗਾ ਹੈ ਕਿ ਘਰ ਵਿਚ ਕਿਸੇ ਬਾਹਰੀ ਸ਼ਖਸ ਦੀ ਐਂਟਰੀ ਨਹੀਂ ਹੋਈ। ਪੁਲਸ ਜਾਂਚ ਕਰ ਰਹੀ ਹੈ ਕਿ ਦੋਸ਼ੀ ਨੇ ਖੁਦ ਨੀਂਦ ਦੀਆਂ ਗੋਲੀਆਂ ਜਾਂ ਕੁਝ ਹੋਰ ਖਾਂਦਾ ਸੀ।


Tanu

Content Editor

Related News