ਦਿੱਲੀ ਟਰਾਂਸਪੋਰਟ ਵਿਭਾਗ ਨੇ ਆਟੋ, ਟੈਕਸੀ ਦੇ ਕਿਰਾਏ ਵਧਾਉਣ ਨੂੰ ਦਿੱਤੀ ਮਨਜ਼ੂਰੀ

Saturday, Jul 02, 2022 - 04:12 PM (IST)

ਦਿੱਲੀ ਟਰਾਂਸਪੋਰਟ ਵਿਭਾਗ ਨੇ ਆਟੋ, ਟੈਕਸੀ ਦੇ ਕਿਰਾਏ ਵਧਾਉਣ ਨੂੰ ਦਿੱਤੀ ਮਨਜ਼ੂਰੀ

ਨਵੀਂ ਦਿੱਲੀ - ਦਿੱਲੀ ਵਿੱਚ ਹੁਣ ਆਟੋ ਰਿਕਸ਼ਾ ਅਤੇ ਟੈਕਸੀ ਵਿੱਚ ਸਫਰ ਕਰਨਾ ਮਹਿੰਗਾ ਹੋ ਜਾਵੇਗਾ। ਸੀਐਨਜੀ ਦੇ ਰੇਟ ਵਧਣ ਕਾਰਨ ਆਟੋ ਰਿਕਸ਼ਾ ਅਤੇ ਤਿੰਨ ਪਹੀਆ ਵਾਹਨ ਚਾਲਕਾਂ ਨੂੰ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਨੂੰ ਦੇਖਦੇ ਹੋਏ ਉਨ੍ਹਾਂ ਦਾ ਕਿਰਾਇਆ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ। ਆਟੋ ਰਿਕਸ਼ਾ ਦਾ ਕਿਰਾਇਆ 1.5 ਰੁਪਏ ਪ੍ਰਤੀ ਕਿਲੋਮੀਟਰ ਅਤੇ ਟੈਕਸੀਆਂ ਦਾ ਬੇਸ ਕਿਰਾਇਆ 15 ਰੁਪਏ ਵਧਾਉਣ ਦੀ ਤਜਵੀਜ਼ ਨੂੰ ਮਨਜ਼ੂਰੀ ਦਿੱਤੀ ਗਈ ਹੈ, ਜਿਸ ਨਾਲ ਦਿੱਲੀ 'ਚ ਆਟੋ ਰਿਕਸ਼ਾ ਅਤੇ ਟੈਕਸੀ ਦਾ ਕਿਰਾਇਆ ਜਲਦ ਹੀ ਵਧੇਗਾ।

ਦਿੱਲੀ ਵਿੱਚ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਆਟੋ ਰਿਕਸ਼ਿਆਂ ਅਤੇ ਟੈਕਸੀਆਂ ਦੇ ਕਿਰਾਏ ਵਧਾਉਣ ਦੇ ਪ੍ਰਸਤਾਵ ਨੂੰ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਗਈ ਹੈ ਅਤੇ ਇਸ ਨੂੰ ਅਗਲੀ ਮੀਟਿੰਗ ਵਿੱਚ ਪ੍ਰਵਾਨਗੀ ਲਈ ਮੰਤਰੀ ਮੰਡਲ ਦੇ ਸਾਹਮਣੇ ਰੱਖੇ ਜਾਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ : ਚੀਨ ਦੀ ਚਲਾਕੀ : ਕਰਜ਼ਾ ਦੇਣ ਦੇ ਬਦਲੇ ਪਾਕਿਸਤਾਨ ਦੇ ਖ਼ੂਬਸੂਰਤ ਇਲਾਕੇ ਹਥਿਆਉਣ ਦੀ ਯੋਜਨਾ

CNG ਦੀਆਂ ਵਧ ਰਹੀਆਂ ਕੀਮਤਾਂ ਕਾਰਨ ਵਧੇ ਭਾਅ

ਦਿੱਲੀ ਦੇ ਟਰਾਂਸਪੋਰਟ ਮੰਤਰੀ ਕੈਲਾਸ਼ ਗਹਿਲੋਤ ਨੇ ਆਟੋ ਰਿਕਸ਼ਾ ਅਤੇ ਟੈਕਸੀ ਦੇ ਕਿਰਾਏ ਵਿੱਚ ਵਾਧੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਰਕਾਰ ਕਿਰਾਏ ਵਿੱਚ ਵਾਧਾ ਕਰਨ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਅਨੁਸਾਰ ਸੀਐਨਜੀ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਕਿਰਾਏ ਵਿੱਚ ਵਾਧੇ ਦੀ ਲੋੜ ਪੈਦਾ ਹੋਈ ਹੈ। ਦਿੱਲੀ ਸਰਕਾਰ ਨੇ ਅਪ੍ਰੈਲ 'ਚ 13 ਮੈਂਬਰੀ ਕਿਰਾਇਆ ਸੋਧ ਕਮੇਟੀ ਦਾ ਗਠਨ ਕੀਤਾ ਸੀ। ਕਮੇਟੀ ਨੇ ਤਿੰਨ ਪਹੀਆ ਵਾਹਨਾਂ ਦੇ ਕਿਰਾਏ 'ਚ 1 ਰੁਪਏ ਪ੍ਰਤੀ ਕਿਲੋਮੀਟਰ ਅਤੇ ਟੈਕਸੀ ਦੇ ਕਿਰਾਏ 'ਚ 60 ਫੀਸਦੀ ਤੱਕ ਵਾਧੇ ਦੀ ਸਿਫਾਰਿਸ਼ ਕੀਤੀ ਸੀ।

ਜਾਣੋ ਕਿੰਨਾ ਵਧੇਗਾ ਕਿਰਾਇਆ 

ਜਾਣਕਾਰੀ ਮੁਤਾਬਕ ਆਟੋ ਰਿਕਸ਼ਾ ਲਈ ਮੀਟਰ ਡਾਊਨ ਫੀਸ ਪਹਿਲਾਂ 25 ਰੁਪਏ ਦੀ ਆਧਾਰ ਫੀਸ ਤੋਂ ਵਧਾ ਕੇ 30 ਰੁਪਏ ਕਰ ਦਿੱਤੀ ਜਾਵੇਗੀ ਅਤੇ ਉਸ ਤੋਂ ਬਾਅਦ ਸਾਢੇ 9 ਰੁਪਏ ਦੀ ਬਜਾਏ 11 ਰੁਪਏ ਪ੍ਰਤੀ ਕਿਲੋਮੀਟਰ ਫੀਸ ਲਈ ਜਾਵੇਗੀ।

ਇਸੇ ਤਰ੍ਹਾਂ ਟੈਕਸੀਆਂ ਦਾ ਮੀਟਰ ਡਾਊਨ ਚਾਰਜ ਹੁਣ 25 ਰੁਪਏ ਦੀ ਬਜਾਏ 40 ਰੁਪਏ ਅਤੇ ਨਾਨ ਏਸੀ ਟੈਕਸੀਆਂ ਲਈ 14 ਰੁਪਏ ਪ੍ਰਤੀ ਕਿਲੋਮੀਟਰ ਦੀ ਬਜਾਏ 17 ਰੁਪਏ ਅਤੇ ਏਸੀ ਟੈਕਸੀਆਂ ਲਈ 16 ਰੁਪਏ ਦੀ ਬਜਾਏ 20 ਰੁਪਏ ਪ੍ਰਤੀ ਕਿਲੋਮੀਟਰ ਹੋਵੇਗਾ।

ਦੱਸ ਦੇਈਏ ਕਿ ਐਪ ਆਧਾਰਿਤ ਆਪਰੇਟਰਾਂ ਨੇ ਪਹਿਲਾਂ ਹੀ ਕਿਰਾਇਆ ਵਧਾ ਦਿੱਤਾ ਸੀ, ਜਦਕਿ ਅਜੇ ਤੱਕ ਸਰਕਾਰੀ ਨਿਯਮਾਂ ਅਧੀਨ ਆਟੋ ਰਿਕਸ਼ਾ ਅਤੇ ਟੈਕਸੀਆਂ ਦੇ ਕਿਰਾਏ ਵਿਚ ਅਜੇ ਤੱਕ ਵਾਧਾ ਨਹੀਂ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਚਾਕਲੇਟ 'ਚ ਮਿਲਿਆ ਖ਼ਤਰਨਾਕ ਬੈਕਟੀਰੀਆ, ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਨੇ ਵਾਪਸ ਮੰਗਵਾਏ ਉਤਪਾਦ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News